ब्रेकिंग न्यूज़

ਸਰਕਾਰੀ ਮਿਡਲ ਸਕੂਲ ਖੇੜਾ ਦੇ ਹੋਣਹਾਰ ਵਿਦਿਆਰਥੀ ਸਾਹਿਲ ਤੇ ਸਿਮਰਨ, ਨੈਸ਼ਨਲ ਮੀਨਸ-ਕਮ-ਮੈਰਿਟ ਸਕਾਲਰਸ਼ਿਪ ਲਈ ਚੁਣੇ ਗਏ

- ਦੋਨੋ ਵਿਦਿਆਰਥੀਆਂ ਨੂੰ ਚਾਰ ਸਾਲਾਂ ਤੱਕ ਮਿਲੇਗੀ ਸਕਾਲਰਸ਼ਿਪ
ਖ਼ਬਰਨਾਮਾ ਇੰਡੀਆ। ਫਗਵਾੜਾ 

ਸਿਮਰਨ
 ਫਗਵਾੜਾ ਦੇ ਸਰਕਾਰੀ ਮਿਡਲ ਸਕੂਲ ਖੇੜਾ ਦੇ ਦੋ ਹੋਣਹਾਰ ਵਿਦਿਆਰਥੀ ਸਾਹਿਲ ਪੁੱਤਰ ਪਰਮਜੀਤ ਵਾਸੀ ਗੋਬਿੰਦਪੁਰਾ ਅਤੇ ਸਿਮਰਨ ਸਪੁੱਤਰੀ ਕਸ਼ਮੀਰੀ ਲਾਲ ਵਾਸੀ ਖੇੜਾ ਨੇ ਰਾਜ ਪੱਧਰੀ ਨੈਸ਼ਨਲ ਮੀਨਸ -ਕਮ- ਮੈਰਿਟ ਸਕਾਲਰਸ਼ਿਪ ਚੋਣ ਪਰੀਖਿਆ ਨੂੰ ਪਾਸ ਕਰਕੇ ਅੰਗਾਮੀ ਚਾਰ ਸਾਲਾਂ ਤੱਕ ਮਿਲਣ ਵਾਲੇ ਵੱਡੇ ਸਕਾਲਰਸ਼ਿਪ ਲਈ ਯੋਗਤਾ ਹਾਸਲ ਕਰ ਲਈ ਹੈ। ਜ਼ਿਕਰਯੋਗ ਹੈ ਕਿ ਇਹ ਪਰੀਖਿਆ ਰਾਸ਼ਟਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨਵੀਂ ਦਿੱਲੀ ਵੱਲੋਂ ਵਿਵਸਥਿਤ ਅਤੇ ਐਸਸੀਈਆਰਟੀ ਪੰਜਾਬ ਵੱਲੋਂ ਰਾਜ ਪੱਧਰ 'ਤੇ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਲੱਖਾਂ ਪੑਤੀਭਾਗੀਆਂ ਨੂੰ ਪਛਾੜ ਕੇ  ਸਰਕਾਰੀ ਮਿਡਲ ਸਕੂਲ ਖੇੜਾ ਦੇ ਇੰਨੵਾਂ ਦੋ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪੑਾਪਤੀ ਨੇ ਆਪਣੇ ਸਕੂਲ ਦੀ ਵਿੱਦਿਆ ਦੀ ਪੁਖ਼ਤਗੀ ਦਾ ਸਬੂਤ ਦਿੱਤਾ ਹੈ। ਜੋ ਕਿ ਪਿੰਡ ਖੇੜਾ ਹੀ ਨਹੀਂ ਸਗੋਂ ਜ਼ਿਲ੍ਹਾ ਕਪੂਰਥਲਾ ਲਈ ਵੀ ਮਾਣ ਵਾਲ਼ੀ ਗੱਲ ਹੈ। 
ਸਾਹਿਲ
ਸਰਕਾਰੀ ਮਿਡਲ ਸਕੂਲ ਖੇੜਾ ਇਲਾਕੇ ਦਾ ਨਾਮਵਰ ਸਕੂਲ ਹੈ,ਸਕੂਲ ਦਾ ਸਾਰਾ ਸਟਾਫ਼ ਮਿਹਨਤੀ ਹੋਣ ਕਾਰਨ ਇਹ ਸਕੂਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸਕੂਲ ਦੇ ਬੱਚਿਆਂ ਦੇ ਨਤੀਜੇ  ਸਲਾਨਾ ਪ੍ਰੀਖਿਆਵਾਂ ,ਮਕਾਬਲੇ ਦੀਆਂ ਪ੍ਰੀਖਿਆਵਾਂ, ਖੇਡਾਂ ਅਤੇ ਹੋਰ ਮੁਕਾਬਲਿਆਂ ਵਿੱਚ  ਹਰ ਸਾਲ  ਬਹੁਤ ਵਧੀਆ ਆਉਂਦੇ ਹਨ। ਇਸ ਪੑਾਪਤੀ 'ਤੇ ਸਕੂਲ ਇੰਚਾਰਜ ਮੈਡਮ ਸਤਵੀਰ ਕੌਰ,ਬਾਕੀ ਸਟਾਫ਼ ਮੈਂਬਰ ਲਖਵਿੰਦਰਪ੍ਰੀਤ ਕੌਰ, ਬਿੰਦਰਪਾਲ, ਬਲਕਰਨ ਸਿੰਘ, ਕੁਲਦੀਪ ਰਾਮ,  ਕਿਰਨਜੀਤ ਕੌਰ,  ਸਵਰਨ ਕੌਰ, ਹਰਜੀਤ ਕੌਰ, ਕਮਲੇਸ਼ ਕੁਮਾਰੀ ਅਤੇ  ਸੁਰਜੀਤ ਕੌਰ ਜੀ ਨੇ ਸਫ਼ਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।

No comments