ਵਿਸ਼ਵ ਮਹਿਲਾ ਦਿਵਸ ਮੌਕੇ ਸੈਮੀਨਾਰ ..... ਆਤਮਨਿਰਭਰ ਬਣਨ ਮਹਿਲਾਵਾਂ – ਸਿਵਲ ਸਰਜਨ ਡਾ. ਸੀਮਾ
- ਲੜਕੇ ਅਤੇ ਲੜਕੀ ਵਿਚ ਭੇਦਭਾਵ ਨਾ ਕਰੋ – ਡਾ. ਰਾਜ ਕਰਨੀ
ਖ਼ਬਰਨਾਮਾ ਇੰਡੀਆ (ਗਗਨਦੀਪ), ਕਪੂਰਥਲਾ
ਮਹਿਲਾਵਾਂ ਬਿਨ੍ਹਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਸਕਦੀ। ਉਹ ਇਸ ਕੁਦਰਤ ਦਾ ਆਧਾਰ ਹਨ। ਇਸ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ. ਸੀਮਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਆਯੋਜਿਤ ਜਾਗਰੂਕਤਾ ਸੈਮੀਨਾਰ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਮਹਿਲਾਵਾਂ ਮਰਦਾਂ ਨਾਲੋਂ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਬਲਕਿ ਆਪਣੀ ਕਾਬੀਲੀਅਤ ਦੇ ਬਲ ਤੇ ਉਨ੍ਹਾਂ ਨੇ ਆਪਣੀ ਯੋਗਤਾ ਸਿੱਧ ਕੀਤੀ ਹੈ। ਉਨ੍ਹਾਂ ਸਮਾਜ ਦੀਆਂ ਮਹਿਲਾਵਾਂ ਨੂੰ ਸੁਣੇਹਾ ਦਿੱਤਾ ਕਿ ਉਹ ਆਪਣੀ ਪਛਾਣ ਖੁਦ ਬਣਨ ਅਤੇ ਆਤਮਨਿਰਭਰ ਰਹਿਣ।
ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਨੇ ਇਸ ਮੌਕੇ ਤੇ ਕਿਹਾ ਕਿ ਲੜਕਿਆਂ ਨੂੰ ਲੜਕੀਆਂ ਦੀ ਇੱਜਤ ਕਰਨਾ ਦੀ ਸਿੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਚਿੰਤਾ ਜਤਾਈ ਕਿ ਸਮਾਜ ਦਾ ਇੱਕ ਵਰਗ ਅੱਜ ਵੀ ਲੜਕੇ ਅਤੇ ਲੜਕੀ ਵਿਚ ਭੇਦਭਾਵ ਕਰਦਾ ਹੈ ਜੋਕਿ ਚਿੰਤਜਨਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਸੋਚ ਬਦਲਣਾ ਸਮੇਂ ਦੀ ਲੋੜ ਹੈ।
ਸਿਵਲ ਹਸਪਤਾਲ ਦੇ ਮਹਿਲਾ ਰੋਗ ਮਾਹਰ ਡਾ.ਸਿੰਮੀ ਧਵਨ ਨੇ ਵੀ ਜੋਰ ਦਿੱਤਾ ਕਿ ਪੈਰੇਂਟਸ ਲੜਕਿਆਂ ਨੂੰ ਸ਼ੁਰੂ ਤੋਂ ਹੀ ਚੰਗੇ ਸੰਸਕਾਰ ਦੇਣ ਤਾਂ ਜੋ ਉਹ ਸਮਾਜ ਵਿਚ ਵਿਚਰਣ ਦੌਰਾਨ ਲੜਕੀਆਂ ਦਾ ਸਨਮਾਨ ਕਰਨ। ਉਨ੍ਹਾਂ ਮਹਿਲਾਵਾਂ ਨੂੰ ਵੀ ਪ੍ਰੇਰਿਆ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਣ ਤੇ ਸੰਤੁਲਤ ਖੁਰਾਕ ਲੈਣ। ਉਨ੍ਹਾਂ ਨਾਰੀ ਨੂੰ ਭਗਵਾਨ ਤੋਂ ਵੀ ਉੱਪਰ ਦਾ ਦਰਜਾ ਦਿੱਤਾ। ਉਨਾਂ ਕਿਹਾ ਕਿ ਨਾਰੀ ਇੱਕ ਨਵੀਂ ਜਾਨ ਨੂੰ ਇਸ ਦੁਨੀਆਂ ਵਿਚ ਲੈ ਕੇ ਆਉਂਦੀ ਹੈ।
ਪੁਲਿਸ ਵਿਭਾਗ ਤੋਂ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਮਹਿਲਾਵਾਂ ਲਈ ਬਣੀ ਸ਼ਕਤੀ ਐਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਪੋਕਸੋ ਐਕਟ ਘਰੇਲੂ ਹਿੰਸਾ ਕਾਨੂੰਨ, ਮਾਨਸਿਕ ਤੇ ਸ਼ਰੀਰਕ ਪ੍ਰਤਾੜਨਾ ਲਈ ਬਣੇ ਵੱਖੋ ਵੱਖਰੇ ਕਾਨੂੰਨਾਂ ਬਾਰੇ ਵੀ ਚਾਨਣਾ ਪਾਇਅ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਆਪਣੇ ਹੱਕਾਂ ਲਈ ਆਵਾਜ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਡਾ. ਸੋਨੀਆ ਸਰੋਆ, ਡਾ.ਕੰਵਲਜੀਤ ਕੌਰ, ਡਾ. ਸ਼ੁਭਰਾ, ਜੋਤੀ ਆਨੰਦ, ਰਵਿੰਦਰ ਜੱਸਲ, ਰਜਨੀ, ਸੰਤੋਸ਼, ਪ੍ਰਿਯੰਕਾ ਕੌਸ਼ਲ ਤੇ ਹੋਰ ਹਾਜਰ ਸਨ। ਇਸ ਮੌਕੇ ਤੇ ਆਏ ਹੋਏ ਮਹਿਲਾ ਸਟਾਫ ਨੂੰ ਸਨਮਾਨਿਤ ਵੀ ਕੀਤਾ ਗਿਆ।















No comments