ਕੜਾਕੇ ਦੀ ਠੰਢ ਦੇ ਬਾਵਜੂਦ 9 DC ਦਫਤਰ ਅਤੇ 18 ਟੋਲ ਤੇ ਮੋਰਚਿਆਂ ਵਿੱਚ ਮਨਾਇਆ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ...
- ਕੇਂਦਰ ਸਰਕਾਰ ਦੁਬਾਰਾ ਕਰੋਨਾ ਦੀ ਆੜ ਵਿੱਚ ਅਸਲ ਮੁਦਿਆਂ ਤੋਂ ਧਿਆਨ ਹਟਾਉਣ ਦੀਆਂ ਘੜ ਰਹੀ ਸਾਜਸ਼ਾਂ
ਖ਼ਬਰਨਾਮਾ ਇੰਡੀਆ ਬਿਓਰੋ। ਪੰਜਾਬ
ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਚਲ ਰਹੇ ਮੋਰਚਿਆਂ ਵਿੱਚ ਅੱਜ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਏ ਗਏ। ਜਿਸ ਵਿੱਚ ਕੀਰਤਨ ਰਾਹੀਂ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਗਿਆ ਅਤੇ ਗੁਰੂ ਸਾਹਿਬਾਨ ਦੇ ਸਮੇਂ ਜਿਸ ਤਰ੍ਹਾਂ ਜ਼ੁਲਮ ਦੇ ਖਿਲਾਫ਼ ਸਘੰਰਸ਼ ਲੜੇ ਗਏ ਉਸ ਤੋਂ ਜਾਣੂ ਕਰਵਾਇਆ ਗਿਆ।
ਅੱਜ ਡੀਸੀ ਦਫ਼ਤਰ ਅੰਮ੍ਰਿਤਸਰ, ਟੋਲ ਪਲਾਜ਼ਾ ਕੱਥੂਨੰਗਲ, ਟੋਲ ਪਲਾਜ਼ਾ ਮਾਨਾਂਵਾਲਾ, ਅਤੇ ਟੋਲ ਪਲਾਜ਼ਾ ਛਿੱਡਣ ਅਟਾਰੀ ਵਿਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ, ਨੋਜਵਾਨ ਮਾਤਾਵਾਂ ਭੈਣਾਂ ਨੇ ਮੋਰਚਿਆਂ ਵਿੱਚ ਹਾਜ਼ਰੀ ਭਰੀ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਤੱਕ ਸੰਘਰਸ਼ ਦੇ ਰਾਹ ਚੱਲਣ ਦਾ ਅਹਿਦ ਕੀਤਾ। ਇਸ ਮੌਕੇ ਹਾਜਰ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਕਾਰਪੋਰੇਟ ਜਗਤ ਦੀਆਂ ਫਰਮਾ ਸੂਟੀਕਲ ਕੰਪਨੀਆਂ ਨੂੰ ਫਾਇਦੇ ਪੁਚਾਉਣ ਅਤੇ ਸਘੰਰਸ਼ ਦੇ ਰਾਹ ਚੱਲ ਰਹੇ ਦੇਸ਼ ਦੇ ਅਵਾਮ ਦਾ ਧਿਆਨ ਅਸਲ ਮੁਦਿਆਂ ਤੋਂ ਹਟਾਉਣ ਦੀਆਂ ਸਾਜ਼ਸ਼ਾਂ ਘੜ ਰਹੀ ਹੈ। ਜੋਂ ਲੋਕ ਕਦੀ ਬਰਦਾਸ਼ਤ ਨਹੀਂ ਕਰਨਗੇ।
ਪੰਜਾਬ ਦੀ ਮਾਨ ਸਰਕਾਰ ਕੜਾਕੇ ਦੀ ਠੰਢ ਵਿੱਚ ਬੈਠੇ ਕਿਸਾਨਾਂ,ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਅੱਗੇ ਵਧੇ ਜ਼ੋਰ ਅਜ਼ਮਾਈ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਜ਼ੀਰਾ ਸ਼ਰਾਬ ਫੈਕਟਰੀ ਮਸਲੇ ਤੇ ਮੁੱਖ ਮੰਤਰੀ ਪੰਜਾਬ ਆਪਣੀ ਚੁੱਪੀ ਤੋੜਨ ਅਤੇ ਕਿਸਾਨ ਮਜ਼ਦੂਰ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪੂਰਾ ਕਰਨ ਲਈ ਜਤਨਸ਼ੀਲ ਹੋਵੇ ਸਰਕਾਰ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਘੰਰਸ਼ ਦੀ ਰੂਪ ਰੇਖਾ ਵੱਡਾ ਤੇ ਵਿਆਪਕ ਰੂਪ ਧਾਰਨ ਕਰਨ ਲਈ ਮਜਬੂਰ ਹੋਣਗੇ। ਕਿਸਾਨ ਮਜ਼ਦੂਰ, ਮੋਰਚੇ ਚੜਦੀ ਕਲਾ ਲਈ ਜਾਰੀ ਹਨ ਹਰ ਇਕ ਵਰਗ ਦੀ ਅੰਦੋਲਨ ਨੂੰ ਮਿਲ ਰਿਹੀ ਹੈ ਵੱਡੀ ਹਮਾਇਤ।
ਇਸ ਮੌਕੇ ਹਾਜ਼ਰ ਆਗੂ ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਲਖਵਿੰਦਰ ਸਿੰਘ ਡਾਲਾ, ਸਵਿੰਦਰ ਸਿੰਘ ਰੂਪੋਵਾਲੀ,ਅਮਰਦੀਪ ਸਿੰਘ ਗੋਪੀ, ਗੁਰਭੇਜ ਸਿੰਘ ਝੰਡੇ, ਚਰਨਜੀਤ ਸਿੰਘ ਸਫੀਪੁਰ, ਕੁਲਜੀਤ ਸਿੰਘ ਘਣੂਪੁਰ, ਕਾਬਲ ਸਿੰਘ ਮੁਹਾਵਾ, ਮੁਖਤਾਰ ਸਿੰਘ ਭੰਗਵਾ, ਦਿਲਬਾਗ ਸਿੰਘ ਖਾਪੜਖੇੜੀ, ਕਵਲਜੀਤ ਸਿੰਘ ਵੰਨਚਿੜੀ, ਸ਼ਮਸ਼ੇਰ ਸਿੰਘ, ਬੀਬੀ ਮਹਿੰਦਰ ਕੌਰ ਵੰਨਚਿੜੀ, ਬੀਬੀ ਸੁਖਵਿੰਦਰ ਕੌਰ ਸੁੱਖ, ਬੀਬੀ ਗਿਆਨ ਕੌਰ, ਬੀਬੀ ਬਰਿੰਦਰ ਕੌਰ ਵੰਨਚਿੜੀ ਹਰਪ੍ਰੀਤ ਕੌਰ ਕੱਥੂਨੰਗਲ, ਬੀਬੀ ਬਲਜੀਤ ਕੌਰ ਕੱਥੂਨੰਗਲ, ਆਗੂ ਹਾਜ਼ਰ ਰਹੇ।



















No comments