ब्रेकिंग न्यूज़

ਡੀਐੱਮਐੱਫ ਨੇ ਸਰਕਾਰ ਵਿਰੁੱਧ ਰੋਸ ਮਾਰਚ ਕਰਕੇ ਫੂਕਿਆ ਪੁਤਲਾ ......

- ਸਰਕਾਰ ਕੱਚੇ, ਕੰਟਰੈਕਟ ਅਤੇ ਮਾਣ ਭੱਤਾ ਮੁਲਾਜ਼ਮਾ ਨੂੰ ਪੱਕਾ ਕਰਨ ਦੀ ਬਜਾਏ ਓਹਨਾ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਤਸ਼ੱਦਦ ਕਰ ਰਹੀ ਹੈ -- ਕਮਲੇਸ਼ ਸੰਧੂ   

ਖ਼ਬਰਨਾਮਾ ਇੰਡੀਆ ਬਬਲੂ। ਫਗਵਾੜਾ    

ਪੰਜਾਬ ਅਤੇ ਯੂ ਟੀ ਮੁਲਾਜ਼ਮ, ਪੈਨਸ਼ਨਰ ਸਾਂਝਾ ਸੰਘਰਸ਼ ਮੋਰਚਾ ਦੇ ਸੱਦੇ ਤੇ ਅੱਜ ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਪੰਜਾਬ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ ਅਤੇ ਸਰਕਾਰ ਦਾ ਪੁਤਲਾ ਫੂਕਿਆ ਅੱਜ ਹੜਤਾਲ ਦੇ ਸੱਦੇ ਤੇ ਮੁਲਾਜ਼ਮਾਂ ਨੇ ਵਿਭਾਗੀ ਕੰਮਕਾਜ ਠੱਪ ਕਰਕੇ ਸਥਾਨਕ ਨਗਰ ਨਿਗਮ ਪਾਰਕ ਵਿੱਚ ਰੋਸ ਮੁਜਾਹਰਾ ਕੀਤਾ। ਮੁਜਾਹਰੇ ਨੂੰ ਡੀ ਐੱਮ ਐੱਫ ਆਗੂਆਂ ਬੀਬੀ ਕੁਲਵਿੰਦਰ ਕੌਰ, ਪੁਸ਼ਪਿੰਦਰ ਕੌਰ, ਗੁਰਮੁਖ ਲੋਕਪ੍ਰੇਮੀ, ਪਰਮਜੀਤ ਕੌਰ, ਬਲਵਿੰਦਰ ਕੌਰ, ਨਵਕਿਰਨ ਪਾਂਸ਼ਟ, ਜਗਜੀਤ ਜਟਾਣਾ ਅਤੇ ਕਮਲੇਸ਼ ਸੰਧੂ ਆਦਿ ਆਗੂਆਂ ਨੇ ਸੰਬੋਧਨ ਕੀਤਾ। 

ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕੱਚੇ, ਕੰਟਰੈਕਟ ਅਤੇ ਮਾਣ ਭੱਤਾ ਮੁਲਾਜ਼ਮਾ ਨੂੰ ਪੱਕਾ ਕਰਨ ਦੀ ਬਜਾਏ ਓਹਨਾ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਤਸ਼ੱਦਦ ਕਰ ਰਹੀ ਹੈ,ਜੋ ਕਿ ਮੁਲਾਜ਼ਮ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਬੁਲਾਰਿਆਂ ਨੇ ਸਰਕਾਰ ਦੇ ਪੇਕਮਿਸ਼ਨ ਨੂੰ ਮੁੱਢੋਂ ਨਕਾਰਦਿਆਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕੀਤੀ ਅਤੇ ਮਾਣ ਭੱਤਾ ਮੁਲਾਜ਼ਮਾ ਜਿਵੇਂ ਆਸ਼ਾ ਵਰਕਰਜ਼,ਮਿੱਡ ਡੇ ਮੀਲ ਵਰਕਰਜ਼ ਅਤੇ ਜੰਗਲਾਤ ਕਾਮਿਆਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਚ ਲਿਆਉਣ ਦੀ ਮੰਗ ਵੀ ਕੀਤੀ। ਮੁਜਾਹਰੇ ਵਾਲੀ ਥਾਂ ਤੋਂ ਬੱਸ ਸਟੈਂਡ ਤੱਕ ਮਾਰਚ ਕਰਕੇ ਸਰਕਾਰ ਦਾ ਪੁਤਲਾ ਫੂਕਿਆ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਆਸ਼ਮਾ, ਰਜਿੰਦਰਪਾਲ ਕੌਰ, ਰਜਵੰਤ ਕੌਰ, ਗੁਰਜੀਤ ਕੌਰ, ਰੇਖਾ, ਸੀਮਾ ਦੇਵੀ, ਤਰਸੇਮ ਕੌਰ, ਕਮਲਜੀਤ ਕੌਰ, ਰਜਨੀ ਅਤੇ ਮਨਜੀਤ ਕੌਰ ਆਦਿ ਆਗੂ ਸ਼ਾਮਿਲ ਸਨ। 

No comments