ਕੱਲ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਪ੍ਰੀਖਿਆ ਸੰਬੰਧੀ ਡੀ ਈ ਓ ਵੱਲੋ ਆਨਲਾਈਨ ਮੀਟਿੰਗ ਵਿਚ ਦਿੱਤੇ ਨਿਰਦੇਸ਼ ... ਹਰ ਵਿਦਿਆਰਥੀ ਆਨਲਾਈਨ ਪ੍ਰੀਖਿਆ ਵਿਚ ਹਾਜ਼ਰ ਹੋਵੇ ...
- ਪ੍ਰੀਖਿਆ ਸਮੇਂ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਸਕੂਲ ਮੁਖੀ ਤੁਰੰਤ ਬੱਚਿਆਂ ਦੀ ਸਮੱਸਿਆ ਨੂੰ ਸੁਲਝਾਉਣ
ਖ਼ਬਰਨਾਮਾ ਇੰਡੀਆ ਬਿਓਰੋ। ਕਪੂਰਥਲਾ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ) ਕਪੂਰਥਲਾ ਸ,.ਗੁਰਦੀਪ ਸਿੰਘ ਗਿੱਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਬਿਕਰਮਜੀਤ ਸਿੰਘ ਥਿੰਦ ਵੱਲੋਂ ਅੱਜ ਜਿਲੇ ਦੇ ਸਮੂਹ ਜ਼ਿਲ੍ਹਾ ਅਤੇ ਬਲਾਕ ਮੈਂਟਰਾਂ ਨਾਲ ਕੱਲ 5 ਜੁਲਾਈ 2021 ਨੂੰ ਸ਼ੁਰੂ ਹੋਣ ਵਾਲੀ ਤਿਮਾਹੀ ਪ੍ਰੀਖਿਆ ਸੰਬੰਧੀ ਇੱਕ ਆਨਲਾਈਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜੁਲਾਈ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਅਤੇ ਵਿਦਿਆਰਥੀਆਂ ਦੀ 100% ਹਾਜ਼ਰੀ ਯਕੀਨੀ ਬਣਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿਚ ਬੀ ਐੱਮਜ਼.ਅਤੇ ਡੀ. ਐੱਮਜ਼.ਵੱਲੋਂ ਵੱਖ - ਵੱਖ ਸੁਝਾਅ ਦਿੱਤੇ ਗਏ।
ਡੀ.ਈ. ਓ. ਸ.ਗੁਰਦੀਪ ਸਿੰਘ ਗਿੱਲ ਨੇ ਕਿਹਾ ਕਿ ਸਮੂਹ ਬੀ. ਐੱਮਜ਼ ਜ਼ਿਲ੍ਹੇ ਦੇ ਹਰ ਬੱਚੇ ਤੱਕ ਅਧਿਆਪਕ ਦੀ ਪਹੁੰਚ ਯਕੀਨੀ ਬਣਾਉਣਗੇ। ਅਧਿਆਪਕ ਸਹਿਬਾਨ ਅਤੇ ਜਮਾਤ ਇੰਚਾਰਜ ਇਹ ਨਿਸਚਿਤ ਕਰਨਗੇ ਕਿ ਉਹਨਾਂ ਨੇ ਜਮਾਤ ਦਾ ਹਰ ਵਿਦਿਆਰਥੀ ਆਨਲਾਈਨ ਪ੍ਰੀਖਿਆ ਵਿਚ ਹਾਜ਼ਰ ਹੋਵੇ ਅਤੇ ਪ੍ਰੀਖਿਆ ਦੇਣ ਸਮੇਂ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਸਕੂਲ ਮੁਖੀ ਤੁਰੰਤ ਬੱਚਿਆਂ ਦੀ ਸਮੱਸਿਆ ਨੂੰ ਸੁਲਝਾਉਣਾ ਯਕੀਨੀ ਬਣਾਉਣਗੇ । ਮੀਟਿੰਗ ਵਿੱਚ ਹਾਜ਼ਰ ਬੀ. ਐੱਮਜ਼. ਅਤੇ ਡੀ. ਐੱਮਜ਼. ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੂਰਨ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਬੱਚਿਆਂ ਦੀ ਪੜ੍ਹਾਈ ਅਤੇ ਭਲਾਈ ਲਈ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਜਤਨ ਕਰਨਗੇ । ਉਹਨਾਂ ਆਸ ਪ੍ਰਗਟਾਈ ਕਿ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਪ੍ਰੀਖਿਆ ਵਿੱਚ ਵਧੀਆ ਸ਼ਮੂਲੀਅਤ ਹੀ ਨਹੀਂ ਸਗੋਂ ਸ਼ਾਨਦਾਰ ਕਾਰਗੁਜ਼ਾਰੀ ਵੀ ਦਿਖਾਉਣਗੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ,ਕਮਲੇਸ਼ ਸੰਧੂ, ਜਨਕਪ੍ਰੀਤ ਸਿੰਘ,ਸਰਬਜੀਤ ਕੌਰ,ਪਰਵਿੰਦਰ ਸਿੰਘ, ਕਮਲਜੀਤ ਸਿੰਘ, ਦਵਿੰਦਰ ਪੱਬੀ, ਦਵਿੰਦਰ ਸ਼ਰਮਾ, ਡਾ.ਯੋਗਿਤਾ ਪਾਸੀ, ਅਰੁਣ ਸ਼ਰਮਾ,ਕੁਲਵਿੰਦਰ ਸਿੰਘ, ਗੋਪਾਲ ਕ੍ਰਿਸ਼ਨ,ਗੁਲਸ਼ਨ ਕੁਮਾਰ, ਸੰਦੀਪ ਧਾਲੀਵਾਲ,ਸਤਵਿੰਦਰ ਸਿੰਘ,ਸੁਖਬੀਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ।










No comments