ਕਿਸਾਨਾਂ ਦਾ ਸੰਘਰਸ਼ ....... ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ 10 ਤੋਂ ਲੈ ਕੇ 3 ਵਜੇ ਤੱਕ ਐਫ.ਸੀ.ਆਈ ਦਫਤਰ ਦਾ ਘਿਰਾਓ ......
- ਖਰੀਦ ਪ੍ਰਣਾਲੀ ਨੂੰ ਮਜਬੂਤ ਕਰਨ ਲਈ ਐਫ.ਸੀ.ਆਈ ਨੂੰ ਮਜਬੂਤ ਕੀਤਾ ਜਾਵੇ
ਖ਼ਬਰਨਾਮਾ ਇੰਡੀਆ ਬਿਓਰੋ। ਪੰਜਾਬ
ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਰੂਪੋਵਾਲੀਆ, ਗੁਰਦੇਵ ਸਿੰਘ ਵਰਪਾਲ, ਅਮਰਦੀਪ ਸਿੰਘ ਦੀ ਅਗਵਾਈ ਵਿੱਚ ਸੂਬੇ ਦੇ ਕਈ ਖੇਤਰਾਂ ਵਿਚ 10 ਤੋਂ ਲੈ ਕੇ 3 ਵਜੇ ਤੱਕ ਐਫ.ਸੀ.ਆਈ ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪੰਧੇਰ ਨੇ ਕਿਹਾ ਕਿ ਖਰੀਦ ਪ੍ਰਣਾਲੀ ਨੂੰ ਮਜਬੂਤ ਕਰਨ ਲਈ ਐਫ.ਸੀ.ਆਈ ਨੂੰ ਮਜਬੂਤ ਕੀਤਾ ਜਾਵੇ। ਕਣਕ ਦੀ ਖਰੀਦ ਵਿੱਚ ਮੰਗੀ ਜਾਂਦੀ ਜਮ੍ਹਾਬੰਦੀ ਦੀ ਸਰਤ ਖਤਮ ਕੀਤੀ ਜਾਵੇ, ਸਿੱਧੇ ਬੈਂਕਾਂ ਰਾਹੀਂ ਭੁਗਤਾਨ ਦਾ ਫੈਸਲਾ ਪੋਸਟਬੋਨ ਕੀਤਾ ਜਾਵੇ। ਕਿਉਂਕਿ ਇਸ ਵੇਲੇ ਇਹ ਫੈਸਲਾ ਬਹੁਤ ਸਾਰੀਆਂ ਗੁੰਜਲਾਂ ਨੂੰ ਪੈਦਾ ਕਰੇਗਾ। ਜੋ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਅਦਾ ਕਰਨ ਵਿੱਚ ਰੁਕਾਵਟ ਬਣ ਸਕਦਾ ਹੈ। ਨਿਰਧਾਰਤ ਐਮ.ਐਸ.ਪੀ ਤੋਂ ਵੱਧ ਦੀ ਖਰੀਦ ਕਰਨੀ ਚਾਹੀਦੀ ਹੈ, ਐਮ.ਐਸ.ਪੀ ਤੋਂ ਘੱਟ ਦੀ ਖਰੀਦ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਐਫ.ਸੀ.ਆਈ ਦਾ ਬਜਟ ਘਟਾਉਣ ਦੀ ਬਜਾਏ ਵਧਾਈ ਜਾਵੇ।
ਊਨਾ ਕਿਹਾ ਕਿ ਕੇਂਦਰ ਸਰਕਾਰ ਲੋੜੀਂਦਾ ਬਾਰਦਾਨਾ ਮੁਹੀਆ ਕਰੇ। ਅਤੇ ਹੋਰ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾਵੇ, ਕਿਸਾਨਾਂ ਦੀ ਪ੍ਰਕਿਰਿਆ ਘੱਟੋ ਘੱਟ ਸਮੇਂ ਵਿੱਚ ਕੀਤੀ ਜਾਵੇ, ਐਫ.ਸੀ.ਆਈ ਦੇ ਕੱਚੇ ਮੁਲਜਮਾਂ ਨੂੰ ਪੱਕਾ ਕਰਕੇ ਖਾਲੀ ਅਸਾਮੀਆਂ ਭਰੀਆਂ ਜਾਣ। ਇਸ ਮੰਗਾਂ ਦੇ ਅਧਾਰ ਅੱਜ ਦਾ ਘਿਰਾਓ ਕੀਤਾ ਗਿਆ, ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਖੇਤੀ ਮੰਤਰੀ ਕਿਸਾਨਾਂ ਨਾਲ ਮੀਟਿੰਗ ਵਾਧਾ ਕੀਤਾ ਸੀ ਕਿ ਬਿਜਲੀ ਬਿੱਲ 2020 ਪਾਸ ਨਹੀਂ ਕੀਤਾ ਜਾਵੇਗਾ। ਜਦ ਕਿ ਕੇਂਦਰ ਸਰਕਾਰ ਆਉਣ ਵਾਲੇ ਪਾਰਲੀਮੈਂਟ ਸੈਂਸਨ ਵਿੱਚ ਇਸ ਨੂੰ ਲਿਆਉਣ ਦੀਆਂ ਤਿਆਰੀਆਂ ਕਰ ਰਹੀ ਹੈ ਇਹ ਲਹਿਰ ਨਾਲ ਧੋਖਾ ਹੈ।ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਸਬਜੀ ਮੰਡੀ ਵੱਲਾ ਵਿਖੇ ਸਾਫ ਸਫਾਈ ਅਤੇ ਪੱਕੇ ਸੈੱਡ ਤਿਆਰ ਕੀਤੇ ਜਾਣ ਅਤੇ ਜਿਹੜੇ ਮੰਡੀ ਵਿੱਚ ਪ੍ਰਚੂਨ ਵਿਕਰੇਤਾ ਹਨ ਉਹਨਾਂ ਨੂੰ ਪੱਕੀ ਜਗ੍ਹਾ ਮੁਹੀਆ ਕਰਵਾਈ ਜਾਵੇ।
ਇਸ ਮੌਕੇ ਮੁਖਬੈਨ ਸਿੰਘ, ਕੰਵਲਜੀਤ ਸਿੰਘ ਜੋਧਾਨਗਰੀ, ਬਲਵਿੰਦਰ ਸਿੰਘ, ਕਲੇਰ ਬਾਲਾ, ਕਿਰਪਾਲ ਸਿੰਘ ਕਲੇਰ, ਦਿਲਬਾਗ ਸਿੰਘ ਰਸੂਲਪੁਰ, ਹਰਦੇਵ ਸਿੰਘ ਕਾਲੇਕੇ, ਬਲਵਿੰਦਰ ਸਿੰਘ ਸੈਦੋਕੇ, ਮੁਖਤਾਰ ਸਿੰਘ ਵਡਾਲਾ ਆਦਿ ਆਗੂਆਂ ਨੇ ਵੀ ਸਬੋਧਨ ਕੀਤਾ।














No comments