ब्रेकिंग न्यूज़

ਕੱਚੇ ਅਧਿਆਪਕਾਂ ਦੀ ਹਮਾਇਤ ਲਈ ਡੀ ਟੀ ਐੱਫ ਦਾ ਜੱਥਾ ਮੋਹਾਲੀ ਰਵਾਨਾ .....

- ਡੀ. ਟੀ. ਐੱਫ.ਪੰਜਾਬ ਕੱਚੇ ਅਧਿਆਪਕਾਂ ਦੇ ਸੰਘਰਸ਼ ਨਾਲ ਚੱਟਾਨ ਵਾਂਗ ਨਾਲ਼ ਖੜੀ ਹੈ -- ਗੁਰਮੁਖ  ਲੋਕਪ੍ਰੇਮੀ 

- ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ ਕਰੇ ਪੰਜਾਬ ਸਰਕਾਰ-- ਕਮਲੇਸ਼ ਸੰਧੂ 

ਖ਼ਬਰਨਾਮਾ ਇੰਡੀਆ ਬਬਲੂ। ਫਗਵਾੜਾ, ਕਪੂਰਥਲਾ 

ਡੈਮੋਕ੍ਰੇਟਿਕ ਟੀਚਰਜ਼ ਫਰੰਟ ਫਗਵਾੜਾ ਦਾ ਇੱਕ ਜਥਾ ਬਲਾਕ ਆਗੂ ਗੁਰਮੁਖ ਲੋਕਪ੍ਰੇਮੀ,ਜਗਜੀਤ ਸਿੰਘ ਜਟਾਣਾ, ਮੈਡਮ ਕਮਲੇਸ਼ ਸੰਧੂ ਅਤੇ ਅਕਵਿੰਦਰ ਕੌਰ ਦੀ ਅਗਵਾਈ ਵਿੱਚ ਕੱਚੇ ਅਧਿਆਪਕ ਯੂਨੀਅਨ ,ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਸਿੱਖਿਆ ਦਫ਼ਤਰ ਮੋਹਾਲੀ ਵਿੱਚ 16 ਜੂਨ 2021 ਤੋਂ ਲਗਾਏ ਗਏ ਪੱਕੇ ਧਰਨੇ ਵਿੱਚ ਸਮਰਥਨ ਦੇਣ ਲਈ ਰਵਾਨਾ ਹੋਇਆ। ਜ਼ਿਕਰਯੋਗ ਹੈ ਕਿ ਮੋਹਾਲੀ ਮੁੱਖ ਦਫਤਰ ਦੇ ਮੇਨ ਗੇਟ ਅੱਗੇ ਕੱਚੇ ਅਧਿਆਪਕਾਂ ਜਿਨ੍ਹਾਂ ਵਿੱਚ ਸਿੱਖਿਆ ਪ੍ਰੋਵਾਈਡਰ, ਈ.ਜੀ. ਐੱਸ ਏ.ਆਈ.ਟੀ., ਐੱਸ.ਟੀ. ਆਰ., ਆਈ.ਈ. ਵੀ. ਅਧਿਆਪਕ ਸ਼ਾਮਲ ਹਨ ,ਨੇ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਮੁੱਖ ਸਿੱਖਿਆ ਦਫ਼ਤਰ ਮੋਹਾਲੀ ਵਿੱਚ ਪਿਛਲੇ 18 ਦਿਨਾਂ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ। 

