ब्रेकिंग न्यूज़

ਪ੍ਰਧਾਨ ਮੰਤਰੀ ਮੋਦੀ ਦੀਆਂ ਦੇਸ਼ ਹਿੱਤ ਨੀਤੀਆਂ ਤੋਂ ਖੁਸ਼ ਹੋ, ਸ਼ਹਿਰ ਦੇ ਪਰਿਵਾਰ ਭਾਜਪਾ ਵਿਚ ਸ਼ਾਮਿਲ


ਖ਼ਬਰਨਾਮਾ ਇੰਡੀਆ ਬਿਓਰੋ।  ਕਪੂਰਥਲਾ 

ਭਾਰਤੀ ਜਨਤਾ ਪਾਰਟੀ ਮੰਡਲ ਕਪੂਰਥਲਾ ਦੇ ਪ੍ਰਧਾਨ ਧਰਮਪਾਲ ਮਹਾਜਨ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਜ਼ਿਲਾ ਪ੍ਰਧਾਨ ਰਾਕੇਸ਼ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਪੂਰਥਲਾ ਵਿਖੇ ਹੋਈ। ਇਸ ਮੀਟਿੰਗ ਵਿਚ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰਵਾਦੀ ਸੋਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼ ਹਿੱਤ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਸ਼ਹਿਰ ਦੇ ਪਰਿਵਾਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ। ਇਸ ਮੌਕੇ ਐਡਵੋਕੇਟ ਅਮਨ ਪੁਰੀ, ਅਭਿਮੰਨਯੂ  ਧੀਰ, ਨਵਨੀਤ ਕੁਮਾਰ, ਦਿਆਲ ਸਵਰੂਪ, ਸੰਤੋਸ਼ ਕੁਮਾਰ, ਅਰੁਣ ਕੁਮਾਰ, ਸਾਹਿਲ ਮੜੀਆ, ਦਲੀਪ ਕੁਮਾਰ ਭਾਜਪਾ ਵਿਚ ਸ਼ਾਮਿਲ ਹੋਏ। 

ਇਸ ਮੌਕੇ ਮੰਡਲ ਪ੍ਰਧਾਨ ਧਰਮਪਾਲ ਮਹਾਜਨ ਨੇ ਉਹਨਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਧਰਮਪਾਲ ਮਹਾਜਨ ਨੇ ਆਪਣੇ ਸੰਬੋਧਨ ਰਾਹੀਂ ਇਹ ਗੱਲ ਦਾ ਪ੍ਰਗਟਾਵਾ ਕੀਤਾ ਕਿ ਅੱਜ ਦੇਸ਼ ਦੇ ਲੋਕ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। 

ਇਸ ਮੌਕੇ ਭਾਰਤੀ ਜਨਤਾ ਪਾਰਟੀ ਜ਼ਿਲਾ ਜਨਰਲ ਸਕੱਤਰ ਜਗਦੀਸ਼ ਸ਼ਰਮਾ, ਜ਼ਿਲਾ ਉਪ ਪ੍ਰਧਾਨ ਅਸ਼ੋਕ ਮਾਹਲਾ, ਜ਼ਿਲਾ ਉਪ ਪ੍ਰਧਾਨ ਪਵਨ ਧੀਰ, ਅਕਾਸ਼ ਕਾਲੀਆ, ਐਡਵੋਕੇਟ ਚੰਦਰ ਸ਼ੇਖਰ, ਐਡਵੋਕੇਟ ਪਿਊਸ਼ ਮਨਚੰਦਾ, ਸੁਖਵਿੰਦਰ ਜਿੰਮੀ, ਅਮਨ ਵਾਲੀਆ ਇੰਚਾਰਜ ਮੰਡਲ ਆਈ.ਟੀ. ਸੈੱਲ ਕਪੂਰਥਲਾ, ਕੁਮਾਰ ਗੌਰਵ ਮਹਾਜਨ, ਰਜੇਸ਼ ਮੰਨਣ ਸ਼ੇਖੂਪੁਰ, ਗਗਨ ਸੂਦ ਆਦਿ ਹਾਜ਼ਰ ਸਨ।

No comments