ਰੋਹ ਵਿੱਚ ਆਏ ਅਧਿਆਪਕਾਂ ਨੇ ਫੂਕੀ ਸਿਹਤ ਮੰਤਰੀ ਦੀ ਅਰਥੀ
- ਅਧਿਆਪਕ ਵਰਗ ਮਿਹਨਤੀ ਤੇ ਸੁਹਿਰਦ - ਡੀ.ਟੀ.ਐੱਫ
ਖ਼ਬਰਨਾਮਾ ਇੰਡੀਆ। ਕਪੂਰਥਲਾ
ਸਿਹਤ ਮੰਤਰੀ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਪ੍ਰਤੀ ਕੀਤੀ ਵਿਵਾਦਤ ਬਿਆਨਬਾਜ਼ੀ ਖ਼ਿਲਾਫ਼ ਅਧਿਆਪਕਾਂ ਦਾ ਰੋਹ ਭੜਕ ਗਿਆ ਹੈ।ਅਧਿਆਪਕਾਂ ਦੀ ਪ੍ਰਤੀਨਿਧ ਜੱਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੱਦੇ ਤੇ ਜਿਲ੍ਹਾ ਸਦਰ ਮੁਕਾਮ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਪੁਤਲੇ ਨੂੰ ਜ਼ਿਲ੍ਹਾ ਪ੍ਰਧਾਨ ਪਰਮੋਦ ਸ਼ਰਮਾ ਦੀ ਅਗਵਾਹੀ ਹੇਠ ਲਾਂਬੂ ਲਾਇਆ ਗਿਆ। ਅਰਥੀ ਫੂਕ ਮੁਜ਼ਹਾਰੇ ਮੌਕੇ ਜੁੜੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਔਜਲਾ , ਸੂਬਾਈ ਆਗੂ ਚਰਨਜੀਤ ਸਿੰਘ ਤੇ ਜ਼ਿਲ੍ਹਾ ਸਕੱਤਰ ਜਯੋਤੀ ਮਹਿੰਦਰੂ ਨੇ ਆਖਿਆ ਕਿ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਮੰਤਰੀਆਂ ਨੂੰ ਬੇਲਗਾਮ ਕਰ ਰਹੀ ਹੈ।ਲੌਕ ਡਾਊਨ ਵਿੱਚ ਆਪਣੀਆਂ ਆਲੀਸ਼ਾਨ ਕੋਠੀਆਂ ਵਿੱਚ ਆਰਾਮ ਫਰਮਾਉਂਣ ਵਾਲੇ ਮੰਤਰੀ ਅਧਿਆਪਕਾਂ ਨੂੰ ਵਿਹਲੜ ਆਖ ਕੇ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹਨ।ਉਹਨਾਂ ਸਪਸ਼ੱਟ ਕੀਤਾ ਕਿ ਪੰਜਾਬ ਦੇ ਅਧਿਆਪਕ ਵਿਹਲੇ ਰਹਿ ਕੇ ਤਨਖਾਹ ਨਹੀਂ ਲੈ ਰਹੇ ਸਗੋਂ ਕੋਰੋਨਾ ਮਹਾਂਮਾਰੀ ਵਿੱਚ ਵੀ ਉਹਨਾਂ ਆਨ ਲਾਈਨ ਪੜ੍ਹਾਈ, ਮਿੱਡ ਡੇ ਮੀਲ ਤੇ ਪੁਸਤਕਾਂ ਵੰਡਣ ਜਿਹੀਆਂ ਵਿਭਾਗੀ ਡਿਊਟੀਆਂ ਦੇ ਨਾਲ ਨਾਲ ਸਰਵੇ ਡਿਊਟੀ,ਮੰਡੀਆਂ ਵਿੱਚ ਨੋਡਲ ਅਫਸਰ, ਸਿਹਤ ਪ੍ਰੋਟੋਕੋਲ ਅਫਸਰ ਵਰਗੀਆਂ ਡਿਊਟੀਆਂ ਵੀ ਤਨਦੇਹੀ ਨਾਲ ਨਿਭਾਈਆਂ ਹਨ।
ਅਧਿਆਪਕ ਆਗੂ ਨੇ ਵਿਹਲੜ ਜਮਾਤ ਤਾਂ ਵਿਧਾਇਕਾਂ/ਮੰਤਰੀਆਂ ਦੀ ਹੈ।ਜਿਹੜੇ ਮਹਿਜ਼ ਬਿਆਨਬਾਜ਼ੀ ਕਰਦੇ ਹਨ ਤੇ ਸਰਕਾਰੀ ਖਜ਼ਾਨੇ ਨੂੰ ਸਿਉਂਕ ਵਾਂਗ ਚਟਮ ਕਰਨ ਲੱਗੇ ਹੋਏ ਹਨ। ਅਧਿਆਪਕ ਆਗੂਆਂ ਨੇ ਆਖਿਆ ਕਿ ਸਿੱਖਿਆ ਮੰਤਰੀ ਕਰੋਨਾ ਮਹਾਮਾਰੀ ਦੌਰਾਨ ਅਵੈਸਡਰ ਆਫ ਹੋਪ ਵਿੱਚ ਸਕੂਲੀ ਅਧਿਆਪਕਾਂ ਦੀ ਮਿਹਨਤ ਸਦਕਾ ਪੰਜਾਬ ਭਰ ਤੋਂ ਇੱਕ ਲੱਖ ਪੰਜ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਭਾਗ ਲੈਣ ਦੇ ਵਿਸ਼ਵ ਵਿਅਪੀ ਰਿਕਾਰਡ ਤੇ ਫ਼ਖਰ ਕਰ ਰਿਹਾ ਹੈ ਪਰ ਸਿਹਤ ਮੰਤਰੀ ਅਧਿਆਪਕਾਂ ਪ੍ਰਤੀ ਮੰਦੀ ਭਾਵਨਾ ਦਰਸਾ ਰਿਹਾ ਹੈ।