ब्रेकिंग न्यूज़

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਹੋਮ ਆਈਸੋਲੇਸ਼ਨ ਨੂੰ ਲੈ ਕੇ ਨਵੀਆਂ ਗਾਈਡਲਾਈਨ ਜਾਰੀ .....

- ਵੱਧ ਰਹੇ ਕੋਵਿਡ ਕੇਸਾਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਗੰਭੀਰ – ਸਿਵਲ ਸਰਜਨ

ਖ਼ਬਰਨਾਮਾ ਇੰਡੀਆ ਬਬਲੂ। ਕਪੂਰਥਲਾ     

ਵੱਧ ਰਹੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਹੋਮ ਆਈਸੋਲੇਸ਼ਨ ਮਰੀਜਾਂ ਲਈ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰ ਬੀਰ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਨਵੀਆਂ ਗਾਈਡਲਾਈਨਾਂ ਦੇ ਤਹਿਤ ਕੋਵਿਡ ਦੇ ਹਲਕੇ ਲੱਛਣਾਂ ਵਾਲੇ ਮਰੀਜ ਘਰਾਂ ਵਿਚ ਹੀ ਰਹਿਣਗੇ ਅਤੇ ਉਨ੍ਹਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। 

ਜਿਕਰਯੋਗ ਹੈ ਕਿ ਇਸ ਵਾਸਤੇ ਮਰੀਜ ਜਿਸ ਕਮਰੇ ਵਿਚ ਰਹਿ ਰਿਹਾ ਹੈ ਉੱਥੇ ਪ੍ਰਾਪਰ ਵੈਂਟੀਲੇਸ਼ਨ ਦੀ ਸਹੂਲਤ ਹੋਣਾ ਜਰੂਰੀ ਹੈ ਅਤੇ ਮਰੀਜ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਲੈਣੇ ਚਾਹੀਦੇ ਹਨ। ਸਿਵਲ ਸਰਜਨ ਡਾ.ਗੁਰਿੰਦਰ ਬੀਰ ਕੌਰ ਨੇ ਇਹ ਵੀ ਦੱਸਿਆ ਕਿ ਬਿਨ੍ਹਾਂ ਲੱਛਣਾਂ ਵਾਲੇ ਅਤੇ ਜਿਨ੍ਹਾਂ ਦਾ ਆਕਸੀਜਨ ਸੈਚੂਰੇਸ਼ਨ 95 ਫੀਸਦੀ ਤੱਕ ਠੀਕ ਹੈ ਅਜਿਹੇ ਮਰੀਜ ਹੋਮ ਆਈਸੋਲੇਸ਼ਨ ਵਿਚ ਰਹਿ ਸਕਦੇ ਹਨ। 

ਇਸ ਤੋਂ ਇਲਾਵਾ ਹੋਮ ਆਈਸੋਲੇਸ਼ਨ ਵਿਚ ਰਹਿਣ ਵਾਲੇ ਮਾਈਲਡ ਅਤੇ ਅਸਿਮਟੋਮੈਟਿਕ ਮਰੀਜਾਂ ਨੂੰ ਜਿਲਾ ਪੱਧਰ ਤੇ ਸਥਾਪਿਤ ਕੰਟਰੋਲ ਰੂਮ ਵਿਚ  ਲਗਾਤਾਰ ਸੰਪਰਕ ਵਿਚ ਰਹਿਣਾ ਪਏਗਾ। ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ ਪਾਜੀਟਿਵ ਹੋਣ ਦੇ ਬਾਅਦ 7 ਦਿਨ ਦਾ ਹੋਮ ਆਈਸੋਲੇਸ਼ਨ ਜਰੂਰੀ ਹੈ ਅਤੇ ਲਗਾਤਾਰ ਤਿੰਨ ਦਿਨ ਤੱਕ ਬੁਖਾਰ ਨਾ ਰਹਿਣ ਤੇ ਟੈਸਟਿੰਗ ਦੀ ਦੋਬਾਰਾ ਜਰੂਰਤ ਨਹੀਂ ਪਏਗੀ ਅਤੇ 7 ਦਿਨ ਬਾਅਦ ਹੋਮ ਆਈਸੋਲੇਸ਼ਨ ਖਤਮ ਮੰਨਿਆ ਜਾਏਗਾ। 

