ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਸ਼ਲਾਘਾਯੋਗ -- ਹੀਰਾ ਵਾਲੀਆਂ
- ਬਜਟ ਵਿੱਚ ਹਰ ਵਰਗ ਨੂੰ ਰਿਆਇਤਾਂ ਦਿੱਤੀਆਂ ਗਈਆਂ
ਖ਼ਬਰਨਾਮਾ ਇੰਡੀਆ ਬਿਓਰੋ। ਬਟਾਲਾ
ਕੇਂਦਰ ਸਰਕਾਰ ਵੱਲੋਂ ਅੱਜ ਸੰਸਦ ’ਚ ਪੇਸ਼ ਕੀਤੇ ਗਏ ‘ਬਜਟ 2023-24’ ’ਤੇ ਪ੍ਰਤੀਕ੍ਰਮ ਦਿੰਦਿਆਂ ਭਾਜਪਾ ਦੇ ਜਿਲ੍ਹਾ ਬਟਾਲਾ ਦੇ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆਂ ਨੇ ਇਸ ਬਜਟ ਨੂੰ ਮੱਧਵਰਗੀ ਲੋਕਾਂ ਅਤੇ ਕਿਸਾਨਾਂ ਦੇ ਹੱਕ ’ਚ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਜਟ ਚ ਮੋਦੀ ਸਰਕਾਰ ਵੱਲੋਂ ਹਰੇਕ ਵਰਗ ਨੂੰ ਧਿਆਨ ਚ ਰੱਖਦਿਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਹਰਸਿਮਰਨ ਸਿੰਘ ਹੀਰਾ ਵਾਲੀਆਂ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਬਜਟ ਆਰਥਿਕ ਕ੍ਰਾਂਤੀ ਲੈ ਕੇ ਆਵੇਗਾ ਅਤੇ ਦੇਸ਼ ਦੀ ਉਨਤੀ ਤਰੱਕੀ ਜੋ ਫੜ੍ਹੇਗੀ। ਉਨ੍ਹਾਂ ਕਿਹਾ ਕਿ ਬਜਟ ਚ ਖੇਤੀਬਾੜੀ ਸਟਾਰਟਅਪ ਲਈ ਨਵਾਂ ਫੰਡ ਸ਼ੁਰੂ ਕਰਨ, ਜਿਸ ’ਚ ਮੁਫ਼ਤ ਅਨਾਜ ਲਈ 2 ਲੱਖ ਕਰੋੜ ਰੁਪਏ ਦੀ ਵਿਵਸਥਾ ਤੋਂ ਇਲਾਵਾ ਆਦਿਵਾਸੀਆਂ ਦੇ ਵਿਕਾਸ ਲਈ 15,000 ਕਰੋੜ ਰੁਪਏ, 157 ਨਵੇਂ ਨਰਸਿੰਗ ਕਾਲਜ, ਨੈਸ਼ਨਲ ਚਿਲਡਰਨ ਲਾਇਬ੍ਰੇਰੀ ਬਣਾਉਣ, ਖੇਤੀਬਾੜੀ ਸੈਕਟਰ ਲਈ ਸਟੋਰ ਸਮਰੱਥਾ ਵਧਾਉਣ, ਕੇਂਦਰ ਵੱਲੋਂ 38 ਹਜ਼ਾਰ ਅਧਿਆਪਕ ਦੀ ਭਰਤੀ, 2047 ਤੱਕ ਐਨੀਮੀਆ ਖ਼ਤਮ ਕਰਨ ਦਾ ਟੀਚਾ, ਆਧਾਰਭੂਤ ਢਾਂਚੇ ਲਈ 10 ਹਜ਼ਾਰ ਕਰੋੜ ਵਰਗੇ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਬਜਟ ਭਾਸ਼ਣ ’ਚ ਜਿੱਥੇ ਟੀ. ਵੀ., ਕਾਰਾਂ, ਸਮਾਰਟਫੋਨ ਅਤੇ ਹੋਰ ਕਈ ਚੀਜ਼ਾਂ ’ਤੇ ਕਸਟਮ ਡਿਊਟੀ ’ਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ, ਉਥੇ ਉਨ੍ਹਾਂ ਵੱਲੋਂ ਕੁਝ ਵਸਤੂਆਂ ਦੀ ਦਰਾਮਦ ’ਤੇ ਸੈੱਸ ਅਤੇ ਟੈਕਸ ਘਟਾਉਣ ਦੀ ਵੀ ਗੱਲ ਕਹੀ ਗਈ ਹੈ। ਇਸ ਮੌਕੇ ਸ: ਛੀਨਾ ਨੇ ਕਸਟਮ ਡਿਊਟੀ 13 ਫ਼ੀਸਦੀ, ਇਲੈਕਟ੍ਰੋਨਿਕ ਵਾਹਨ, ਬੈਟਰੀਆਂ ’ਤੇ ਦਰਾਮਦ ਡਿਊਟੀ ਘਟਾਉਣ, ਐੱਲ. ਈ. ਡੀ. ਟੈਲੀਵਿਜ਼ਨ, ਖਿਡੌਣੇ, ਸਾਈਕਲ, ਬਾਇਓ ਗੈਸ ਨਾਲ ਜੁੜੀਆਂ ਚੀਜ਼ਾਂ, ਮੋਬਾਈਲ ਫੋਨ, ਕੈਮਰੇ ਆਦਿ ਵਸਤੂਆਂ ਸਸਤੀਆਂ ਹੋਣ ਦਾ ਵੀ ਜ਼ਿਕਰ ਕੀਤਾ।
