ब्रेकिंग न्यूज़

ਸਾਇੰਸ ਸਿਟੀ ਵਲੋਂ ਵਾਤਾਵਰਣ ਪ੍ਰਤੀ ਜਾਗਰੂਕਤਾ ਲਈ ਵੈਬਨਾਰ ਲੜੀ ਦਾ ਆਯੋਜਨ

- ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਬਣਾਏ ਗਏ ਨੇ 5500 ਈਕੋ ਕਲੱਬ
,ਖ਼ਬਰਨਾਮਾ ਇੰਡੀਆ। ਕਪੂਰਥਲਾ, ਪੰਜਾਬ 
ਨੇਸ਼ਨਲ ਗ੍ਰੀਨ ਕਰੋਪ ਪ੍ਰੋਗਰਾਮ (ਐਨ.ਜੀ.ਸੀ) ਦੀ ਵਾਤਾਵਰਣ ਸਿੱਖਿਆ ਅਤੇ ਸਿਖਲਾਈ ਸਕੀਮ ਅਧੀਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪੰਜਾਬ ਸਟੇਟ ਕੌਂਸਲ ਗ਼ਾਰ ਵਿਗਿਆਨ ਤੇ ਤਕਨਾਲੌਜੀ ਦੇ ਸਾਹਿਯੋਗ ਨਾਲ ਤਿੰਨ ਵੈਬਨਾਰਾਂ
ਦੀ ਲੜੀ ਦਾ ਆਯੋਜਨ ਸ਼ਨੀਵਾਰ ਅਤੇ ਐਤਵਾਰ ਨੂੰ ਕਿਹਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਖਾਸ ਤੌਰ ਤੇ
ਜਿਲਾ ਸਿੱਖਿਆ ਅਧਿਕਾਰੀਆਂ,ਅਧਿਆਪਕਾਂ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਾਤਾਵਰਣ
ਪ੍ਰਤੀ ਜਾਗੂਰਕ ਕਰਨ ਲਈ ਕੀਤਾ ਗਿਆ। ਐਤਵਾਰ ਨੂੰ ਹੋਏ ਵੈੱਬਨਾਰ ਵਿਚ 100 ਤੋਂ ਵੱਧ ਸਰਕਾਰੀ ਸਕੂਲਾਂ ਦੇ
ਵਿਦਿਆਰਥੀਆਂ, ਅਧਿਆਪਕਾਂ , ਕੋਆਰਡੀਨੇਟਰਾਂ ਅਤੇ ਜਿਲਾ ਸਿੱਖਿਆ ਅਧਿਕਾਰੀਆਂ ਨੇ ਹਿੱਸਾ। ਐਨ.ਜੀ.ਸੀ
ਵੱਲੋਂ ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐਮ.ਓ.ਈ.ਐਗ਼.ਸੀ.ਸੀ) ਦੇ ਸਹਿਯੋਗ ਨਾਲ
ਪੰਜਾਬ ਵਿਚ 5500 “ਈਕੋ ਕਲੱਬ ਖੋਲੇਗੇਂ ਗਏ ਹਨ ਅਤੇ ਹਰੇ ਕਲੱਬ ਨੂੰ ਅੱਗੋਂ ਵਾਤਾਵਰਣ ਸਬੰਧੀ ਪ੍ਰੋਗਰਾਮ
ਉਲੀਕਣ ਲਈ 5000 ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਡਾ. ਨੀਲਿਮਾ ਜੇਰਥ
ਡਾਇਰੈਕਟਰ ਜਨਰਲ ਸਾਇੰਸ ਸਿਟੀ ਨੇ ਵੈਬਨਾਰ ਰਾਹੀਂ ਸੰਬੋਧਨ ਕਰਦਿਆਂ ਦਿੱਤੀ।
ਡਾ. ਜੇਰਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਾਤਾਰਵਣ ਤੇ ਜੰਗਲਾਤ ਮੰਤਰਾਲੇ ਭਾਰਤ ਸਰਕਾਰ ਵੱਲੋਂ
ਨੈਸ਼ਨਲ ਗ੍ਰੀਨ ਕਰੋਪ ਪ੍ਰੋਗਰਾਮ ਦੀ ਸ਼ੁਰੂਆਤ 2001_02 ਦੇ ਦੌਰਾਨ ਕੀਤੀ ਗਈ ਹੈ। ਇਸ ਪ੍ਰੋਗਰਾਮ ਦਾ ਉਦਦੇਸ਼ਯ
ਵੱਖ_ਵੱਖ ਸਿੱਖਿਆਦਾਇਕ ਢੰਗ_ਤਰੀਕਿਆਂ ਨਾਲ ਬੱਚਿਆਂ ਨੂੰ ਧਰਤੀ ਦੇ ਵਾਤਾਰਵਣ ਅਤੇ ਵਾਤਾਰਵਣ ਦੀ
ਰੱਖਿਆ ਪ੍ਰਤੀ ਡੂੰਘਾਈ ਨਾਲ ਜਾਣੂ ਕਰਵਾਉਣ ਹੈ। ਐਨ.ਜੀ.ਸੀ ਦੇ ਸਹਿਯੋਗ ਨਾਲ ਬਣਾਏ ਗਏ “ਈਕੋ ਕਲੱਬਾਂ
ਦੇ ਅਧੀਨ ਪਾਣੀ ਦੀ ਸਾਂਭ  ਸੰਭਾਲ, ਊਰਜਾਂ ਦੀ ਸਾਂਭ ਸੰਭਾਲ,ਵੇਸਟ ਮੈਨਜਮੈਂਟ, ਜੈਵਿਕ ਵਿਭਿੰਨਤਾਂ ਦੀ
ਰੱਖਿਆ ਆਦਿ ਵਿਸ਼੍ਯ ਸਬੰਧੀ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਇਸ ਪ੍ਰੋਗਰਾਮ ਪੰਜਾਬ ਸਟੇਟ ਕੌਂਸਲ ਗ਼ਾਰ ਸਾਇੰਸ ਐਂਡ ਟੈਕਨਾਲੌਜੀ ਦੇ ਪ੍ਰਮੁੱਖ ਵਿਗਿਆਨਕ ਅਧਿਕਾਰੀ ਡਾ.
ਕੁਲਬੀਰ ਬਾਠ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸੰਜੀਵਨ ਸਿੰਘ ਡੰਡਵਾਲ ਅਤੇ ਚੰਦਰਪ੍ਰਕਾ± ਨੇ
ਅਧਿਆਪਕਾ, ਵਿਦਿਆਰਾਰਥੀਆਂ, ਜਿਲਾ ਸਿੱਖਿਆ ਅਧਿਕਾਰੀਆਂ ਨੂੰ ਈਕੋ ਕਲੱਬ ਦੁਆਰਾ ਕਰਵਾਈਆਂ ਜਾਣ
ਵਾਲੀਆਂ ਗਤੀਵਿਧੀਆਂ ਅਤੇ ਵਾਤਾਰਵਣ ਬਾਰੇ ਵਿਸਥਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸਾਇੰਸ ਸਿਟੀ ਦੇ
ਡਾਇਰੈਕਟਰ ਡਾ. ਰਾਜੇਸ਼ ਗਰੋਵਰ ਵੀ ਮੌਜੂਦ ਸਨ।

No comments