ਸਹਾਇਤਾ ...... NRI ਪਰਿਵਾਰ ਨੇ ਮਿਡਲ ਸਕੂਲ ਖੇੜਾ ਨੂੰ ਦਿੱਤਾ ਇਨਵਰਟਰ ...
- ਇੰਚਾਰਜ ਅਤੇ ਸਟਾਫ ਨੇ NRI ਪਰਿਵਾਰ ਦਾ ਕੀਤਾ ਧੰਨਵਾਦ
- ਪਹਿਲੇ ਵੀ ਸਕੂਲ ਦੇ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਕੀਤਾ ਜਾਂਦਾ ਹੈ ਸਹਿਯੋਗ
ਖ਼ਬਰਨਾਮਾ ਇੰਡੀਆ ਬਬਲੂ। ਫਗਵਾੜਾ
ਸਰਕਾਰੀ ਮਿਡਲ ਸਕੂਲ ਖੇੜਾ ਦੇ ਵਿਦਿਆਰਥੀਆਂ ਲਈ ਜ਼ਿਲ੍ਹਾ ਪਰਿਸ਼ਦ ਮੈਂਬਰ ਨਿਸ਼ਾ ਰਾਣੀ ਅਤੇ ਪੰਚ ਕਮਲੇਸ਼ ਰਾਣੀ ਦੀ ਪ੍ਰੇਰਨਾ ਸਦਕੇ ਐੱਨਆਈਆਰ ਦਾਨੀ ਸੱਜਣਾਂ ਸ.ਕਸ਼ਮੀਰ ਸਿੰਘ, ਸ.ਨਰਿੰਦਰ ਸਿੰਘ, ਸ.ਬਲਬੀਰ ਸਿੰਘ ਵੱਲੋਂ ਸ.ਸੁਰਿੰਦਰ ਸਿੰਘ ਅਤੇ ਬਿੱਲਾ ਵਾਸੀ ਨੰਗਲ ਅਤੇ ਸਮੂਹ ਸਟਾਫ਼ ਮੈਂਬਰਾਂ ਦੀ ਹਾਜ਼ਰੀ ਵਿੱਚ ਇਨਵਰਟਰ ਦਾਨ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਸਤਵੀਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਮੈਂਬਰ ਨਿਸ਼ਾ ਰਾਣੀ ਅਕਸਰ ਪਿੰਡ ਵਾਸੀਆਂ ਅਤੇ ਐੱਨਆਈਆਰ ਵਸਨੀਕਾਂ ਨੂੰ ਸਕੂਲ ਦੀ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।
ਇਹਨਾਂ ਦੀ ਸੁਚੱਜੀ ਅਗਵਾਈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ਼ ਸਕੂਲ ਵਿੱਚ ਕਾਫ਼ੀ ਸਕਾਰਾਤਮਕ ਬਦਲਾਅ ਆਇਆ ਹੈ। ਵਿਦਿਆਰਥੀਆਂ ਨੂੰ ਸਕੂਲ ਵਿੱਚ ਸਮੇਂ - ਸਮੇਂ ਜਦੋਂ ਵੀ ਕਿਸੇ ਵਸਤੂ ਦੀ ਜ਼ਰੂਰਤ ਪੈਂਦੀ ਹੈ, ਨਿਸ਼ਾ ਰਾਣੀ ਵੱਲੋਂ ਤੁਰੰਤ ਨਿੱਜੀ ਦਿਲਚਸਪੀ ਲੈ ਕੇ ਵਸਤੂ ਉਪਲਬਧ ਕਰਵਾਈ ਜਾਂਦੀ ਹੈ। ਸਮੂਹ ਸਟਾਫ਼ ਮੈਂਬਰਾਂ ਨੇ ਕਸ਼ਮੀਰ ਸਿੰਘ, ਨਰਿੰਦਰ ਸਿੰਘ, ਬਲਬੀਰ ਸਿੰਘ ਪੁੱਤਰਾਨ ਸ.ਮਲਕੀਤ ਸਿੰਘ ਦਾ ਤਹਿ - ਦਿਲੋਂ ਧੰਨਵਾਦ ਕੀਤਾ ਅਤੇ ਉਹਨਾਂ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਨਿਸ਼ਾ ਰਾਣੀ ਇਸੇ ਤਰ੍ਹਾਂ ਨਿੱਜੀ ਦਿਲਚਸਪੀ ਲੈ ਕੇ ਪਹਿਲ ਦੇ ਅਧਾਰ ਤੇ ਸਕੂਲ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਉਣਗੇ।
ਇਸ ਮੌਕੇ ਤੇ ਸਕੂਲ ਇੰਚਾਰਜ ਸਤਵੀਰ ਕੌਰ, ਮੈਡਮ ਲਖਵਿੰਦਰਪ੍ਰੀਤ ਕੌਰ, ਮੈਡਮ ਸਵਰਨ ਕੌਰ, ਮੈਡਮ ਕਿਰਨਜੀਤ ਕੌਰ, ਮੈਡਮ ਕਮਲੇਸ਼ ਕੁਮਾਰੀ, ਮੈਡਮ ਹਰਜੀਤ ਕੌਰ, ਮਾਸਟਰ ਕੁਲਦੀਪ ਰਾਮ, ਮਾਸਟਰ ਬਿੰਦਰਪਾਲ, ਸ. ਸੁਰਿੰਦਰ ਸਿੰਘ, ਸ੍ਰੀ ਬਿੱਲਾ, ਨਿਸ਼ਾ ਰਾਣੀ ਅਤੇ ਕਮਲੇਸ਼ ਕੌਰ ਹਾਜ਼ਰ ਸਨ।










No comments