ਕੋਵਿਡ ਦੇ ਪ੍ਰਸਾਰ ਨੂੰ ਰੋਕਣ ਲਈ ਸਿਹਤ ਵਿਭਾਗ ਯਤਨਸ਼ੀਲ – ਸਿਵਲ ਸਰਜਨ
- ਸਿਹਤ ਵਿਭਾਗ ਦੀਆਂ ਮੋਬਾਈਲ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ ਫੀਲਡ ਸੈਂਪਲਿੰਗ
ਖ਼ਬਰਨਾਮਾ ਇੰਡੀਆ (ਗਗਨਦੀਪ), ਕਪੂਰਥਲਾ
ਕੋਰੋਨਾ ਮਹਾਂਮਾਰੀ ਦੇ ਪ੍ਰਸਾਰ ਨੂੰ ਜਿਲੇ ਵਿਚ ਰੋਕਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਰੂਰਤ ਹੈ ਲੋਕਾਂ ਦੇ ਸਹਿਯੋਗ ਦੀ ਤੇ ਫੈਲਾਈ ਜਾ ਰਹੀਆਂ ਗਲਤ ਅਫਵਾਹਾਂ ਤੋਂ ਬਚਣ ਦੀ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫੀਲਡ ਵਿਚ ਆਪਣੀਆਂ ਟੀਮਾਂ ਭੇਜ ਕੇ ਹਰ ਚਾਹੇ ਉਹ ਦਫਤਰ, ਬੈਂਕ, ਪੋਸਟ ਆਫਿਸ ਜਾਂ ਹੋਰ ਥਾਵਾਂ ਹਨ ਤੇ ਵੱਧ ਤੋਂ ਵੱਧ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਸਮੇਂ ਸਿਰ ਕੋਵਿਡ ਦੇ ਮਰੀਜ ਦੀ ਪਛਾਣ ਹੋ ਸਕੇ ਤੇ ਅਰਲੀ ਡਿਟੇਕਸ਼ਨ ਕਰ ਕੇ ਅਰਲੀ ਟ੍ਰੀਟਮੈਂਟ ਕੀਤਾ ਜਾ ਸਕੇ।
ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਡ੍ਰਾਈਵਿੰਗ ਲਾਈਸੈਂਸ ਟ੍ਰੈਕ ਤੇ ਰੋਜਾਨਾ ਸਿਹਤ ਵਿਭਾਗ ਦੀ ਟੀਮ ਸੈਂਪਲਿੰਗ ਲਈ ਜਾ ਰਹੀ ਹੈ ਕਿਉਂ ਜੋ ਉੱਥੇ ਭਾਰੀ ਮਾਤਰਾ ਵਿਚ ਲੋਕ ਆਉਂਦੇ ਹਨ । ਇਸ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਅਤੇ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਵੱਲੋਂ ਰੋਜਾਨਾ ਫੀਲਡ ਵਿਚ ਜਾ ਕੇ ਟੀਮਾਂ ਦੀ ਸੁਪਰਵਿਜਨ ਕੀਤੀ ਜਾ ਰਹੀ ਹੈ ਤਾਂ ਜੋ ਜਿਲੇ ਵਿਚ ਸੈਂਪਲਿੰਗ ਦਾ ਕੰਮ ਸੁਚਾਰੂ ਢੰਗ ਨਾਲ ਚਲਦਾ ਰਹੇ। ਜਿਕਰਯੋਗ ਹੈ ਕਿ ਬੀਤੇ ਕੱਲ ਦੋਹਾਂ ਉੱਚਅਧਿਕਾਰੀਆਂ ਵੱਲੋ ਟਿੱਬਾ ਏਰੀਆ ਦੇ ਤਾਸ਼ਪੁਰ ਨਾਕਾ ਦਾ ਅਤੇ ਅੱਜ ਕਾਲਾ ਸੰਘਿਆ ਦੀ ਖਹਿਰਾ ਮੰਡੀ ਅਤੇ ਡੱਲਾ ਮੰਡੀ ਦਾ ਦੌਰਾ ਕੀਤਾ ਗਿਆ। ਦੋਹਾਂ ਹੀ ਅਧਿਕਾਰੀਆਂ ਵੱਲੋਂ ਟੀਮ ਨੂੰ ਪ੍ਰੇਰਿਆ ਗਿਆ ਕਿ ਉਹ ਆਪਣਾ ਕੰਮ ਪੂਰੀ ਤਣਦੇਹੀ ਨਾਲ ਕਰਨ ਅਤੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਮਾਸਕ ਪਾ ਕੇ ਰੱਖਣ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਪ੍ਰੇਰਨ। ਉਨ੍ਹਾਂ ਲੋਕਾਂ ਨੂੰ ਵੀ ਸਿਹਤ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ।










No comments