ਧਰਤੀ ਦੇ ਵਿਗੜਦੇ ਸੰਤਲੁਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਾਗਓ
ਭਾਰਤ ਵਿਚ ਵਾਤਾਵਰਣ ਸੰਤੁਲਨ ਬਣਾਈ ਰੱਖਣ ਦਾ ਪ੍ਰਮੁੱਖ ਸਰੋਤ ਜੰਗਲ ਹੀ ਹਨ। ਅਤੇ ਜੰਗਲਾਂ ਪੱਖੋਂ ਭਾਰਤ ਦਾ ਦੁਨੀਆਂ ਦੇ 10 ਚੋਟੀ ਦੇ ਦੇਸ਼ਾਂ ਵਿਚ ਨਾਮ ਆਉਂਦਾ ਹੈ। ਜੰਗਲਾਤ ਦੀ ਰਾਸ਼ਟਰੀ ਨੀਤੀ ਦੇ ਮੁਤਾਬਕ ਸਾਰੇ ਭਾਰਤ ਦਾ 33 ਫ਼ੀਸਦੀ ਇਲਾਕਾ ਜੰਗਲਾ ਹੇਠ ਹੋਣਾ ਚਹੀਦਾ ਹੈ। ਭਾਰਤੀ ਉਪ੍ਰਗਹਿਆਂ ਦੇ ਮਾਪਦੰਡਾ ਅਨੁਸਾਰ 2012 ਤੱਕ ਭਾਰਤ ਦਾ ਲਗਭਗ 70 ਲੱਖ ਹੈਕਟਅਰ ਇਲਾਕਾ ਜੰਗਲਾ ਹੇਠ ਵਧਾਇਆ ਗਿਆ ਹੈ। ਬੀਤੇ ਦੋ ਸਾਲਾਂ ਦੌਰਾਨ 5,871 ਵਰਗ ਕਿਲੋਮੀਟਰ ਰਕਬਾ ਜੰਗਲਾ ਹੇਠ ਵਧਾਇਆ ਗਿਆ ਹੈ। ਮੌਜੂਦਾ ਸਮੇਂ ਵਿਚ ਜੰਗਲਾਂ ਦੀ ਕਟਾਈ ਨੂੰ ਭਾਵੇਂ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ। ਪਰ ਧਰਤੀ ਦੇ ਜੀਵ ਜੰਤੂਆਂ ਨੂੰ ਬਚਾਉਣ ਦੇ ਹੋਰ ਯਤਨ ਹੋਣੇ ਅਜੇ ਬਾਕੀ ਹਨ। ਇਹ ਜਾਣਕਾਰੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਵਣ^ਮਹਾ ਉ਼ਤਸਵ ਦੇ ਮੌਕੇ ਤੇ ਕਰਵਾਏ ਗਏ ਵੈੱਬਨਾਰ ਮੌਕੇ ਕੇਂਦਰੀ ਐਕਡਮੀ ਫ਼ਾਰ ਸਟੇਟ ਫ਼ਾਰਿਸਟ ਸਰਵਿਸ ਦੇ ਪਿ੍ਰੰਸੀਪਲ ਕੁਨਾਲ ਸਤਿਆਰਥੀ ਨੇ ਵਿਦਿਆਰਥੀਆਂ ਤੇ ਅਧਿਆਪਕਾ ਨਾਲ ਸਾਂਝੀ ਕੀਤੀ।
ਇਸ ਪ੍ਰੋਗਰਾਮ ਦਾ ਪ੍ਰਯੋਜਨ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵਲੋਂ ਕੀਤਾ ਗਿਆ ਹੈ। ਸਤਿਆਰਥੀ ਨੇ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਜੰਗਲਾਂ ਦੀ ਕਟਾਈ ਕਰਕੇ ਧਰਤੀ ਦੇ ਜੀਵ ਜੰਤੂਆਂ ਦੀਆਂ 10 ਲੱਖ ਪ੍ਰਜਾਤੀਆਂ ਸਾਡੇ ਵਿਚੋਂ ਖਤਮ ਹੋ ਚੁੱਕੀਆਂ ਹਨ। ਜੀਵ ਜੰਤੂਆਂ ਦੀਆਂ ਹਰ ਸਾਲ 50000 ਪ੍ਰਜਾਤੀਆਂ ਧਰਤੀ ਤੋਂ ਅਲੋਪ ਹੁੰਦੀਆਂ ਹਨ। ਜਿਸ ਨਾਲ ਧਰਤੀ ਦਾ ਸੰਤੁਲਣ ਵਿਗੜਨ ਦਾ ਖਤਰਾ ਸਾਡੇ ਤੇ ਹਰ ਵੇਲੇ ਮੰਡਰਾਉਂਦਾ ਹੈ. ਇਸ ਲਈ ਇਹ ਮੌਕੇ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਦਰਖੱਤ ਲਗਾਉਣ ਵੱਲ ਪ੍ਰੇਰਿਤ ਕਰੀਏ ਤਾਂ ਜੋ ਆਲਮੀ ਤਪਸ਼ ਤੋਂ ਬਚਿਆ ਜਾ ਸਕੇ।