ਉਹਨਾਂ ਆਖਿਆ ਕਿ ਪੰਜਾਬ ਦੇ ਅਧਿਆਪਕ ਬੇਲਗਾਮ ਮੰਤਰੀਆਂ ਵੱਲੋਂ ਅਧਿਆਪਕਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਭਾਸ਼ਾ ਨੂੰ ਹਰਗਿਜ਼ ਸਵੀਕਾਰ ਨਹੀਂ ਕਰਨਗੇ।ਅਧਿਆਪਕ ਆਗੂਆਂ ਨੇ ਵਿਭਾਗ ਵੱਲੋਂ ਅਧਿਆਪਕਾਂ ਨੂੰ ਖੱਜਲ ਖੁਆਰ ਕਰਨ, ਗੈਰ ਵਿਦਿਅਕ ਡਿਊਟੀਆਂ ਦਾ ਬੋਝ ਲੱਦਣ ਤੇ ਬੇਲੋੜੀਆਂ ਜ਼ੂਮ ਮੀਟਿੰਗਾਂ ਕਰਨ ਬਦਲੇ ਸਿੱਖਿਆ ਸਕੱਤਰ ਦੀ ਵੀ ਤਿੱਖੀ ਆਲੋਚਨਾ ਕੀਤੀ।ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੌਕ ਡਾਊਨ ਦੀ ਆੜ ਵਿੱਚ 15 ਦਿਨਾਂ ਤੋਂ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਵਧਾਉਣ ਦੀ ਕਰੜੀ ਨਿੰਦਾ ਕਰਦਿਆਂ ਵਾਧਾ ਵਾਪਸ ਲੈਣ ਦੀ ਮੰਗ ਕੀਤੀ।ਅਰਥੀ ਫ਼ੂਕ ਮਜ਼ਾਹਰੇ ਵਿੱਚ ਅਧਿਆਪਕਾਂ ਨੇ ਸਿਹਤ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਸਨੂੰ ਚਲਦਾ ਕਰਨ ਦੀ ਮੰਗ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਚੀਮਾ, ਪੰਜਾਬ ਪੈਂਨਸ਼ਨਰ ਯੂਨੀਅਨ ਦੇ ਜਨਰਲ ਸਕੱਤਰ ਗੁਰਦੀਪ ਸਿੰਘ, ਸੁੱਚਾ ਸਿੰਘ ਸਾਬਕਾ ਪ੍ਰਧਾਨ, ਰੋਸ਼ਨ ਲਾਲ ਬੇਗੋਵਾਲ, ਵਿਨੋਦ ਕਪੂਰ, ਅਨਿਲ ਸ਼ਰਮਾ,ਵਿਕਰਮ ਕੁਮਾਰ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ ਮਸੀਤਾਂ, ਸੁਖਵਿੰਦਰ ਸਿੰਘ ਫਗਵਾੜਾ, ਜਸਪਿੰਦਰ ਚੀਮਾ, ਰਾਜਵੀਰ ਸਿੰਘ,ਕੰਪਿਊਟਰ ਯੂਨੀਅਨ ਦੇ ਸੂਬਾਈ ਆਗੂ ਅਰੁਨਪ੍ਰੀਤ ਸਿੰਘ,ਬੀਰ ਲਾਲ ਸਿੱਧੂ, ਨਿਰਮਲ ਸਿੰਘ ਜੋਸਨ,ਦਵਿੰਦਰ ਵਾਲੀਆ,ਨਰਿੰਦਰ ਪਰਾਸ਼ਰ, ਵਰਿੰਦਰਪਾਲ ਸਿੰਘ,ਅਨਮੋਲ ਸਹੋਤਾ,ਹਰਜਿੰਦਰ ਭੰਡਾਲ, ਸਾਹਿਬ ਸਿੰਘ,ਸੰਜੀਵ ਕੁਮਾਰ, ਅਮਰਜੀਤ ਸਿੰਘ ਭੁੱਲਰ,ਗੁਰਵਿੰਦਰ ਸਿੰਘ ਗਾਂਧੀ, ਅਮਨਪ੍ਰੀਤ ਸਿੰਘ,ਸੰਦੀਪ ਅਰੋੜਾ,ਅਸ਼ਵਨੀ ਮੈਣੀ,ਅਮਰਜੀਤ ਸਿੰਘ ਬਾਬਾ,ਰੋਸ਼ਨ ਸਿੰਘ,ਪਰਦੀਪ ਚੌਹਾਨ,ਰਾਜਿੰਦਰ ਸੈਣੀ, ਨੇਹਾ ਮਹਿੰਦਰੂ, ਦਿਨੇਸ਼ ਆਨੰਦ,ਅਮਿਤ ਸ਼ਰਮਾ,ਸੁਨੀਲ ਬਜਾਜ, ਰਮੇਸ਼ ਪਾਂਡੇ,ਪ੍ਰੀਤਮ ਸਿੰਘ ਘੁੰਮਣ,ਗੁਰਦਿਆਲ ਸਿੰਘ, ਠਾਕਰ ਸਿੰਘ ਆਦਿ ਵੱਡੀ ਗਿਣਤੀ 'ਚ ਅਧਿਆਪਕ ਸ਼ਾਮਿਲ ਸਨ ।











No comments