ब्रेकिंग न्यूज़

ਸ਼ਹੀਦ ਸਤਨਾਮ ਸਿੰਘ ਨੂੰ ਉਸਦੇ ਪੈਟ੍ਰਕ ਪਿੰਡ ਵਿਚ ਰਾਜਕੀਯ ਸਨਮਾਨ ਨਾਲ ਅੰਤਿਮ ਵਿਦਾਈ


ਖ਼ਬਰਨਾਮਾ ਇੰਡੀਆ ਵਿਨੈ ਸ਼ਰਮਾ /ਇੰਦਰਮੋਹਨ ਸੋਢੀ ਗੁਰਦਾਸਪੁਰ, ਪੰਜਾਬ

ਭਾਰਤ ਚੀਨ ਸਰਹੱਦ ਤੇ ਚੀਨੀ ਫੌਜੀਆਂ ਨਾਲ ਹੋਈ ਮੁੱਠਭੇੜ ਵਿੱਚ ਸ਼ਹੀਦੀ ਦਾ ਜਾਮ ਪੀਣ ਵਾਲੇ ਗੁਰਦਾਸਪੁਰ ਦੇ ਪਿੰਡ ਕ ਭੋਜਰਾਜ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ ਦੀ ਮਿ੍ਤਕ ਦੇਹ ਅੱਜ ਗੁਰਦਾਸਪੁਰ ਦੇ ਤਿੱਬੜੀ ਕੈਂਟ ਲਿਆਂਦੀ ਗਈ ਜਿੱਥੇ ਪ੍ਰਸ਼ਾਸਨ ਅਤੇ ਫੌਜ ਦੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਜੱਦੀ ਪਿੰਡ ਭੋਜਰਾਜ ਵਿਖੇ ਲਿਆਂਦੀ ਗਈ ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਥੇ ਦੱਸ ਦਈਏ ਕਿ ਸ਼ਹੀਦ ਸਤਨਾਮ ਸਿੰਘ ਆਪਣੇ ਪਿੰਡ ਭੋਜਰਾਜ ਪਿਤਾ ਜਗੀਰ ਸਿੰਘ ਅਤੇ ਮਾਤਾ ਜਸਬੀਰ ਕੌਰ ਤੋਂ ਇਲਾਵਾ ਪਤਨੀ ਜਸਵਿੰਦਰ ਕੌਰ ਪੁੱਤਰ ਪ੍ਰਭਜੋਤ ਸਿੰਘ ਤੇ ਪੁੱਤਰੀ ਮਨਜੀਤ ਕੌਰ ਨਾਲ ਰਹਿੰਦਾ ਸੀ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਦੀ ਵੱਡੀ ਜ਼ਿੰਮੇਵਾਰੀ ਸ਼ਹੀਦ ਸਤਨਾਮ ਸਿੰਘ ਦੇ ਸਿਰ ਤੇ ਸੀ ਉਸ ਦੇ ਨਾਲ ਹੀ ਜਵਾਨ ਧੀ ਅਤੇ ਪੁੱਤਰ ਦੀ ਪੜ੍ਹਾਈ ਅਤੇ ਉਨ੍ਹਾਂ ਪ੍ਰਤੀ ਅਨੇਕਾਂ ਫ਼ਰਜ਼ ਨਿਭਾਉਣੇ ਵੀ ਬਾਕੀ ਸਨ ਪੂਰਾ ਪਰਿਵਾਰ ਸਤਨਾਮ ਸਿੰਘ ਤੇ ਨਿਰਭਰ ਕਰਦਾ ਸੀ ਪਰ ਅੱਜ ਉਸ ਦੇ ਬੇਵਕਤੀ ਮੌਤ ਨੇ ਸਾਰੀਆਂ ਸੱਧਰਾਂ ਅਧੂਰੀਆਂ ਰਹਿ ਗਈਆਂ ਹਨ ਸ਼ਹੀਦ ਦੇ ਭਰਾ ਸੁਖਚੈਨ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਜਨਵਰੀ ਮਹੀਨੇ ਘਰ ਛੁੱਟੀ ਆਇਆ ਸੀ ਜੋ ਦੋ ਮਹੀਨੇ ਛੁੱਟੀ ਕੱਟਣ ਤੋਂ ਬਾਅਦ ਮਾਰਚ ਦੇ ਮਹੀਨੇ ਘਰੋਂ ਗਿਆ ਸੀ ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਫੋਨ ਤੇ ਗੱਲ ਹੋਈ ਸੀ ਪਰ ਬੀਤੀ ਰਾਤ ਤੋਂ ਹੀ ਉਨ੍ਹਾਂ ਨੂੰ ਚੀਨ ਦੀ ਸਰਹੱਦ ਤੇ ਵਿਗੜੇ ਹਾਲਾਤਾਂ ਦਾ ਪਤਾ ਲੱਗਣ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਗੱਲਬਾਤ ਨਹੀਂ ਹੋ ਸਕੀ ਅਤੇ ਅੱਜ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਹੋ ਗਈ I ਕੀ ਸਤਨਾਮ ਸਿੰਘ ਸ਼ਹੀਦ ਹੋ ਗਿਆ ਹੈ ਜਿਸ ਦੀ ਮਿ੍ਤਕ ਦੇ ਗੁਰਦਾਸਪੁਰ ਦੇ ਪਿੰਡ ਭੋਜਰਾਜ ਵਿਖੇ ਪਹੁੰਚੀ ਇਸ ਮੌਕੇ ਤੇ ਮ੍ਰਿਤਕ ਦੇਹ ਨੂੰ ਆਰਮੀ ਦੇ ਜਵਾਨਾਂ ਵੱਲੋਂ ਸਲਾਮੀ ਦਿੱਤੀ ਗਈ ਇਸ ਮੌਕੇ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਮੁਹੰਮਦ ਮੁਸਤਫਾ ਗੁਰਦਾਸਪੁਰ ਐਸਐਸਪੀ ਗੁਰਦਾਸਪੁਰ ਰਜਿੰਦਰ ਸਿੰਘ ਸੋਹਲ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ,ਰਵੀਨੰਦਨ ਸਿੰਘ ਬਾਜਵਾ ਚੇਅਰਮੈਨ, ਇੰਦਰਜੀਤ ਸਿੰਘ ਰੰਧਾਵਾ ਅਤੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵੱਲੋਂ ਸੂਬੇਦਾਰ ਸਤਨਾਮ ਸਿੰਘ ਦੀ ਮਿ੍ਤਕ ਦੇਹ ਨੂੰ ਸ਼ਰਧਾਂਜਲੀ ਦਿੱਤੀ ਗਈ

No comments