ਬਜ਼ੁਰਗਾਂ ਵਾਸਤੇ ਅੱਛੀ ਖ਼ਬਰ .... ਬਜ਼ੁਰਗਾਂ ਦੀ ਮਦਦ ਲਈ ਐਲਡਰਲਾਈਨ ਸ਼ੁਰੂ ...... ਟੋਲ ਫ੍ਰੀ ਨੰਬਰ ਜਾਰੀ .. ???
- ਨੈਸ਼ਨਲ ਪ੍ਰੋਗਰਾਮ ਫਾਰ ਹੈਲਥ ਕੇਅਰ ਆਫ ਐਲਡਰਲੀ ਤਹਿਤ ਇੱਕ ਹੈਲਪਲਾਈਨ ਜਾਰੀ
- ਹੁਣ ਟੌਲ ਫ੍ਰੀ ਨੰਬਰ 14567 ਕਰੇਗਾ ਬਜੁਰਗਾਂ ਦੀ ਮਦਦ
ਖ਼ਬਰਨਾਮਾ ਇੰਡੀਆ ਬਿਓਰੋ। ਕਪੂਰਥਲਾ
ਕੋਵਿਡ ਮਹਾਂਮਾਰੀ ਦੇ ਦੌਰਾਨ ਬਜੁਰਗਾਂ ਦੀਆਂ ਸਮੱਸਿਆਵਾਂ ਦਾ ਹਲ ਕਰਨ ਲਈ ਨੈਸ਼ਨਲ ਪ੍ਰੋਗਰਾਮ ਫਾਰ ਹੈਲਥ ਕੇਅਰ ਆਫ ਐਲਡਰਲੀ ਤਹਿਤ ਇੱਕ ਹੈਲਪਲਾਈਨ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਐਲਡਰਲਾਈਨ 14567 ਟੌਲ ਫ੍ਰੀ ਹੈਲਪਲਾਈਨ ਦਾ ਉਦੇਸ਼ ਬਜੁਰਗਾਂ ਨੂੰ ਸਿਹਤ ਸੰਬੰਧੀ, ਭਾਵਨਾਤਮਕ ਤੇ ਲੀਗਲ ਅਸਿਸਟੈਂਸ ਮੁਹੱਇਆ ਕਰਵਾਉਣਾ ਹੈ। ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਕਿਹਾ ਕਿ ਬਜੁਰਗ ਇਸ ਸਮਾਜ ਦਾ ਸਰਮਾਇਆ ਹੁੰਦੇ ਹਨ ਤੇ ਉਨ੍ਹਾਂ ਦੀ ਸਿਹਤ ਸੰਭਾਲ ਸਾਡਾ ਫਰਜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਇਸ ਦੌਰ ਵਿਚ ਬਜੁਰਗਾਂ ਨੇ ਡਿਪ੍ਰੈਸ਼ਨ ਵਰਗੀ ਸਮੱਸਿਆ ਨੂੰ ਬਹੁਤ ਝੱਲਿਆ ਹੈ ਤੇ ਇਹ ਹੈਲਪਲਾਈਨ ਉਨ੍ਹਾਂ ਨੂੰ ਡਿਪ੍ਰੈਸ਼ਨ ਜਾਂ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਉਬਾਰਣ ਵਿਚ ਮਦਦ ਕਰੇਗੀ।
ਜਿਲਾ ਪਰਿਵਾਰ ਭਲਾਈ ਅਫਸਰ ਅਤੇ ਨੋਡਲ ਅਫਸਰ ਡਾ. ਰਾਜ ਕਰਨੀ ਨੇ ਦੱਸਿਆ ਕਿ ਸੂਬੇ ਦੇ ਕਿਸੇ ਵੀ ਹਿੱਸੇ ਤੋਂ ਬਜੁਰਗ ਇਸ ਹੈਲਪਲਾਈਨ ਤੇ ਫੋਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਓਲਡ ਏਜ ਹੋਮ ਵਿਚ ਰਹਿ ਰਹੇ ਬਜੁਰਗਾਂ ਜਾਂ ਇਕੱਲੇ ਰਹਿ ਰਹੇ ਬਜੁਰਗਾਂ ਲਈ ਇਹ ਹੈਲਪਲਾਈਨ ਵਰਦਾਨ ਸਾਬਤ ਹੋਏਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹੈਲਪਲਾਈਨ ਦੇ ਜਰੀਏ ਬਜੁਰਗਾਂ ਨੂੰ ਉਨ੍ਹਾਂ ਵਾਸਤੇ ਚੱਲ ਰਹੀਆਂ ਭਲਾਈ ਸਕੀਮਾਂ ਬਾਰੇ ਵੀ ਦੱਸਿਆ ਜਾਏਗਾ।










No comments