ब्रेकिंग न्यूज़

ਡੀ. ਐੱਮ . ਐੱਫ ਵੱਲੋਂ ਫਗਵਾੜਾ ਬੱਸ ਅੱਡਾ ਜਾਮ .....

- ਹਾੜਤਾਲੀਆਂ ਦੀ ਮੰਗ .... ਆਸ਼ਾ ਵਰਕਰਾਂ, ਫਸੀਲਿਟੇਟਰਾਂ, ਮਿੱਡ ਡੇ ਮੀਲ ਵਰਕਰਾਂ, ਜੰਗਲਾਤ ਅਤੇ ਦਿਹਾੜੀ ਕਾਮਿਆਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆ ਕੇ ਰੁਜ਼ਗਾਰ ਪੱਕਾ ਕੀਤਾ ਜਾਵੇ   

ਖ਼ਬਰਨਾਮਾ ਇੰਡੀਆ ਬਬਲੂ।  ਫਗਵਾੜਾ 

ਪੰਜਾਬ ਅਤੇ ਯੂ ਟੀ ਮੁਲਾਜ਼ਮ, ਪੈਨਸ਼ਨਰ ਸਾਂਝਾ ਸੰਘਰਸ਼ ਮੋਰਚਾ ਦੇ 8-9 ਜੁਲਾਈ ਦੀ ਹੜਤਾਲ ਦੇ ਸੱਦੇ ਤਹਿਤ ਅੱਜ ਦੂਸਰੇ ਦਿਨ ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਮੁਲਾਜ਼ਮਾਂ ਨੇ ਵਿਭਾਗੀ ਕੰਮ ਠੱਪ ਕਰਕੇ ਫਗਵਾੜਾ ਬੱਸ ਅੱਡੇ ਤੇ ਧਰਨਾ ਲਗਾਇਆ। ਧਰਨੇ ਵਿੱਚ ਬੀਬੀ ਕੁਲਵਿੰਦਰ ਕੌਰ, ਪੁਸ਼ਪਿੰਦਰ ਕੌਰ, ਆਸ਼ਮਾ, ਰਜਿੰਦਰਪਾਲ ਕੌਰ, ਗੁਰਮੁਖ ਲੋਕਪ੍ਰੇਮੀ, ਕਮਲੇਸ਼ ਸੰਧੂ ਆਦਿ ਆਗੂਆਂ ਨੇ ਸੰਬੋਧਨ ਕੀਤਾ। 

ਬੁਲਾਰਿਆਂ ਨੇ ਮੰਗ ਕੀਤੀ ਕਿ ਆਸ਼ਾ ਵਰਕਰਾਂ, ਫਸੀਲਿਟੇਟਰਾਂ, ਮਿੱਡ ਡੇ ਮੀਲ ਵਰਕਰਾਂ, ਜੰਗਲਾਤ ਅਤੇ ਦਿਹਾੜੀ ਕਾਮਿਆਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆ ਕੇ ਰੁਜ਼ਗਾਰ ਪੱਕਾ ਕੀਤਾ ਜਾਵੇ। ਅਧਿਆਪਕਾਂ ਸਮੇਤ ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਬੁਲਾਰਿਆਂ ਨੇ ਸਰਕਾਰ ਦੇ ਹਾਲ ਵਿੱਚ ਦਿੱਤੇ ਪੇ ਕਮਿਸ਼ਨ ਨੂੰ ਮੁਲਾਜ਼ਮਾਂ ਨਾਲ ਧੋਖਾ ਕਰਾਰ ਦਿੱਤਾ ਅਤੇ ਇਸਨੂੰ ਮੁੱਢੋਂ ਨਕਾਰਿਆ। ਊਨਾ ਨੇ ਪੰਜਾਬ ਸਰਕਾਰ ਦੀ ਖੋਟੀ ਨੀਅਤ ਅਤੇ ਮਾੜੀਆਂ ਨੀਤੀਆਂ ਨੂੰ ਇਕੱਤਰ ਆਮ ਲੋਕਾਂ ਸਾਹਮਣੇ ਭੰਡ ਕੇ ਸਰਕਾਰ ਦਾ ਕਾਲਾ ਚਿਹਰਾ ਲੋਕਾਂ ਸਾਹਮਣੇ ਲਿਆਂਦਾ। ਉਹਨਾਂ ਨੇ ਲੋਕਾਂ ਨੂੰ ਜਾਬਰ ਅਤੇ ਕੀਤੇ ਵਾਅਦਿਆਂ ਤੋਂ ਮੁਕਰਨ ਵਾਲ਼ੀ ਸਰਕਾਰ ਵਿਰੁੱਧ ਖੁੱਲ੍ਹ ਕੇ ਰੋਸ ਜ਼ਾਹਰ ਕਰਨ ਅਤੇ ਬੋਲ਼ੀ ਸਰਕਾਰ ਦੇ ਕੰਨਾਂ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਲਾਮਬੰਦ ਹੋਣ ਅਤੇ ਜਾਗਰੂਕ ਰਹਿਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਜੇ ਮੌਜੂਦਾ ਸਰਕਾਰ ਨੇ ਉਹਨਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲ਼ੇ ਸਮੇਂ ਵਿੱਚ ਸਰਕਾਰ ਵਿਰੁੱਧ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ। 

ਇਕੱਤਰ ਹੋਏ ਮੁਲਾਜ਼ਮਾਂ ਨੇ ਬੱਸ ਸਟੈਂਡ ਨੂੰ ਅੱਧੇ ਘੰਟੇ ਲਈ ਸੰਕੇਤਕ ਤੌਰ ਤੇ ਜਾਮ ਕਰ ਦਿੱਤਾ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰੀ ਗਿਣਤੀ ਵਿੱਚ ਆਸ਼ਾ ਵਰਕਰ ਬੀਬੀਆਂ ਤੋਂ ਇਲਾਵਾ ਗੁਰਜੀਤ ਕੌਰ,ਸਲਮਾ, ਕਮਲਜੀਤ ਕੌਰ, ਰਜਨੀ, ਮਨਜੀਤ ਕੌਰ, ਬਲਜਿੰਦਰ ਕੌਰ, ਕੁਲਦੀਪ ਰਾਮ, ਤੀਰਥ ਸਿੰਘ ਅਤੇ ਰਵਿੰਦਰ ਕੁਮਾਰ ਆਦਿ ਮੁਲਾਜ਼ਮ ਸ਼ਾਮਿਲ ਸਨ।


No comments