ब्रेकिंग न्यूज़

ਅੰਤਰਰਾਸ਼ਟਰੀ ਮਹਿਲਾ ਦਿਵਸ ....... ਮਹਿਲਾ ਜੂਡੀਸ਼ੀਅਲ ਅਫਸਰਾਨ ਵੱਲੋਂ ਮਹਿਲਾਵਾਂ ਦੇ ਕਾਨੂੰਨੀ ਮਾਮਲਿਆਂ ਨੂੰ ਤਰਜੀਹ ਦੇਣ ਅਤੇ ਇਨਸਾਫ ਦਵਾਉਣ ਦਾ ਲਿਆ ਸੰਕਲਪ

- ਪਰਿਵਾਰਿਕ ਮਾਮਲੇ ਰਾਜੀਨਾਮੇ ਰਾਹੀਂ ਨਬੇੜਣ ਲਈ ਪ੍ਰੇੇਰਿਆ

- ਮੀਡੀਏਸ਼ਨ ਸੈਂਟਰ ਅਤੇ ਲੋਕ ਅਦਾਲਤਾਂ ਰਾਹੀਂ ਔਰਤਾਂ ਨਾਲ ਸੰਬੰਧਤ ਮਾਮਲਿਆਂ ਨੂੰ ਨਬੇੜਣ ਤੇ ਜੋਰ  

ਖ਼ਬਰਨਾਮਾ ਇੰਡੀਆ (ਗਗਨਦੀਪ), ਕਪੂਰਥਲਾ 

ਜਿਲ੍ਹਾ ਕਚਿਹਰੀ ਕਪੂਰਥਲਾ ਵਿੱਚ ਮਾਣਯੋਗ ਰਾਜਵਿੰਦਰ ਕੌਰ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਕਪੂਰਥਲਾ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਹੋਰ ਮਹਿਲਾ ਅਫਸਰਾਨ, ਮਾਣਯੋਗ ਜਸਬੀਰ ਕੋਰ, ਸਿਵਲ ਜੱਜ (ਸੀਨੀਅਰ ਡਿਵੀਜ਼ਨ), ਮਾਣਯੋਗ ਮੋਨਿਕਾ ਲਾਂਬਾ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ, ਪ੍ਰਿਅੰਕਾ ਸ਼ਰਮਾ ਸਿਵਲ ਜੱਜ (ਜੂਨੀਅਰ ਡਿਵੀਜ਼ਨ), ਪੂਨਮ ਕਸ਼ਯਪ, ਸਿਵਲ ਜੱਜ (ਜੂਨੀਅਰ ਡਿਵੀਜ਼ਨ), ਮੋਨਿਕਾ, ਸਿਵਲ ਜੱਜ (ਜੂਨੀਅਰ ਡਿਵੀਜ਼ਨ) ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਬੋਲਦਿਆਂ ਰਾਜਵਿੰਦਰ ਕੌਰ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਨੇ ਕਿਹਾ ਕਿ ਅੱਜ ਔਰਤ ਸਮਾਜ ਦੇ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਭਾਗੀਦਾਰੀ ਨਿਭਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਔਰਤ ਹੀ ਸਮਾਜ ਦੀ ਬੁਨਿਆਦ ਹੈ ਅਤੇ ਉਹ ਹਰ ਰੂਪ ਵਿੱਚ ਆਪਣਾ ਸੌ ਪ੍ਰਤੀਸ਼ਤ ਯੋਗਦਾਨ ਪਾਉਂਦੀ ਹੈ। 

ਇਸ ਮੌਕੇ ਤੇ ਮੌਜੂਦ ਮਹਿਲਾ ਅਫਸਰਾਨ ਨੂੰ ਉਨ੍ਹਾਂ ਨੇ ਮਹਿਲਾਵਾਂ ਦੇ ਕੇਸਾਂ ਨੂੰ ਤਰਜੀਹ ਦੇਣ ਅਤੇ ਇਨਸਾਫ ਮੁਹੱਇਆ ਕਰਵਾਉਣ ਲਈ ਯਤਨਸ਼ੀਲ ਅਤੇ ਤੱਤਪਰ ਹੋਣ ਲਈ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਪਰਿਵਾਰਿਕ ਮਾਮਲਿਆਂ ਨੂੰ ਆਪਸੀ ਰਜ਼ਾਮੰਦੀ ਅਤੇ ਸਹਿਮਤੀ ਨਾਲ ਨਬੇੜਣ ਲਈ ਵੱਧਖ਼ਵੱਧ ਤੋਂ ਮਾਮਲਿਆਂ ਨੂੰ ਲੋਕ ਅਦਾਲਤਾਂ ਅਤੇ ਮੀਡੀਏਸ਼ਨ ਸੈਂਟਰ ਵਿੱਚ ਭੇਜਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਅਤੇ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੀਆਂ ਸਕੀਮਾਂ ਦੇ ਅਧੀਨ ਦਿੱਤੀਆਂ ਜਾਂਦੀਆਂ ਸਹੂਲਤਾਂ ਲਈ ਜਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਨਾਲ ਸੰਪਰਕ ਕਰਨ ਲਈ ਜਾਗਰੂਕ ਕਰਨ ਲਈ ਪ੍ਰੇਰਨ ਨੂੰ ਕਿਹਾ। ਅੰਤ ਵਿੱਚ ਉਨ੍ਹਾਂ ਨੇ ਔਰਤਾਂ ਦੇ ਮਾਮਲੇ ਜਿਨ੍ਹਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਦੇ ਵਕੀਲ ਪੇਸ਼ ਹੁੰਦੇ ਹਨ, ਉਨ੍ਹਾਂ ਵਿੱਚ ਖਾਸ ਮੋਨਿਟਰਿੰਗ ਕਰਨ ਲਈ ਹਦਾਇਤ ਦਿੱਤੀ ਤਾਂ ਜੋ ਮਾਮਲਿਆਂ ਵਿੱਚ ਪੂਰਾ ਇਨਸਾਫ ਦਵਾਇਆ ਜਾ ਸਕੇ। ਉਨ੍ਹਾਂ ਨੇ ਇਸ ਮੌਕੇ ਤੇ ਸਮਾਜ ਦਿਆਂ ਸੱਭ ਔਰਤਾਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ।

No comments