ਕਪੂਰਥਲਾ ਸਿਵਲ ਸਰਜਨ ਨੇ ਕੋਵਿਡ ਦੇ ਸੰਬੰਧ ਵਿਚ ਸਾਰੇ ਮੈਡੀਕਲ ਅਫਸਰਾਂ ਨੂੰ ਦਿੱਤੇ ਨਿਰਦੇਸ਼ ..... ????
- ਰਲ ਕੇ ਕੰਮ ਤੇ ਵੱਧ ਤੋਂ ਵੱਧ ਟੈਸਟਿੰਗ ਕਰਨ ਅਤੇ ਟੀਕਾਕਰਣ ਦਾ ਕਿਹਾ
ਖ਼ਬਰਨਾਮਾ ਇੰਡੀਆ ਬਬਲੂ। ਕਪੂਰਥਲਾ
ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰ ਬੀਰ ਕੌਰ ਵੱਲੋਂ ਕੋਵਿਡ ਦੀ ਤੀਸਰੀ ਲਹਿਰ ਦੇ ਸੰਬੰਧ ਅਤੇ ਓਮੀਕ੍ਰਾਨ ਦੇ ਸੰਬੰਧ ਵਿਚ ਅੱਜ ਸਮੂਹ ਪ੍ਰੋਗਰਾਮ ਅਫਸਰਾਂ, ਸੀਨੀਅਰ ਮੈਡੀਕਲ ਅਫਸਰਾਂ ਦੀ ਮੀਟਿੰਗ ਲਈ ਗਈ। ਇਸ ਮੌਕੇ ਉਨ੍ਹਾਂ ਸਭਨਾਂ ਨੂੰ ਨਿਰਦੇਸ਼ ਦਿੱਤੇ ਕਿ ਇਸ ਮਹਾਂਮਾਰੀ ਨਾਲ ਨਿਪਟਣ ਲਈ ਰਲ ਕੇ ਕੰਮ ਕੀਤਾ ਜਾਏ ਤਾਂ ਜੋ ਇਸ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਕੋਵਿਡ ਦੇ ਸੰਬੰਧ ਵਿਚ ਕਿਸੇ ਵੀ ਕੰਮ ਵਿਚ ਕੋਈ ਕੋਤਾਹੀ ਨਾ ਵਰਤੀ ਜਾਏ। ਇਸ ਤੋਂ ਇਲਾਵਾ ਵੱਧ ਤੋਂ ਵੱਧ ਕੋਰੋਨਾ ਟੈਸਟ ਕਰਵਾਏ ਜਾਣ ਤੇ ਵੀ ਜੋਰ ਦਿੱਤਾ ਗਿਆ ਤਾਂ ਕਿ ਸਮੇਂ ਰਹਿੰਦਿਆਂ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ।
ਡਾ.ਗੁਰਿੰਦਰ ਬੀਰ ਕੌਰ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਪਾਜੀਟਿਵ ਮਰੀਜਾਂ ਦੀ ਕਾਨਟੈਕਟ ਟ੍ਰੇਸਿੰਗ ਅਤੇ ਸੈੰਪਲਿੰਗ ਤੁਰੰਤ ਕਰਨਾ ਯਕੀਨੀ ਬਣਾਇਆ ਜਾਏ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਲੈ ਕੇ ਲੋਕਾਂ ਵਿਚ ਕਈ ਗਲਤ ਧਾਰਨਾਵਾਂ ਹਨ ਅਤੇ ਲੋਕ ਟੈਸਟਿੰਗ ਲਈ ਅੱਗੇ ਨਹੀਂ ਆਉਂਦੇ ਉਨਾਂ ਜੋਰ ਦਿੱਤਾ ਕਿ ਇਸ ਮਹਾਂਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਏ ਤਾਂ ਜੋ ਉਹ ਟੈਸਟਿੰਗ ਲਈ ਅੱਗੇ ਆਉਣ।
ਇਸ ਤੋਂ ਇਲਾਵਾ 15 ਤੋਂ 18 ਸਾਲ ਦੇ ਕਿਸ਼ੋਰਾਂ ਲਈ ਸ਼ੁਰੂ ਕੀਤੀ ਗਈ ਵੈਕਸੀਨੇਸ਼ਨ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਸਿਵਲ ਸਰਜਨ ਡਾ.ਗੁਰਿੰਦਰ ਬੀਰ ਕੌਰ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਆਪੋ ਆਪਣੇ ਸਿਹਤ ਕੇਂਦਰਾਂ ਵਿਚ 15 ਤੋਂ 18 ਸਾਲ ਦੇ ਕਿਸ਼ੋਰਾਂ ਦੀ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਨਾ ਯਕੀਨੀ ਬਣਾਇਆ ਜਾਏ ਅਤੇ ਇਸ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਵੀ ਕੀਤੀ ਜਾਏ।
ਸਿਵਲ ਸਰਜਨ ਡਾ.ਗੁਰਿੰਦਰ ਬੀਰ ਕੌਰ ਨੇ ਇਹ ਵੀ ਕਿਹਾ ਕਿ ਟੀਕਾਕਰਣ ਨੂੰ ਲੈ ਕੇ ਲੋਕਾਂ ਵਿਚ ਅਜੇ ਵੀ ਗਲਤ ਧਾਰਨਾਵਾਂ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਈ ਜਾਂ ਦੂਸਰੀ ਡੋਜ ਲੈਣੀ ਹੈ ਤਾਂ ਉਹ ਜਲਦ ਤੋਂ ਜਲਦ ਲੈਣ ਕਿਉਂਕਿ ਦੋਨੋਂ ਡੋਜ ਲੈ ਕੇ ਹੀ ਵੈਕਸੀਨ ਦਾ ਪੂਰਾ ਲਾਭ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਵਿਡ ਤੋਂ ਬਚਾਅ ਲਈ ਪ੍ਰੋਟੋਕੋਲ ਫਾਲੋ ਕਰਨ ਅਤੇ ਭੀੜ ਭਾੜ ਤੋਂ ਬਚਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਤੇ ਜਿਲਾ ਸਿਹਤ ਅਫਸਰ ਡਾ.ਕੁਲਜੀਤ ਸਿੰਘ, ਜਿਲਾ ਟੀਕਾਕਰਣ ਅਫਸਰ ਡਾ.ਰਣਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਸਾਰਿਕਾ ਦੁੱਗਲ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਅਸ਼ੋਕ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ.ਸੰਦੀਪ ਧਵਨ, ਜਿਲਾ ਐਪੀਡੀਮੋਲੋਜਿਸਟ ਡਾ.ਰਾਜੀਵ ਭਗਤ, ਡਾ.ਨੰਦਿਕਾ ਖੁੱਲਰ, ਡਾ.ਨਵਪ੍ਰੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਸ਼ਰਨਦੀਪ ਸਿੰਘ, ਰਵਿੰਦਰ ਜੱਸਲ ਤੋਂ ਇਲਾਵਾ ਹੋਰ ਹਾਜਰ ਸਨ।









No comments