ਆਈਐਮਏ ਅਤੇ ਨਿਜੀ ਲੈਬ ਸੰਚਾਲਕ ਅੱਜ ਪੂਰਨ ਹੜਤਾਲ ਤੇ, ਸਰਕਾਰ ਦੇ ਖਿਲਾਫ ਜਤਾਇਆ ਰੋਸ਼
- ਇਕ ਜੁਲਾਈ ਨੂੰ ਲਾਗੂ ਕੀਤੇ ਜਾ ਰਹੇ ਕਲੀਨੀਕਲ ਇਸਟੇਬਲਿਸ਼ਮੈਟ ਐਕਟ ਦਾ ਵਿਰੋਧ ਜਤਾਇਆ
- ਐਕਟ ਵਿਚਲੇ ਨਿਯਮ ਸਿੱਧੇ ਤੋਰ ਤੇ ਮੈਡੀਕਲ ਪੇਸ਼ੇ ਦੇ ਕਾਰਪੋਰੇਟ ਜਗਤ ਨੂੰ ਫਾਇਦਾ ਪਹੁੰਚਾਉਣਗੇ - ਪ੍ਰਧਾਨ ਟਹਿਲ ਸਿੰਘ
ਖ਼ਬਰਨਾਮਾ ਇੰਡੀਆ। ਕਪੂਰਥਲਾ
ਪੰਜਾਬ
ਸਰਕਾਰ ਵੱਲੋ 1 ਜੁਲਾਈ ਨੂੰ ਲਾਗੂ ਕੀਤੇ ਜਾ ਰਹੇ ਕਲੀਨੀਕਲ ਇਸਟੇਬਲਿਸ਼ਮੈਟ ਐਕਟ ਦੇ
ਵਿਰੋਧ ਵਿੱਚ ਜੈਮਿਲਾਪ ਮੈਡੀਕਲ ਲੇਬੋਰਟਰੀ ਐਸੋਸਏਸ਼ਨ ਵੱਲੋ ਜਿਲ੍ਹਾ ਕਪੂਰਥਲਾ ਦੀਆ
ਸਾਰੀਆ ਲੈਬੋਰਟਰੀਆਂ ਬੰਦ ਰੱਖੀਆਂ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜਿਲ੍ਹਾ
ਸਪੋਕਪਰਸਨ ਅੰਕਿਤ ਯਾਦਵ ਜੀ ਨੇ ਦੱਸਿਆ ਕਿ ਇਹ ਐਕਟ ਲਾਗੂ ਹੋਣ ਨਾਲ ਪੂਰੇ ਪੰਜਾਬ ਵਿਚ
10 ਹਜਾਰ ਤੋਂ ਵੱਧ ਲੈਬ ਵਾਲਿਆ ਨੂੰ ਬੇਰੋਜਗਾਰੀ ਦਾ ਸਾਮ੍ਹਣਾ ਕਰਨਾ ਪਵੇਗਾ। ਇਸਦੇ
ਨਾਲ ਹੀ ਉਨ੍ਹਾਂ ਨਾਲ ਜੁੜੇ ਹੋਏ ਕੰਮ ਕਰਨ ਵਾਲੇ ਸਟਾਫ ਅਤੇ ਉਨ੍ਹਾਂ ਦੇ ਪਰਿਵਾਰ ਵੀ
ਪ੍ਰਭਾਵਿਤ ਹੋਣਗੇ। ਇਸ ਨਾਲ ਨਾਲ ਡਿਪਲੋਮਾ, ਡਿਗਰੀ ਕਰ ਰਹੇ ਵਿਦਿਆਰਥੀਆਂ ਦਾ ਭਵਿੱਖ ਵੀ
ਖਤਰੇ ਵਿਚ ਹੋਵੇਗਾ।









No comments