ਡਾ.ਗੁਰਿੰਦਰ ਬੀਰ ਕੌਰ ਨੇ ਇਹ ਵੀ ਦੱਸਿਆ ਕਿ ਅਜਿਹੇ ਮਰੀਜ ਜਿਹੜੇ ਕਿਸੇ ਬੀਮਾਰੀ ਨਾਲ ਪੀੜਤ ਹਨ (ਕੋਮੋਰਬਿਡ ਕੰਡੀਸ਼ਨ) ਉਨ੍ਹਾਂ ਨੂੰ ਡਾਕਟਰੀ ਸਲਾਹ ਦੇ ਬਾਅਦ ਹੀ ਹੋਮ ਆਈਸੋਲੇਸ਼ਨ ਦੀ ਆਗਿਆ ਦਿੱਤੀ ਜਾਏਗੀ। ਉਨ੍ਹਾਂ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਮਰੀਜਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਬਚਣ ਨੂੰ ਕਿਹਾ ਅਤੇ ਕਿਹਾ ਕਿ ਡਾਕਟਰੀ ਸਲਾਹ ਦੇ ਬਿਨ੍ਹਾਂ ਚੈਸਟ ਐਕਸ ਰੇ ਅਤੇ ਸੀਟੀ ਸਕੈਨ ਨਾ ਕਰਵਾਉਣ ਨੂੰ ਕਿਹਾ। 

ਉਨ੍ਹਾਂ ਇਹ ਵੀ ਦੱਸਿਆ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਮਰੀਜ ਟ੍ਰਿਪਲ ਲੇਅਰ ਮਾਸਕ ਪਾ ਕੇ ਰੱਖਣ ਅਤੇ 72 ਘੰਟਿਆਂ ਬਾਅਦ ਪ੍ਰਯੋਗ ਕੀਤੇ ਮਾਸਕ ਨੂੰ ਟੁਕੜਿਆਂ ਵਿਚ ਕੱਟ ਕੇ ਨਸ਼ਟ ਕੀਤਾ ਜਾਏ। ਉਨ੍ਹਾਂ ਮਰੀਜਾਂ ਦੇ ਬਰਤਨ ਅਤੇ ਹੋਰ ਪ੍ਰਯੋਗ ਦਾ ਸਾਮਾਨ ਅਲੱਗ ਤੋਂ ਰੱਖਣ ਨੂੰ ਕਿਹਾ ਅਤੇ ਆਕਸੀਜਨ ਸੈਚੂਰੇਸ਼ਨ ਅਤੇ ਟੈਂਪਰੈਚਰ ਸਮੇਂ ਸਮੇਂ ਤੇ ਚੈਕ ਕਰ ਇਸ ਦੀ ਰਿਪੋਰਟ ਸੰਬੰਧਤ ਮੈਡੀਕਲ ਅਫਸਰ ਨੂੰ ਕਮਿਊਨੀਕੇਟ ਕਰਨ ਨੂੰ ਕਿਹਾ। ਜਿਕਰਯੋਗ ਹੈ ਕਿ ਤਿੰਨ ਦਿਨ ਤੋਂ ਜਿਆਦਾ ਹਾਈ ਗ੍ਰੇਡ ਫੀਵਰ (100 ਤੋਂ ਜਿਆਦਾ), ਸਾਹ ਲੈਣ ਵਿਚ ਦਿੱਕਤ, ਆਕਸੀਜਨ ਸੈਚੈਰੇਸ਼ਨ 95 ਫੀਸਦੀ ਤੋਂ ਘੱਟ ਹੋਣਾ, ਮੈਂਟਲ ਕੰਨਫਿਊਜਨ ਅਤੇ ਗੰਭੀਰ ਥਕਾਵਟ ਹੋਣ ਤੇ ਤੁਰੰਤ ਮੈਡੀਕਲ ਹੈਲਪ ਦੀ ਜਰੂਰਤ ਹੈ ਇਸ ਲਈ ਤੁਰੰਤ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਏ। 

ਡਾ.ਗੁਰਿੰਦਰ ਬੀਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੀਸਰੀ ਲਹਿਰ ਨੂੰ ਹਲਕੇ ਵਿਚ ਨਾ ਲੈਣ ਅਤੇ ਮਾਸਕ ਪਾ ਕੇ ਰੱਖਣ, ਵਾਰ ਵਾਰ ਹੱਥ ਧੋਣ ਅਤੇ ਸਾਮਾਜਿਕ ਦੂਰੀ ਦੀ ਪਾਲਣਾ ਕਰਨਾ ਯਕੀਨੀ ਬਣਾਉਣ। 




No comments