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਪੰਜਾਬ ਦਾ 84 ਫ਼ੀਸਦ ਇਲਾਕਾ ਖੇਤੀਬਾੜੀ ਤੇ ਬਾਗਬਾਨੀ ਹੇਠ ਹੈ। ਜਦੋਂ ਕਿ 15 ਤੋਂ 19 ਫ਼ੀਸਦ ਇਲਾਕਾ ਜੰਗਲਾ ਹੇਠ ਹੋਣਾ ਚਾਹੀਦਾ ਹੈ। ਜੇਕਰ ਅਸੀਂ ਪੰਜਾਬ ਦਾ 19 ਫ਼ੀਸਦੀ ਰਕਬਾ ਜੰਗਲਾ ਹੇਠ ਕਰਨਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਇਸ ਪਾਸੇ ਵੱਲ ਕਦਮ ਚੁੱਕਣੇ ਪੈਣਗੇ. ਉਨ੍ਹਾਂ ਕਿਹਾ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਇਸ ਪਾਸੇ ਵੱਲ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਸਾਇੰਸ ਸਿਟੀ ਕੋਲ ਜੈਵਿਕ ਵਿਭਿੰਨਤਾ ਨੂੰ ਦਰਸਾਉਂਦੇ ਕੈਕਟਸ ਤੇ ਹਰਬਲ ਗਾਰਡਨ ਹਨ। ਜਿਹਨਾਂ ਵਿਚ ਖਤਮ ਹੋਣ ਦੀ ਕਗਾਰ ਤੇ ਪਹੁੰਚੀਆਂ ਪੌਦਿਆਂ ਦੀਆਂ ਪ੍ਰਜਾਤੀਆਂ ਨੂੰ ਸੰਭਾਲਿਆ ਗਿਆ ਹੈ।
ਇਹਨਾਂ ਤੋਂ ਇਲਾਵਾ ਸਾਇੰਸ ਸਿਟੀ ਵਿਖੇ ਪੰਜਾਬ ਦੇ ਪੁਰਾਤਨ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਦਰਸਾਉਂਦੇ 5500 ਦੇ ਕਰੀਬ ਦਰੱਖਤ ਵੀ ਲਗਾਏ ਗਏ ਹਨ। ਜਿਹੜੇ ਆਲੇ ਦੁਆਲੇ ਵਾਤਾਵਰਣ ਪ੍ਰਦੂਸ਼ਣ ਮੁਕਤ ਕਰਨ ਵਿਚ ਅਹਿਮ ਰੋਲ ਅਦਾ ਕਰਦੇ ਹਨ। ਇਸ ਮੌਕੇ ਡਾਇਰੈਕਟਰ ਜਨਰਲ ਨੇ ਵਿਦਿਆਰਥੀਆਂ ਨੂੰ ਧਰਤ ਮਾਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਦਰਖੱਤ ਲਗਾਉਣ ਦੀ ਅਪੀਲ ਕੀਤੀ, ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਵੀ ਮੌਜੂਦ ਸਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਇੰਸ ਸਿਟੀ ਵੱਲੋਂ ਇਸ ਮੌਕੇ ਸੋਸ਼ਲ ਮੀਡੀਆਂ ਰਾਹੀਂ ਵਿਸ਼ੇ ਨਾਲ ਸਬੰਧਤ ਫ਼ੋਟੋਆਂ ਵੀ ਮੰਗੀਆਂ ਗਈਆਂ ਸਨ। ਤਕਰੀਬਨ 271 ਫ਼ੋਟੋ ਸਾਇੰਸ ਸਿਟੀ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਹਨ. ਇਹਨਾਂ ਵਿਚੋਂ ਚੁਣੀਆਂ ਗਈਆਂ ਫ਼ੋਟੋਆਂ ਸਾਇੰਸ ਸਿਟੀ ਦੀ ਵੈਬ ਸਾਈਟ ਤੇ ਪਾਈਆਂ ਜਾਣਗੀਆਂ।

No comments