ਕਿਸਾਨਾਂ ਦੀ ਮੰਗ ... ਚੰਨੀ ਸਰਕਾਰ ਸਮੁੱਚਾ ਕਰਜਾ ਖਤਮ ਕਰੇ ....
- 28 ਸਤੰਬਰ ਤੋਂ ਡੀਸੀ ਦਫ਼ਤਰਾਂ ਅੱਗੇ ਲੱਗਣ ਵਾਲੇ ਪੱਕੇ ਮੋਰਚਿਆਂ ਦੀ ਤਿਆਰੀ ਲਈ ਜਿਲ੍ਹਾ ਅੰਮ੍ਰਿਤਸਰ ਦੇ 111 ਪਿੰਡਾਂ ਵਿੱਚ ਮੀਟਿੰਗਾਂ ਮੁਕੰਮਲ
- ਝੋਨੇ ਦੀ ਖਰੀਦ ਤੇ ਲਾਈਆਂ ਸ਼ਰਤਾਂ ਤੇ ਫਰਦਾਂ ਨਹੀਂ ਦੇਵਾਂਗੇ -- ਕਿਸਾਨ
ਖ਼ਬਰਨਾਮਾ ਇੰਡੀਆ ਵਿਨੇ ਸ਼ਰਮਾ। ਅਮ੍ਰਿਤਸਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 28 ਸਤੰਬਰ ਤੋਂ ਡੀਸੀ ਦਫ਼ਤਰਾਂ ਅੱਗੇ ਲੱਗਣ ਵਾਲੇ ਪੱਕੇ ਮੋਰਚਿਆਂ ਦੀ ਤਿਆਰੀ ਲਈ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਰਣਜੀਤ ਸਿੰਘ ਕਲੇਰਬਾਲਾ, ਗੁਰਲਾਲ ਸਿੰਘ ਮਾਨ, ਬਲਦੇਵ ਸਿੰਘ ਬੱਗਾ ਦੀ ਅਗਵਾਈ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। 8 ਜੋਨਾ ਦੇ 111 ਪਿੰਡਾਂ ਵਿੱਚ ਮੀਟਿੰਗਾਂ ਮੁਕੰਮਲ ਹੋ ਗਈਆਂ ਹਨ।
ਇਸ ਮੌਕੇ ਵੱਖ ਵੱਖ ਥਾਵਾਂ ਤੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਝੋਨੇ ਦੀ ਖਰੀਦ ਲਈ ਕੋਈ ਵੀ ਕਿਸਾਨ ਫਰਦਾਂ ਨਹੀਂ ਦੇਵੇਗਾ। ਕਿਸਾਨ ਆਗੂਆਂ ਕਿਹਾ ਕਿ ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਪ੍ਰਾਈਵੇਟ ਥਰਮਲ ਪਲਾਟਾਂ ਨਾਲ ਕੀਤੇ ਬਿਜਲੀ ਸਮਝੌਤੇ ਰੱਦ ਕਰਨ, ਗੰਨੇ ਦਾ ਬਕਾਇਆ ਤੁਰੰਤ ਜਾਰੀ ਕਰਨ, ਮਜਦੂਰਾਂ ਦੇ ਘਰੇਲੂ ਬਿੱਲ ਬਕਾਏ ਖਤਮ ਕਰਾਉਣ ਆਦਿ ਮੰਗਾ ਨੂੰ ਲੈਕੇ 28 ਸਤੰਬਰ ਤੋਂ ਮੋਰਚਾ ਜਿਲ੍ਹਾ ਹੈਡਕੁਆਟਰਾਂ ਅੱਗੇ ਚੱਲੇਗਾ।
ਜੇਕਰ ਮੰਗਾ ਦਾ ਹੱਲ ਨਾਂ ਹੋਇਆ ਤਾਂ ਪੱਕਾ ਮੋਰਚਾ ਰੇਲ ਮਾਰਗਾਂ ਉੱਤੇ ਤਬਦੀਲ ਕਰ ਦਿੱਤਾ ਜਾਵੇਗਾ। ਇਸ ਮੌਕੇ ਮੁਖਤਾਰ ਸਿੰਘ ਭੰਗਵਾ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਕਿਰਪਾਲ ਸਿੰਘ ਕਲੇਰ ਆਦਿ ਨੇ ਵੀ ਮੀਟਿੰਗਾਂ ਨੂੰ ਸੰਬੋਧਨ ਕੀਤਾ।










No comments