ब्रेकिंग न्यूज़

ਡਿਪਟੀ ਕਮਿਸ਼ਨਰ ਦੇ ਸਿਹਤ ਵਿਭਾਗ ਨੂੰ ਆਦੇਸ਼ ...... ਰੋਜਾਨਾ 2000 ਕੋਵਿਡ ਟੈਸਟ ਕੀਤੇ ਜਾਣ

ਕੋਵਾ ਮੈਨੇਜਮੈਂਟ ਤੇ ਸੈੰਪਲਿੰਗ ਪਲਾਨ ਤੇ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਚਰਚਾ

- ਸਿਹਤ ਵਿਭਾਗ ਕੋਵਿਡ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ – ਸਿਵਲ ਸਰਜਨ  

ਖ਼ਬਰਨਾਮਾ ਇੰਡੀਆ ( ਗਗਨਦੀਪ ), ਕਪੂਰਥਲਾ 

 

ਕੋਰੋਨਾ ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਜਰੂਰੀ ਹੈ ਕਿ ਇਸ ਉੱਤੇ ਸਮੇਂ ਰਹਿੰਦਿਆਂ ਕਾਬੂ ਪਾਇਆ ਜਾਏ। ਇਹ ਸ਼ਬਦ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਪ੍ਰਦੇਸ਼ ਵਿਚ ਕੋਰੋਨਾ ਦੀ ਦੂਸਰੀ ਵੇਵ ਨੂੰ ਦੇਖਦੇ ਹੋਏ ਕੋਵਿਡ ਦੇ ਸੰਬੰਧ ਵਿਚ ਸਿਹਤ ਵਿਭਾਗ ਨਾਲ ਆਯੋਜਿਤ ਮੀਟਿੰਗ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੋਵਿਡ ਦੀ ਅਰਲੀ ਡਿਟੇਕਸ਼ਨ ਲਈ ਰੋਜਾਨਾ 2000 ਟੈਸਟ ਕੀਤੇ ਜਾਣ ਤਾਂ ਕਿ ਕੋਵਿਡ ਨਾਲ ਹੋਣ ਵਾਲੀ ਮ੍ਰਿਤੂ ਦਰ ਘਟਾਈ ਜਾ ਸਕੇ। ਉਨ੍ਹਾਂ ਸਾਰੇ ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਦਾ ਕੋਵਿਡ ਟੈਸਟ ਕਰਵਾਉਣ ਨੂੰ ਜਰੂਰੀ ਦੱਸਿਆ। 

ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਜੋਰ ਦਿੱਤਾ ਕਿ ਕੋਵਿਡ ਦੀ ਆਉਣ ਵਾਲੀ ਸੈਕਿੰਡ ਵੇਵ ਤੇ ਕਾਬੂ ਪਾਉਣ ਲਈ ਸਭਨਾਂ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕੋਮੋਰੋਬਿਡ ਕੰਡੀਸ਼ਨ ਵਾਲੇ ਲੋਕਾਂ ਦੀ ਟੈਸਟਿੰਗ ਤੇਜ ਕਰਨ ਨੂੰ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਮਿਸ਼ਨ ਫਤਹਿ ਕਿਟਸ ਤੇ ਵੀ ਚਰਚਾ ਕੀਤੀ ਗਈ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਕੋਵਿਡ ਤੋਂ ਲੋਕਾਂ ਦੇ ਬਚਾਅ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਦੱਸਿਆ ਕਿ ਸੈਂਪਲਿੰਗ ਦੇ ਟਾਰਗੇਟ ਵਧਾ ਦਿੱਤੇ ਗਏ ਹਨ ਅਤੇ ਬਲਾਕਾਂ ਵਿਚ ਰਿਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਕਿ ਸੈਂਪਲਿੰਗ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਢਿਲ ਨਾ ਵਰਤੀ ਜਾਏ। ਇਹੀ ਨਹੀਂ ਸਟੇਟ ਤੋਂ ਆਈ ਕੋਰੋਨਾ ਫਤਹਿ ਮੁਹਿੰਮ ਵੈਨ ਦੇ ਜਰੀਏ ਫੀਲਡ ਵਿਚ ਜਾ ਕੇ ਵੀ ਅਲੱਗ ਤੋਂ ਸੈੰਪਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਮਰੀਜਾਂ ਲਈ ਆਈਆਂ ਫਤਹਿ ਕਿਟਸ ਨੂੰ ਮਰੀਜਾਂ ਵਿਚ ਵੰਡਿਆ ਜਾ ਰਿਹਾ ਹੈ। ਇਹੀ ਨਹੀਂ ਸਿਹਤ ਵਿਭਾਗ ਵੱਲੋਂ ਕੋਵਿਡ ਮਰੀਜਾਂ ਤੇ ਪੈਨੀ ਨਜਰ ਰੱਖੀ ਜਾ ਰਹੀ ਹੈ। ਇਸ ਮੌਕੇ ਤੇ ਹੋਮ ਆਈਸੋਲੇਟਿਡ ਮਰੀਜਾਂ, ਕੋਵਾ ਮੈਨੇਜਮੈਂਟ, ਕੋਵਿਡ ਡੈਥ ਕੇਸ ਰਿਵਿਯੂ, ਸੈਂਪਲਿੰਗ ਪਲਾਨ ਅਤੇ ਵੈਕਸੀਨੇਸ਼ਨ ਪਲਾਨ ਤੇ ਵੀ ਚਰਚਾ ਕੀਤੀ ਗਈ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਮਰੀਜਾਂ ਦਾ ਡਾਟਾ ਅਪਟੂਡੇਟ ਰੱਖਿਆ ਜਾਏ ਅਤੇ ਸੈਂਪਲਿੰਗ ਪਲਾਨ ਦੇ ਤਹਿਤ ਇਹ ਯਕੀਨੀ ਬਣਾਇਆ ਜਾਏ ਕਿ ਜਿਆਦਾ ਤੋਂ ਜਿਆਦਾ ਟੈਸਟਿੰਗ ਕਰ ਕੇ ਕੋਵਿਡ ਦੀ ਅਰਲੀ ਡਿਟੇਕਸ਼ਨ ਕੀਤੀ ਜਾ ਸਕੇ ਤੇ ਅਰਲੀ ਟ੍ਰੀਟਮੈਂਟ ਕੀਤਾ ਜਾ ਸਕੇ। ਇਸ ਮੌਕੇ ਤੇ ਉਨ੍ਹਾਂ ਵੱਲੋਂ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟਣ ਅਤੇ ਸਖਤੀ ਵਰਤਣ ਦੇ ਨਿਰਦੇਸ਼ ਵੀ ਜਾਰੀ ਕੀਤੇ। 

ਇਸ ਮੌਕੇ ਤੇ ਏਡੀਸੀ ਰਾਹੁਲ ਚਾਬਾ, ਐਸਡੀਐਮ ਵਜਿੰਦਰਪਾਲ ਸਿੰਘ ਬਾਜਵਾ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਜਿਲਾ ਟੀਕਾਕਰਨ ਅਫਸਰ ਡਾ.ਆਸ਼ਾ ਮਾਂਗਟ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡਾ.ਸੰਦੀਪ ਭੋਲਾ, ਡਾ. ਰਾਜੀਵ ਭਗਤ, ਡਾ. ਨਵਪ੍ਰੀਤ ਕੌਰ, ਡਾ. ਸ਼ੁਭਰਾ ਸਿੰਘ, ਡਾ. ਸੁਖਵਿੰਦਰ ਕੌਰ ਤੇ ਹੋਰ ਹਾਜਰ ਸਨ।

No comments