ब्रेकिंग न्यूज़

ਮਿਸ਼ਨ ਫਤਿਹ ------ ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੇ ਰੈਡ ਰਿਬੱਨ ਕਲੱਬ ਤੇ ਐਨ.ਐਸ.ਐਸ. ਵਲੋਂ ਡੋਰ ਟੂ ਡੋਰ ਜਾਕੇ ਲੋਕਾਂ ਨੂੰ ਜਾਗਰੂਕ ਕੀਤਾ

 -  'ਸਾਵਧਾਨੀਆਂ ਨਾਲ ਕਰੋਨਾ ਨੂੰ ਹਰਾਵਾਂਗੇ ਪੰਜਾਬ ਫਤਿਹ ਕਰਾਵਾਂਗੇ" ਦੇ ਨਾਅਰੇ ਦੇ ਨਾਲ ਪਿੰਡ ਦੇ ਲੋਕਾਂ ਨੂੰ ਮਾਸਕ, ਸਾਬਣ ਦੀ ਵਰਤੋਂ ਤੇ ਸਮਾਜਿਕ ਦੂਰੀ ਬਰਕਰਾਕ ਰੱਖਣ ਦਾ ਸੁਨੇਹਾ ਦਿਤਾ  
ਖ਼ਬਰਨਾਮਾ ਇੰਡੀਆ। ਕਪੂਰਥਲਾ

ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੇ ਰੈਡ ਰਿਬੱਨ ਕਲੱਬ ਤੇ ਐਨ.ਐਸ.ਐਸ. ਯੂਨਿਟ ਵਲੋਂ 4 ਜੁਲਾਈ 2020  ਨੂੰ ਕਰੋਨਾ ਜਾਗਰੁਕਤਾ ਮੁਹਿੰਮ ਚਲਾਈ ਗਈ। ਕਲੱਬਾਂ ਵਲੋਂ ਮੁਰਾਰ ਪਿੰਡ ਵਿੱਚ 50% ਵਲੰਟੀਅਰਾਂ ਦੇ ਨਾਲ ਘਰ-ਘਰ ਜਾ ਕੇ ਪਿੰਡ ਦੇ ਲੋਕਾਂ ਨੂੰ ਜਾਗਰੁਕ ਕੀਤਾ ਗਿਆ। ਮਿਸ਼ਨ ਫਤਿਹ ਦੇ ਤਹਿਤ 'ਸਾਵਧਾਨੀਆਂ ਨਾਲ ਕਰੋਨਾ ਨੂੰ ਹਰਾਵਾਂਗੇ ਪੰਜਾਬ ਫਤਿਹ ਕਰਾਵਾਂਗੇ" ਦੇ ਨਾਅਰੇ ਦੇ ਨਾਲ ਪਿੰਡ ਦੇ ਲੋਕਾਂ ਨੂੰ ਮਾਸਕ, ਸਾਬਣ ਦੀ ਵਰਤੋਂ ਤੇ ਸਮਾਜਿਕ ਦੂਰੀ ਬਰਕਰਾਕ ਰੱਖਣ ਦਾ ਸੁਨੇਹਾ ਦਿਤਾ। ਪਿੰਡ ਵਾਸੀਆਂ ਨੂੰ COVA App ਵੀ ਡਾਉਨਲੋਡ ਕਰਵਾਇਆ ਗਿਆ ਤਾਂ ਕਿ ਉਹ ਕਰੋਨਾ ਪ੍ਰਤੀ ਜਾਗਰੁਕ ਹੋਣ।

ਵਿਦਿਆਰਥਣਾਂ ਨੇ ਘਰ-ਘਰ ਜਾ ਕੇ ਲੈਕਚਰ ਰਾਹੀਂ ਬੜੇ ਹੀ ਸੁਚੱਜੇ ਢੰਗ ਨਾਲ ਇਸ ਮਿਸ਼ਨ ਫਤਿਹ ਵਿਚ ਯੋਗਦਾਨ ਪਾਇਆ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਜੀ ਨੇ ਰੈਡ ਰਿਬਨ ਕਲੱਬ ਤੇ ਐਨ.ਐਨ.ਐਸ. ਯੂਨਿਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਇਸ ਪ੍ਰਕਾਰ ਦੇ ਯਤਨਾਂ ਨਾਲ ਪਿੰਡ ਵਾਲਿਆਂ ਨੂੰ ਜਾਗਰੂਕ ਕਰਨ ਵਿਚ ਜਰੂਰ ਕਾਮਯਾਬ ਹੋਵਾਗੇ। ਇਸ ਮੁਹਿੰਮ ਵਿਚ ਰੈਡ ਰਿਬਨ ਕਲੱਬ ਦੇ ਮੈਡਮ ਜਸਵੰਤ ਕੌਰ, ਸਾਰਿਕਾਂ ਕਾਂਡਾ ਤੇ ਐਨ.ਐਸ.ਐਸ. ਯੁਨਿਟ ਤੋਂ ਮੈਡਮ ਸ਼ਿਵਾਨੀ , ਮੁਕਤੀ ਮੈਡਮ ਤੇ ਦਵਿੰਦਰ ਮੈਡਮ ਨੇ ਵਿਦਿਆਰਥਣਾਂ ਦੀ ਅਗਵਾਈ ਕੀਤੀ।





No comments