ਇੰਨਰ ਵੀਲ ਕਲੱਬ 307 ਕਪੂਰਥਲਾ ਵੱਲੋਂ ਬਲੱਡ ਬੈਂਕ ਅਤੇ ਲੈਬ ਸਟਾਫ ਸਨਮਾਨਿਤ
ਖ਼ਬਰਨਾਮਾ ਇੰਡੀਆ ( ਗਗਨਦੀਪ ), ਕਪੂਰਥਲਾ
ਇੰਨਰਵੀਲ ਕਲੱਬ 307 ਕਪੂਰਥਲਾ ਵੱਲੋਂ ਬੁਧਵਾਰ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਲੱਬ ਦੀ ਚੇਅਰਪਰਸਨ ਸੋਨਿਕਾ ਗੁਪਤਾ, ਕਲੱਬ ਪ੍ਰਧਾਨ ਮਧੂ ਪਰਿਹਾਰ ਅਤੇ ਸੀਨੀਅਰ ਮੈਂਬਰ ਡਾ਼ ਸੁਰਜੀਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਕਲੱਬ ਵੱਲੋਂ ਕੋਵਿਡ ਮਹਾਂਮਾਰੀ -19 ਵਿਚ ਫਰੰਟਲਾਈਨ ਕਰੋਨਾ ਯੋਧੇ ਵਜੋਂ ਕੰਮ ਕਰਨ ਵਾਲੇ ਲੈਬ ਅਤੇ ਬਲੱਡ ਬੈਂਕ ਦੇ ਸਟਾਫ ਨੂੰ ਸਮ੍ਰਿਤੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਸੋਨਿਕਾ ਗੁਪਤਾ ਅਤੇ ਮਧੂ ਪਰਿਹਾਰ ਵੱਲੋਂ ਸਟਾਫ ਵੱਲੋਂ ਨਿਭਾਈ ਜਾ ਰਹੀ ਨਿਰਸਵਾਰਥ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਕਲੱਬ ਆਉਣ ਵਾਲੇ ਸਮੇਂ ਵਿੱਚ ਸਿਹਤ ਵਿਭਾਗ ਦੀ ਲੋੜ ਅਨੁਸਾਰ ਮਦਦ ਕਰਨ ਲਈ ਤਿਆਰ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਕਲੱਬ ਪ੍ਰਧਾਨ ਮਧੂ ਪਰਿਹਾਰ ਗਰੀਬ ਬੱਚਿਆਂ ਦੀ ਪੜ੍ਹਾਈ, ਖੂਨਦਾਨ ਕੈਂਪਾਂ ਵਿੱਚ ਸਹਿਯੋਗ ਤੋਂ ਇਲਾਵਾ ਲੋੜਵੰਦ ਗਰੀਬ ਪਰਿਵਾਰਾਂ ਦੀ ਮਦਦ ਕਰ ਰਹੇ ਹਨ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਡਾ: ਤਾਰਾ ਸਿੰਘ ਸੀਨੀਅਰ ਮੈਡੀਕਲ ਅਫਸਰ , ਡਾ: ਪ੍ਰੇਮ ਕੁਮਾਰ ਬੀ਼ ਟੀ ਓ, ਡਾ: ਪਰਿਤੋਸ਼ ਗਰਗ, ਜਸਵਿੰਦਰ ਸ਼ਰਮਾ ਟੈਕਨੀਕਲ ਸੁਪਰਵਾਈਜ਼ਰ, ਦਲਜੀਤ ਕੌਰ ਸਟਾਫ ਨਰਸ, ਮੈਡੀਕਲ ਲੈਬ ਟੈਕਨੀਸ਼ੀਅਨ, ਗੁਲਵਿੰਦਰ ਕੌਰ, ਸੁਧਾ ਚਾਵਲਾ, ਪੰਕਜ ਵਾਲੀਆ, ਨਿਸ਼ਾ ਵੋਹਰਾ, ਸ਼ਰਨਜੀਤ ਕੌਰ, ਸ਼੍ਰੀ ਗੁਰਜੀਤ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ, ਅਜੀਤਪਾਲ ਸਿੰਘ, ਅਤੇ ਹਰਜੀਤ ਸਿੰਘ ਸ਼ਾਮਲ ਸਨ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਤਾਰਾ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕਰਨ ਨਾਲ ਉਨਾ ਵਿੱਚ ਕੰਮ ਕਰਨ ਦਾ ਉਤਸ਼ਾਹ ਵਧਦਾ ਹੈ ਅਤੇ ਉਹ ਹੋਰ ਜੋਸ਼ ਨਾਲ ਕੰਮ ਕਰਦੇ ਹਨ। ਉਨ੍ਹਾਂ ਨੇ ਕਲੱਬ ਵੱਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਭਰਪੂਰ ਪ੍ਰਸ਼ੰਸਾ ਕੀਤੀ, ਅਤੇ ਕਿਹਾ ਇਸ ਨਾਲ ਬਾਕੀ ਲੋਕਾਂ ਨੂੰ ਵੀ ਸੇਧ ਮਿਲਦੀ ਹੈ। ਅੰਤ ਵਿੱਚ ਬਲੱਡ ਬੈਂਕ ਟੈਕਨੀਕਲ ਸੁਪਰਵਾਈਜ਼ਰ ਵੱਲੋਂ ਸਾਰੇ ਸਨਮਾਨ ਪ੍ਰਾਪਤ ਕਰਨ ਵਾਲੇ ਸਾਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਇੰਨਰ ਵੀਲ ਕਲੱਬ ਮੈਂਬਰਾਂ ਦਾ ਸਮਾਜ ਸੇਵਾ ਅਤੇ ਮੈਡੀਕਲ ਸਟਾਫ ਨੂੰ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡਾ ਵਿਭਾਗ ਅਤੇ ਮੁਲਾਜ਼ਮ ਮਾਨਵਤਾ ਦੀ ਸੇਵਾ ਲਈ 24 ਘੰਟੇ ਹਾਜ਼ਰ ਹਨ ਅਤੇ ਸਮਾਜ ਵੀ ਸਹਿਯੋਗ ਦੇਵੇ।











No comments