ब्रेकिंग न्यूज़

ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਭਾਜਪਾ ਨੇਤਾਵਾਂ ਨੇ ਉਨਾਂ ਦੇ ਪਾਏ ਹੋਏ ਪੂਰਨਿਆਂ ਉੱਪਰ ਚੱਲਣ ਦਾ ਪ੍ਰਣ ਲਿਆ

ਖ਼ਬਰਨਾਮਾ ਇੰਡੀਆ ਬਿਓਰੋ। ਕਪੂਰਥਲਾ

ਭਾਰਤੀ ਜਨਤਾ ਪਾਰਟੀ ਜਿਲਾ ਕਪੂਰਥਲਾ ਦੇ ਪ੍ਰਧਾਨ ਰਾਕੇਸ਼ ਦੁੱਗਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਧਰਮਪਾਲ ਮਹਾਜਨ ਮੰਡਲ ਪ੍ਰਧਾਨ ਕਪੂਰਥਲਾ ਦੀ ਅਗਵਾਈ ਹੇਠ ਭਗਤ ਸਿੰਘ ਚੌਂਕ ਕਪੂਰਥਲਾ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਮੰਡਲ ਪ੍ਰਧਾਨ ਧਰਮਪਾਲ ਮਹਾਜਨ ਨੇ ਅੱਜ ਦੇ ਦਿਨ ਉੱਪਰ ਸ਼ਹੀਦ ਭਗਤ ਸਿੰਘ ਜੀ ਦੀ ਜੀਵਣੀ ਉੱਪਰ ਚਾਨਣਾ ਪਾਇਆ ਅਤੇ ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਜੀ ਬਹੁਤ ਛੋਟੀ ਉਮਰ ਵਿਚ ਦੇਸ਼ ਨੂੰ ਆਜ਼ਾਦ ਕਰਵਾਉਂਣ ਲਈ ਆਪਣੀ ਕੁਰਬਾਨੀ ਦੇ ਗਏ। ਅੱਜ ਭਾਰਤੀ ਜਨਤਾ ਪਾਰਟੀ ਉਨਾਂ ਦੇ ਪਾਏ ਹੋਏ ਪੂਰਨਿਆਂ ਉੱਪਰ ਚੱਲਦੇ ਹੋਏ ਰਾਸ਼ਟਰਵਾਦੀ ਸੋਚ ਰੱਖਦੇ ਹੋਏ ਦੇਸ਼ ਦੀ ਸੇਵਾ ਵਿਚ ਲੱਗੀ ਹੋਈ ਹੈ। 

ਇਸ ਮੌਕੇ ਭਾਜਪਾ ਦੇ ਜਿਲਾ ਜਨਰਲ ਸਕੱਤਰ ਜਗਦੀਸ਼ ਸ਼ਰਮਾ, ਮੈਂਬਰ ਪੰਜਾਬ ਕਾਰਜਕਾਰਨੀ ਉਮੇਸ਼ ਸ਼ਾਰਧਾ, ਮਨੂੰ ਧੀਰ, ਜਿਲਾ  ਉਪ ਪ੍ਰਧਾਨ ਅਸ਼ੋਕ ਮਾਹਲਾ, ਪਵਨ ਧੀਰ, ਆਕਾਸ਼ ਕਾਲੀਆ, ਰਜੇਸ਼ ਪਾਸੀ, ਸ਼ਾਮ ਸੁੰਦਰ ਅਗਰਵਾਲ, ਸੁਸ਼ੀਲ ਭੱਲਾ, ਪ੍ਰੇਮ ਅੱਗਰਵਾਲ, ਐਡਵੋਕੇਟ ਪਿਊਸ਼ ਮਨਚੰਦਾ ਪ੍ਰਧਾਨ ਯੁਵਾ ਮੋਰਚਾ ਮੰਡਲ ਕਪੂਰਥਲਾ, ਐਡਵੋਕੇਟ ਚੰਦਰ ਸ਼ੇਖਰ, ਚੇਤਨ ਸੂਰੀ, ਨਿਰਮਲ ਸਿੰਘ, ਅਨਿਲ ਸ਼ਰਮਾ, ਸਤੀਸ਼ ਕਟਾਰੀਆ, ਕਪਿਲ ਧੀਰ, ਨਰੇਸ਼ ਸੇਠੀ, ਰਾਜਨ, ਰਕੇਸ਼ ਚੋਪੜਾ, ਕਪੂਰ ਚੰਦ ਥਾਪਰ, ਡਾ: ਜੀਵਨ ਪਾਲ, ਦੀਨ ਬੰਧੂ, ਵਿਸ਼ਾਲ ਸਹੋਤਾ, ਸੁਖਜਿੰਦਰ ਸਿੰਘ, ਮਲਕੀਤ ਸਿੰਘ ਡੋਗਰਾਂਵਾਲ, ਕੁਮਾਰ ਗੌਰਵ ਮਹਾਜਨ, ਐਡਵੋਕੇਟ ਰਾਹੁਲ ਸ਼ਰਮਾ, ਐਡਵੋਕੇਟ ਕਮਲਦੀਪ ਕਪੂਰ, ਐਡਵੋਕੇਟ ਅਮਨ ਪੁਰੀ, ਅਸ਼ਵਨੀ ਤੁਲੀ, ਦਿਆਲ ਸਵਰੂਪ, ਰਜੇਸ਼ ਮੰਨਣ, ਰਜੇਸ਼ ਕੁਮਾਰ, ਨਿਖਿਲ ਪੁਰੀ, ਗਗਨ ਸੂਦ, ਅਮਰਜੀਤ ਬਹਿਲ, ਪ੍ਰਦੀਪ ਸਿੰਘ, ਸੁਰਜੀਤ ਸਿੰਘ, ਮਨਜੀਤ ਕੁਮਾਰ, ਸੋਨੂੰ, ਅਮਨ ਵਾਲੀਆ ਇੰਚਾਰਜ ਆਈ.ਟੀ. ਸੈੱਲ ਮੰਡਲ ਕਪੂਰਥਲਾ, ਪ੍ਰਭਸਿਮਰਨ ਬੇਦੀ, ਐਡਵੋਕੇਟ ਗੁਰਮੀਤ ਬੋਬੀ, ਐਡਵੋਕੇਟ ਪੰਕਜ ਸ਼ਰਮਾ, ਨਵਨੀਤ ਕੁਮਾਰ, ਦਰਸ਼ਨ ਸ਼ਰਮਾ, ਸੱਤਪਾਲ, ਨਰੇਸ਼ ਸੇਠੀ ਆਦਿ ਹਾਜ਼ਰ ਸਨ।

No comments