ਅਸ਼ਵਨੀ ਕੁਮਾਰ ਪਿੰਟੂ ਬਣੇ ਅਰੋੜਾ ਮਹਾਂਸਭਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ
- ਕਪੂਰਥਲਾ ਵਿਖੇ ਹੋਈ ਮਹਾਂਸਭਾ ਦੀ ਕੋਰ ਕਮੇਟੀ ਦੀ ਮੀਟਿੰਗ
ਖ਼ਬਰਨਾਮਾ ਇੰਡੀਆ। ਕਪੂਰਥਲਾ
ਅਰੋੜਾ ਮਹਾਂਸਭਾ (ਰਜਿ.) ਪੰਜਾਬ ਦੀ ਕਪੂਰਥਲਾ ਵਿਖੇ ਬੁੱਧਵਾਰ ਨੂੰ ਹੋਈ ਕੋਰ ਕਮੇਟੀ ਮੀਟਿੰਗ ਵਿੱਚ ਮਹਾਂਸਭਾ ਦੇ ਉਪਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਨੂੰ ਮਹਾਂਸਭਾ ਦਾ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ।
ਮਹਾਂਸਭਾ ਦੇ ਸਰਪ੍ਰਸਤ ਦੀਵਾਨ ਅਮਿਤ ਅਰੋੜਾ, ਪ੍ਰਧਾਨ ਅਰੋੜਾ ਕੁਲਤਾਰ ਸਿੰਘ ਜੋਗੀ ਅਤੇ ਚੇਅਰਮੈਨ ਧਰਮਪਾਲ ਗਰੋਵਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਮਹਾਂਸਭਾ ਵਲੋਂ ਪਿਛਲੇ ਇੱਕ ਸਾਲ ਦੋਰਾਣ ਕੀਤੇ ਗਏ ਕਾਰਜਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੰਤੁਸ਼ਟੀ ਜਾਹਰ ਕੀਤੀ ਗਈ।ਚੇਅਰਮੈਨ ਧਰਮਪਾਲ ਗਰੋਵਰ ਨੇ ਕਿਹਾ ਕਿ ਕੋਵਿਡ-19 ਦੋਰਾਣ ਲਾਕਡਾਉਨ ਵਿੱਚ ਮਹਾਂਸਭਾ ਦੀ ਅਲੱਗ-ਅਲੱਗ ਯੂਨਿਟਾਂ ਵਲੋਂ ਲੋਕ ਭਲਾਈ ਅਤੇ ਬਿਰਾਦਰੀ ਦੇ ਲੋਕਾਂ ਦੇ ਹਿੱਤ ਵਿੱਚ ਕੀਤੇ ਕਾਰਜ ਸਰਾਹੁਣ ਯੋਗ ਹਨ।ਪ੍ਰਧਾਨ ਕੁਲਤਾਰ ਸਿੰਘ ਜੋਗੀ ਨੇ ਕਿਹਾ ਕਿ ਮਹਾਂਸਭਾ ਬਿਰਾਦਰੀ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ।
ਬਿਰਾਦਰੀ ਨੂੰ ਇੱਕਜੁਟ ਕਰਕੇ ਸਿਸਟਮ ਵਿੱਚ ਬਣਦਾ ਮਾਨ-ਸਨਮਾਨ ਦਿਵਾਉਣ ਲਈ ਉਹ ਕਾਰਜਸ਼ੀਲ ਹਨ।ਇਸ ਦੋਰਾਣ ਉਨ੍ਹਾਂ ਨੇ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਮਹਾਂਸਭਾ ਦੇ ਉਪਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਨੂੰ ਮਹਾਂਸਭਾ ਦਾ ਕਾਰਜਕਾਰੀ ਪ੍ਰਧਾਨ ਥਾਪਣ ਦੀ ਤਜਵੀਜ ਰੱਖੀ, ਜਿਸ ਨੂੰ ਸਾਰੇ ਹਾਉਸ ਨੇ ਸਹਿਮਤੀ ਦਿੱਤੀ।ਕਾਰਜਕਾਰੀ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਨੇ ਕਿਹਾ ਕਿ ਉਹ ਪਹਿਲਾਂ ਵੀ ਮਹਾਂਸਭਾ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ, ਹੁਣ ਜਿੰਮੇਦਾਰੀ ਵੱਧ ਗਈ ਹੈ, ਉਹ ਹੋਰ ਮਿਹਨਤ ਨਾਲ ਬਿਰਾਦਰੀ ਦੇ ਯੂਨਿਟਾਂ ਵਿੱਚ ਨਵੀਂ ਜਾਨ ਫੂਕਣ ਲਈ ਸਾਰਿਆਂ ਦੇ ਸਹਿਯੋਗ ਨਾਲ ਕੰਮ ਕਰਨਗੇ।

ਇਸ ਮੋਕੇ ਮਹਾਂਸਭਾ ਦੇ ਸਰਪ੍ਰਸਤ ਜਗਦੀਸ਼ ਛਾਬੜਾ, ਉਪ ਚੇਅਰਮੈਨ ਅਮਰੀਕ ਸਿੰਘ ਬਤਰਾ, ਜਨਰਲ ਸਕੱਤਰ ਮਨਮੋਹਨ ਸਿੰਘ, ਜਨਰਲ ਸਕੱਤਰ ਕਮਲਜੀਤ ਸੇਤੀਆ, ਰਿਸ਼ੀ ਅਰੋੜਾ, ਉਪਪ੍ਰਧਾਨ ਜਵਾਹਰ ਖੁਰਾਣਾ, ਉਪਪ੍ਰਧਾਨ ਭੁਪਿੰਦਰ ਟੱਕਰ, ਯੂਥ ਵਿੰਗ ਪ੍ਰਧਾਨ ਚਰਨਜੀਤ ਸਿੰਘ ਸਿੱਕੀ, ਯੂਥ ਵਿੰਗ ਇੰਚਾਰਜ ਸੰਜੀਵ ਨਰੂਲਾ, ਕੋਟਕਪੂਰਾ ਪ੍ਰਧਾਨ ਹਰੀਸ਼ ਸੇਤੀਆ, ਲੁਧਿਆਣਾ ਪ੍ਰਧਾਨ ਗਗਨਦੀਪ ਸਿੰਘ ਖੁਰਾਣਾ, ਕਪੂਰਥਲਾ ਪ੍ਰਧਾਨ ਸ਼ਿਵ ਵਧਵਾ, ਮੀਡੀਆ ਇੰਚਾਰਜ ਸਚਿਨ ਅਰੋੜਾ, ਹਰਸ਼ ਅਰੋੜਾ, ਰਾਕੇਸ਼ ਵਧਵਾ, ਨਾਰਾਇਣ ਦਾਸ ਅਤੇ ਮਹਿੰਦਰਪਾਲ ਮਦਾਨ ਆਦਿ ਹਾਜਰ ਸਨ।

No comments