ਸ: ਹੀਰਾ ਵਾਲੀਆਂ ਨੇ ਟੈਕਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਵੱਲੋਂ ਬਜਟ ’ਚ ਜਿਥੇ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਤੇ ਕੋਈ ਟੈਕਸ ਨਾ ਲਗਾਉਣ ਦੀ ਗੱਲ ਕਹੀ ਹੈ, ਉਥੇ ਉਨ੍ਹਾਂ ਨੇ ਬਜ਼ੁਰਗਾਂ ਲਈ ਬੱਚਤ ਦੀ ਸੀਮਾ ਵਧਾਉਣ ਅਤੇ ਔਰਤਾਂ ਲਈ ਬਚਤ ਯੋਜਨਾਵਾਂ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਉਕਤ ਹਰੇਕ ਵਰਗ ਲਈ ਸੁਵਿਧਾ ਭਰਪੂਰ ਅਤੇ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਜਟ ’ਚ ਕਈ ਹੋਰ ਅਹਿਮ ਮੁੱਦੇ ਜਿਸ ’ਚ ਰੇਲ ਮੰਤਰਾਲੇ ਦਾ ਪੈਕਜ 1.4 ਲੱਖ ਕਰੋੜ ਤੋਂ ਵਧਾ ਕੇ 2.4 ਲੱਖ ਕਰੋੜ, ਕਾਰੋਬਾਰ ’ਚ ਕੇ.ਵਾਈ.ਸੀ. ਸੌਖਾ ਬਣਾਉਣਾ, ਡਿਜੀਲੌਕਰ ਦਾ ਇਸਤੇਮਾਲ ਵਧਾਉਣ ਸਬੰਧੀ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਲਈ 3 ਸੈਂਟਰ ਬਣਾਉਣ ਬਾਰੇ, ਇਕਲਵਿਆ ਸਕੂਲਾਂ ’ਚ 38,800 ਟੀਚਰਾਂ ਦੀ ਭਰਤੀ ਕਰਨਾ, ਖ਼ੇਤੀ ਲਈ ਕਿਸਾਨਾਂ ਨੂੰ ਵਿਸ਼ੇਸ਼ ਫ਼ੰਡ ਦੇਣ ਅਤੇ ਪਛਾਣ ਪੱਤਰ ਦੇ ਤੌਰ ’ਤੇ ਪੈੱਨ ਕਾਰਡ ਨੂੰ ਮਾਨਤਾ ਦੇਣ ਅਹਿਮ ਫ਼ੈਸਲੇ ਲਏ ਗਏ ਹਨ।
ਇਸ ਮੌਕੇ ਤੇ ਸਟੇਟ ਕਾਰਜਕਾਰੀ ਮੈਂਬਰ ਭੂਸ਼ਣ ਬਜਾਜ,ਜ਼ਿਲ੍ਹਾ ਜਰਨਲ ਸਕੱਤਰ ਰੰਜਨ ਮਲਹੋਤਰਾ, ਰੋਸ਼ਨ ਲਾਲ ,ਲਾਜਵੰਤ ਸਿੰਘ ਲਾਟੀ, ਸ਼ਕਤੀ ਸ਼ਰਮਾ, ਕ੍ਰਿਸ਼ਨ ਬਲਦੇਵ ਸੂਰੀ, ਸੁਰੇਸ਼ ਮਹਾਜਨ, ਸਵਿੰਦਰ ਸਿੰਘ ਖਹਿਰਾ, ਅਜੇ ਰਿਸ਼ੀ, ਜਿਲ੍ਹਾ ਪ੍ਰੈੱਸ ਸਕੱਤਰ ਅਮਨ ਖੀਵਾ, ਜਿਲ੍ਹਾ ਆਈ ਟੀ ਸੈੱਲ ਰੋਹਿਤ ਸ਼ੈਲੀ, ਜਿਲ੍ਹਾ ਸੱਕਤਰ ਵਿਨੋਦ ਸ਼ਰਮਾ, ਬਵਾਨੀ , ਮਧੂ ਸ਼ਰਮਾ, ਰਾਧਿਕਾ ਭੰਡਾਰੀ, ਰਾਧਾ ਰਾਣੀ, ਯੂਵਾ ਮੋਰਚਾ ਜਿਲ੍ਹਾ ਪ੍ਰਧਾਨ ਪਾਰਸ ਬਾਂਬਾ, ਨੰਦਾ ਆਦਿ ਹਾਜ਼ਰ ਸਨ।













No comments