25 ਦੇ ਰੋਸ ਧਰਨੇ ਨੂੰ ਲੈ ਕੇ ਵਿਧਾਇਕ ਲੋਧੀਨੰਗਲ ਵੱਲੋ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਕੀਤਾ ਲਾਮਬੰਦ
ਬਾਈਪਾਸ ਮਾਲ ਮੰਡੀ ਗੁਰਦਾਸਪੁਰ ਰੋਡ ਵਿਖੇ ਅਕਾਲੀ ਆਗੂ ਤੇ ਵਰਕਰ ਕਰਨ ਗੇ ਕੇਦਰ ਸਰਕਾਰ ਦੇ ਵਿਰੋਧ ਵਿਚ ਰੋਸ ਮੁਜਾਹਰਾ - ਵਿਧਾਇਕ ਲੋਧੀਨੰਗਲ
ਖ਼ਬਰਨਾਮਾ ਇੰਡੀਆ (ਅਨਿਲ ਭੱਟੀ /ਵਿਨੈ) ਬਟਾਲਾ
ਕੇਦਰ ਸਰਕਾਰ ਵੱਲੋ ਪਿੱਛਲੇ ਦਿੱਨੀ ਲੋਕ ਸਭਾ ਤੇ ਰਾਜ ਸਭਾ
ਵਿੱਚ ਕਿਸਾਨ ਜਥੇਬੰਦੀਆ ਅਤੇ ਕਿਸਾਨਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਹਿਮਤੀ ਦੇ
ਬਿੰਨਾ ਪਾਸ ਕੀਤਾ ਗਿਆ । ਜਰੂਰੀ ਵਸਤੁਆਂ ਅਤੇ ਖੇਤੀ ਆਰਡੀਨੈਂਸ ਬਿੱਲ ਜੋ ਕਿ ਸਰਾਸਰ
ਕਿਸਾਨ , ਆੜਤੀ ਅਤੇ ਖੇਤ ਮਜਦੂਰ ਵਿਰੋਧੀ ਹੈ ।
ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ
ਦੀ ਕੋਰ ਕਮੇਟੀ ਵੱਲੋ ਜਾਰੀ ਕੀਤੇ ਗਏ ਆਪਣੇ ਮਤੇ ਵਿੱਚ ਐਲਾਨ ਕੀਤਾ ਕਿ ਸਮੁੱਚੀ ਪਾਰਟੀ
ਸ੍ਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਪੰਜਾਬ ਦੇ
ਸਮੁੱਚੇ ਵਿਧਾਨ ਸਭਾ ਹਲਕਿਆ ਦੇ ਵਿੱਚ ਵੱਡੀ ਪੱਧਰ ਧਰਨੇ ਲਾਏ ਜਾਣਗੇ । ਇਸੇ ਤਹਿਤ
ਕੇਂਦਰ ਸਰਕਾਰ ਖਿਲਾਫ ਮਿਤੀ 25-09-2020 ਦਿੱਨ ਸ਼ੁਕਰਵਾਰ ਨੂੰ 11 ਵਜੇ ਤੋਂ ਦੁਪਿਹਰ 2
ਵਜੇ ਤੱਕ ਸਥਾਨਿਕ ਬਾਈਪਾਸ ਮਾਲ ਮੰਡੀ ਗੁਰਦਾਸਪੁਰ ਰੋਡ ਵਿਖੇ ਸ੍ਰ ਲਖਬੀਰ ਸਿੰਘ ਲੋਧੀਨੰਗਲ ਦੀ
ਅਗਵਾਈ ਹੇਠ ਰੋਸ ਮੁਜਾਹਰਾ ਕੀਤਾ ਜਾਵੇਗਾ ਜਿਸ ਤਹਿਤ ਅੱਜ ਲੋਧੀਨੰਗਲ ਵੱਲੋ ਹਲਕੇ ਦੇ
ਸਮੁੱਚੇ ਅਕਾਲੀ ਆਗੂਆ ਨਾਲ ਭਰਵੀ ਮੀਟਿੰਗ ਕਰਕੇ 25 ਦੇ ਧਰਨੇ ਸਬੰਧੀ ਲਾਮਬੰਦ ਕੀਤਾ ਗਿਆ
ਅਤੇ ਹਰੇਕ ਵਰਕਰ ਦੀ ਡਿਊਟੀ ਲਗਾਈ ਗਈ ਕਿ ਵੱਡੀ ਗਿਣਤੀ ਵਿੱਚ ਪਹੰਚ ਕੇ ਰੋਸ ਧਰਨੇ ਸਫਲ
ਕੀਤਾ ਜਾਏ !
ਇਸ ਮੋਕੇ ਜਿਲਾ ਪ੍ਰਧਾਨ (ਸ਼ਹਿਰੀ) ਬਲਬੀਰ ਸਿੰਘ ਬਿੱਟੂ , ਸਾਬਕਾ ਚੈਅਰਮੈਨ
ਹਰਭਜਨ ਸਿੰਘ , ਜਿਲਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ , ਯੁੱਧਬੀਰ ਸਿੰਘ ਮਾਲਟੂ ,
ਸਾਬਕਾ ਚੈਅਰਮੈਨ ਸੁਖਬੀਰ ਸਿੰਘ ਵਾਹਲਾ , ਸੁਭਾਸ਼ ਉਹਰੀ , ਸੁੱਚਾ ਸਿੰਘ ਸੁਚੇਤਗੜ,ਪੁਲਿਸ
ਜਿਲਾ ਪ੍ਰਧਾਨ (ਬੀ.ਸੀ) ਨਰਿੰਦਰ ਸਿੰਘ, ਸੁਲੱਖਣ ਸਿੰਘ ,ਗੁਰਦੇਵ ਸਿੰਘ ,ਕੁਲਵੰਤ ਸਿੰਘ ,
ਰਣਧੀਰ ਸਿੰਘ ,ਬਲਵਿੰਦਰ ਸਿੰਘ ਚੱਠਾ, ਗੁਰਿੰਦਰ ਸਿੰਘ ਨੀਲੂ , ਹੀਰਾ ਲਾਲ, ਬਲਵੰਤ
ਸਿੰਘ ,ਭੁਪਿੰਦਰ ਸਿੰਘ ਸਾਗਰਪੁਰ,ਹਰਬੀਰ ਸਿੰਘ ,ਰਸ਼ਪਾਲ ਸਿੰਘ, ਅਜੀਤ ਸਿੰਘ ਪੱਪੂ ਆਦਿ
ਹਾਜਰ ਸਨ।












No comments