ब्रेकिंग न्यूज़

ਕਿਸਾਨ ਅੰਦੋਲਨ .......... ਕਾਨੂੰਨਾਂ ਨੂੰ ਹੋਲਡ ਜਾਂ ਮੁਅੱਤਲ ਕਰਨ ਦੀ ਸਰਕਾਰ ਤੇ ਵਿਰੋਧੀਆਂ ਦੀ ਚਾਲ ਕਾਮਜਾਬ ਨਹੀਂ ਹੋਣ ਦਿਆਂਗੇ, ਗਿਰਫ਼ਤਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਲਦ ਰਿਹਾ ਕੀਤਾ ਜਾਵੇ

- ਢਾਈ ਮਹੀਨੇ ਪੂਰੇ ਕਰ ਚੁੱਕਾ ਅੰਦੋਲਨ ਜਨਤਾ ਦੀ ਸ਼ਮੂਲੀਅਤ ਪੱਖੋਂ  ਬੁਲੰਦੀਆਂ ਨੂੰ ਛੂਹ ਰਿਹਾ ਹੈ, 

- ਕੇਂਦਰ ਸਰਕਾਰ ਦਾ ਫੁੱਟ ਪਾਉਣ ਦਾ ਏਜੰਡਾ ਫੇਲ,ਕੋਮਾਨਤਰੀ ਹਮਾਇਤ ਲਗਾਤਾਰ ਜਾਰੀ, 

- ਕਿਸਾਨ ਕੈਂਪ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਤੇ ਸੰਗੀਨ ਧਾਰਾਵਾਂ ਤਹਿਤ ਪਰਚਾ ਕੀਤਾ ਜਾਵੇ 

ਖ਼ਬਰਨਾਮਾ ਇੰਡੀਆ ਬਿਓਰੋ। ਪੰਜਾਬ 

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚਤਾਲਾ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਫਰਵਰੀ ਦੇ ਅੰਦੋਲਨ ਵਿਚ ਪੂਰੇ ਭਾਰਤ ਦੇ ਕਿਸਾਨਾਂ,ਮਜ਼ਦੂਰਾਂ ਨੇ ਸ਼ਮੂਲੀਅਤ ਪੱਖੋਂ ਨਵੀਆਂ ਬੁਲੰਦੀਆਂ ਛੂਹੀਆਂ ਹਨ। ਕੋਮਾਤਰੀ ਅਦਾਕਾਰਾ ਸੂਜ਼ਨ ਸੈਰੰਡਰ ਔਸਕਰ ਅਵਾਰਡੀ ਨੇ ਅੰਦੋਲਨ ਦੀ ਹਮਾਇਤ ਕੀਤੀ ਕੋਮਾਤਰੀ ਤੇ ਕੋਮੀ ਪੱਧਰ ਦਾ ਕੇਂਦਰ ਸਰਕਾਰ ਤੇ ਸਿਰੇ ਦਾ ਦਬਾਅ ਹੈ। ਲੋਕ ਤੰਤਰ ਦੀਆਂ ਸਾਰੀਆਂ ਕਦਰਾਂ ਕੀਮਤਾਂ ਸਿੱਕੇ ਤੇ ਟੰਗਕੇ ਮੋਦੀ ਸਰਕਾਰ ਬੇਜਿੱਦ ਖੜੀ ਹੈ। 200 ਤੋਂ ਵਧੇਰੇ ਕਿਸਾਨਾਂ ਮਜ਼ਦੂਰਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਹਨ ਪਰ ਕੇਂਦਰ ਸਰਕਾਰ ਮੋਰਚੇ ਦੇ ਬਿਲਕੁਲ ਨਜ਼ਦੀਕ ਡੀਜੇ ਵਜਾ ਕੇ ਖੁਸ਼ੀ ਜਤਾ ਰਹੀਂ ਹੈ । 

ਇਸ ਸਮੇਂ ਸੁਬਾਈ ਆਗੂ ਜਸਵੀਰ ਸਿੰਘ ਪਿੰਦੀ, ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਸਰਕਾਰ ਗਿਰਫ਼ਤਾਰ ਕਿਸਾਨਾਂ ਮਜ਼ਦੂਰਾਂ ਨੂੰ ਜਲਦ ਰਿਹਾ ਕਰੇ ਤੱਦ ਹੀ ਕੋਈ ਕੇਂਦਰ ਸਰਕਾਰ ਨਾਲ ਗੱਲਬਾਤ ਹੋਵੇਗੀ। ਆਗੂਆਂ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ 7 ਵਾ ਜੱਥਾ 20 ਤਰੀਕ ਨੂੰ ਦਿੱਲੀ ਮੋਰਚੇ ਨੂੰ ਕੂਚ ਕਰੇਗਾ। ਮੋਰਚਾ ਖੇਤੀ ਕਾਨੂੰਨਾਂ ਦੇ ਰੱਦ ਹੋਣ ਅਤੇ ਸਮੁੱਚੀਆਂ ਫਸਲਾਂ ਦੀ ਖਰੀਦ ਐਮ.ਐਸ.ਪੀ ਦੀ ਦੇ ਗਰੰਟੀ ਵਾਲਾਂ ਕਾਨੂੰਨ ਬਣਾਉਣ ਤੱਕ ਜਾਰੀ ਰਹੇਗਾ। 



No comments