ਮਾਣਯੋਗ ਹਾਈਕੋਰਟ ਦੇ ਸਾਬਕਾ ਜੱਜ ਸੱਤਪਾਲ ਬੰਗੜ ਦਾ ਸਰਕਾਰੀ ਸੰਨਮਾਨਾਂ ਨਾਲ ਅੰਤਿਮ ਸੰਸਕਾਰ
- ਮਾਣਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਮਾਣਯੋਗ ਹਾਈਕੋਰਟ ਦੇ ਸਮੂਹ ਜੱਜ ਸਾਹਿਬਾਨ ਵੱਲੋਂ ਜਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ ਕਿਸ਼ੋਰ ਕੁਮਾਰ ਨੇ
ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ
ਖ਼ਬਰਨਾਮਾ ਇੰਡੀਆ। ਕਪੂਰਥਲਾ
ਬਿਤੇ ਦਿਨੀ ਸ਼੍ਰੀ ਸੱਤਪਾਲ ਬੰਗੜ, ਸਾਬਕਾ ਜੱਜ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਫਗਵਾੜਾ ਵਿਖੇ ਦਿਹਾਂਤ ਹੋ ਗਿਆ ਸੀ। ਜਿਨ੍ਹਾਂ ਦਾ ਵੀਰਵਾਰ ਨੂੰ ਸ਼ਮਸ਼ਾਨ ਘਾਟ ਬੰਗਾ ਰੋਡ, ਫਗਵਾੜਾ ਵਿਖੇ ਸਰਕਾਰੀ ਸੰਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਨੂੰ ਮੁੱਖ ਅਗਨੀ ਉਨ੍ਹਾਂ ਦੇ ਸਪੁੱਤਰ ਵਿਸ਼ਾਲ ਬੰਗੜ ਵੱਲੋਂ ਦਿੱਤੀ ਗਈ। ਉਨ੍ਹਾਂ ਦੀ ਸਪੁੱਤਰੀ ਡੇਜ਼ੀ ਬੰਗੜ, ਸਿਵਲ ਜੱਜ ਅਤੇ ਦਾਮਾਦ ਮਾਨਵ ਸਿਵਲ ਜੱਜ ਜੋ ਕਿ ਰੂਪਨਗਰ ਵਿਖੇ ਜੱਜ ਸਾਹਿਬਾਨ ਹਨ ਵੀ ਹਾਜਰ ਸਨ। ਇਸ ਦੁੱਖ ਭਰੇ ਮੌਕੇ ਤੇ ਮਾਣਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਮਾਣਯੋਗ ਹਾਈਕੋਰਟ ਦੇ ਜੱਜ ਸਾਹਿਬਾਨ ਵੱਲੋਂ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ ਕਿਸ਼ੋਰ ਕੁਮਾਰ, ਵੱਲੋਂ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਤੇ ਸੈਸ਼ਨ ਡਵੀਜ਼ਨ ਕਪੂਰਥਲਾ ਦੇ ਸਮੂਹ ਜੂਡੀਸ਼ੀਅਲ ਅਫਸਰ ਸਾਹਿਬਾਨ ਵੱਲੋਂ ਰਾਮ ਕੁਮਾਰ ਸਿੰਗਲਾ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮੂਹ ਜੂਡੀਸ਼ੀਅਲ ਅਫਸਰਾਨ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਜਸਪਾਲ ਵਰਮਾ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਪੁਲਿਸ ਦੀ ਟੁੱਕੜੀ ਵੱਲੋਂ ਸਲਾਮੀ ਦਿੱਤੀ ਗਈ ਅਤੇ ਸ਼੍ਰੀ ਬੰਗੜ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਇਸ ਮੌਕੇ ਤੇ ਪਰਮਜੀਤ ਕੌਰ ਧਰਮਪਤਨੀ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਰਾਜਵਿੰਦਰ ਕੌਰ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਰਮਨ ਕੁਮਾਰ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਜਤਿੰਦਰ ਪਾਲ ਸਿੰਘ ਖੁਰਮੀ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ, ਜਸਬੀਰ ਕੌਰ, ਸਿਵਲ ਜੱਜ (ਸੀਨੀਅਰ ਡਵੀਜ਼ਨ) ਕਪੂਰਥਲਾ, ਅਜੀਤ ਪਾਲ ਸਿੰਘ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ, ਮੋਨਿਕਾ ਲਾਂਬਾ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਕਪੂਰਥਲਾ, ਪ੍ਰਿਯੰਕਾ ਸ਼ਰਮਾ ਸਿਵਲ ਜੱਜ (ਜੂ.ਡੀ.) ਕਪੂਰਥਲਾ, ਪੂਨਮ ਕਸ਼ਯਪ, ਸਿਵਲ ਜੱਜ (ਜੂ.ਡੀ.), ਕਪੂਰਥਲਾ, ਸੁਖਵਿੰਦਰ ਸਿੰਘ, ਐਸ.ਡੀ.ਜੇ.ਐਮ., ਫਗਵਾੜਾ, ਜਾਗਇੰਦਰ ਸਿੰਘ, ਸਿਵਲ ਜੱਜ (ਜੂ.ਡੀ.) ਫਗਵਾੜਾ, ਜਸਵੰਤ ਪਾਲ, ਰਾਮ ਕ੍ਰਿਸ਼ਨ, ਧਰਮ ਚੰਦ, ਕੁੱਲਦੀਪ ਕੁਮਾਰ ਸੱਭਰਵਾਲ, ਸੰਤੋਖ ਲਾਲ ਵਿਰਦੀ, ਸੋਢੀ ਰਾਮ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਨ ਵੀ ਹਾਜ਼ਰ ਸਨ।

No comments