ਮੋਹਾਲੀ ਜਾ ਰਹੇ ਜੱਥੇ ਵਿੱਚ ਲਗਭਗ ਦੋ ਦਰਜਨ ਤੋਂ ਵੱਧ ਅਧਿਆਪਕ ਸ਼ਾਮਿਲ ਸਨ। ਇਸ ਮੌਕੇ ਆਗੂਆਂ ਨੇ ਕਿਹਾ ਡੀ. ਟੀ. ਐੱਫ.ਪੰਜਾਬ ਕੱਚੇ ਅਧਿਆਪਕਾਂ ਦੇ ਸੰਘਰਸ਼ ਨਾਲ ਚੱਟਾਨ ਵਾਂਗ ਨਾਲ਼ ਖੜੀ ਹੈ ਅਤੇ ਜਥੇਬੰਦੀ ਮੋਰਚਾ ਫਤਹਿ ਹੋਣ ਤੱਕ ਤਨ ਮਨ ਧਨ ਨਾਲ਼ ਇਸ ਸੰਘਰਸ਼ ਵਿੱਚ ਯੋਗਦਾਨ ਪਾਉਂਦੀ ਰਹੇਗੀ ਅਤੇ ਮੋਰਚੇ ਨੂੰ ਸਫ਼ਲਤਾ ਦਿਵਾਉਣ ਤੱਕ ਡਟ ਕੇ ਸਾਥ ਦੇਵੇਗੀ। ਬਲਾਕ ਆਗੂਆਂ ਗੁਰਮੁਖ ਲੋਕਪ੍ਰੇਮੀ,ਕਮਲੇਸ਼ ਸੰਧੂ, ਜਗਜੀਤ ਸਿੰਘ ਜਟਾਣਾ ਨੇ ਕਿਹਾ ਕਿ  ਸਿੱਖਿਆ ਪ੍ਰੋਵਾਈਡਰ,ਈ.ਜੀ. ਐੱਸ., ਏ.ਆਈ.ਟੀ., ਐੱਸ.ਟੀ. ਆਰ., ਆਈ.ਈ. ਵੀ. ਕੱਚੇ ਅਧਿਆਪਕਾਂ ਦੀਆਂ ਮੰਗਾਂ ਬਿਲਕੁੱਲ ਜਾਇਜ਼ ਹਨ। ਇਹ ਉੱਚ ਸਿੱਖਿਆ ਪ੍ਰਾਪਤ ਅਧਿਆਪਕ ਕਈ ਸਾਲਾਂ ਤੋਂ ਚਾਰ ਤੋਂ ਛੇ ਹਜ਼ਾਰ  ਨਿਗੂਣੀਆਂ ਮਾਸਿਕ ਤਨਖਾਹਾਂ ਤੇ ਕੰਮ ਕਰ ਰਹੇ ਹਨ। ਸਰਕਾਰਾਂ ਲੰਮੇ ਸਮੇਂ ਤੋਂ ਇਹਨਾਂ ਅਧਿਆਪਕਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਕੈਪਟਨ ਸਰਕਾਰ ਵੋਟਾਂ ਤੋਂ ਪਹਿਲਾਂ ਇਹਨਾਂ ਅਧਿਆਪਕਾਂ ਨਾਲ਼ ਇਹਨਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਵਫਾ ਕਰਨ ਦੀ ਥਾਂ ਲਗਾਤਾਰ ਲਾਰੇ ਲਗਾ ਰਹੀ ਹੈ।ਜਿਸ ਲਈ ਸੰਘਰਸ਼ ਲਈ ਮਜ਼ਬੂਰ ਕੱਚੇ ਅਧਿਆਪਕਾਂ ਦਾ ਪੰਜਾਬ ਦੀਆਂ ਸਮੂਹ ਜਥਬੰਦੀਆਂ ਵੱਲੋਂ ਡਟਵਾਂ ਸਾਥ ਦਿੱਤਾ ਜਾਵੇਗਾ।ਇਸ ਮੌਕੇ ਰਵਾਨਾ ਹੋਣ ਵਾਲ਼ੇ ਜਥੇ ਵਿੱਚ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ,  ਸੁਰਿੰਦਰ ਕੁਮਾਰ,ਪਲਵਿੰਦਰ ਕੌਰ,ਸੁਰਿੰਦਰ ਪਾਲ ਸਿੰਘ,ਅਵਤਾਰ ਸਿੰਘ,ਮਲਕੀਤ ਸਿੰਘ, ਹਰਵਿੰਦਰ ਸਿੰਘ,ਬਲਵੀਰ ਕੌਰ,ਲਕਸ਼ਮੀ, ਚਰਨਜੀਤ ਕੌਰ,ਸੀਮਾ ਰਾਣੀ ਅਤੇ ਪੁਸ਼ਪਾ ਦੇਵੀ ਆਦਿ ਅਧਿਆਪਕ ਸ਼ਾਮਿਲ ਸਨ।

No comments