ਮੋਦੀ ਜੀ ਵਿਦੇਸ਼ਾਂ ਦੇ ਸੈਰ-ਸਪਾਟੇ ਛੱਡੋ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਲਈ ਅੱਗੇ ਆਓ -- ਢੋਟ
- ਕੇਂਦਰ ਸਰਕਾਰ ਮੂਕ ਦਰਸ਼ਕ ਨਾ ਬਣੇ ਸਗੋਂ ਲੋਕਾਂ ਦੀ ਭਲਾਈ ਲਈ, ਆਰਥਿਕ ਪੈਕੇਜ ਦੇਣ ਦਾ ਐਲਾਨ ਕਰੇ
ਖ਼ਬਰਨਾਮਾ ਇੰਡੀਆ। ਬਬਲੂ। ਕਪੂਰਥਲਾ
ਹਲਕਾ ਸੰਗਠਨ ਇੰਚਾਰਜ ਆਮ ਆਦਮੀ ਪਾਰਟੀ ਕਪੂਰਥਲਾ ਪਰਵਿੰਦਰ ਸਿੰਘ ਢੋਟ ਨੇ ਕੇਂਦਰ ਦੀ ਮੋਦੀ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਮੋਦੀ ਸਾਹਬ! ਵਿਦੇਸ਼ਾਂ ਦੀ ਸੈਰ ਸਪਾਟੇ ਛੱਡੋ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਲਈ ਅੱਗੇ ਆਓ। ਓਹਨਾਂ ਆਖਿਆ ਕਿ ਕੇਂਦਰ ਸਰਕਾਰ ਮੂਕ ਦਰਸ਼ਕ ਨਾ ਬਣੇ ਸਗੋਂ ਲੋਕਾਂ ਦੀ ਭਲਾਈ ਲਈ ਆਰਥਿਕ ਪੈਕੇਜ ਦੇਣ ਦਾ ਐਲਾਨ ਕਰੇ ।
ਆਪ ਆਗੂ ਪਰਵਿੰਦਰ ਸਿੰਘ ਢੋਟ ਨੇ ਆਖਿਆ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਲਈ ਆਰਥਿਕ ਪੈਕੇਜ ਸਹਾਇਤਾ ਦੇਣ ਦੀ ਬਜਾਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰਿਆਂ ਦਾ ਆਨੰਦ ਮਾਣ ਰਹੇ ਹਨ, ਜਦਕਿ ਪੰਜਾਬ ਦੇ ਹਾਲਾਤ ਖੜਾ ਕਾਰਨ ਇੰਨੇ ਬਦ ਤੋਂ ਬਦਤਰ ਹੋ ਗਏ ਹਨ ਕਿ ਲੋਕਾਂ ਦਾ ਜੀਣਾ ਮਹਾਲ ਹੋਇਆ ਪਿਆ ਹੈ। ਓਹਨਾਂ ਆਖਿਆ ਕਿ ਹਰ ਖ਼ੇਤਰ ਵਿੱਚ ਪੰਜਾਬ ਅਤੇ ਪੰਜਾਬੀਆਂ ਨਾਲ਼ ਵਿਤਕਰੇਬਾਜ਼ੀ ਕਰਨ ਵਾਲ਼ੀ ਕੇਂਦਰ ਸਰਕਾਰ ਅਤੇ ਓਸ ਦਾ ਕੋਈ ਕੇਂਦਰੀ ਮੰਤਰੀ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਅਤੇ ਹੜਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਸਾਰ ਲੈਣ ਲਈ ਅੱਜ ਤੱਕ ਨਹੀਂ ਆ ਰਿਹਾ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਦਾ ਕੋਈ ਸੂਬਾ ਅਤੇ ਜ਼ਿਲਾ ਪੱਧਰੀ ਆਗੂ ਹੜ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਮਿਲਣ ਅਤੇ ਨਾ ਹੀ ਓਹਨਾਂ ਦੀ ਮੱਦਦ ਕਰਨ ਪਹੁੰਚਿਆ ਹੈ।
ਪਰਵਿੰਦਰ ਸਿੰਘ ਢੋਟ ਨੇ ਆਖਿਆ ਕਿ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਪੈ ਰਹੀਆਂ ਲਗਾਤਾਰ ਬਾਰਿਸ਼ਾਂ ਅਤੇ ਦਰਿਆਵਾਂ ਨਦੀਆਂ ਵਿੱਚ ਆਏ ਬੇਹਿਸਾਬੇ ਪਾਣੀ ਕਾਰਨ ਪੰਜਾਬ ਵਿੱਚ ਹੜ੍ਹ ਆਏ ਹੋਏ ਹਨ ਅਤੇ ਲੋਕਾਂ ਨੂੰ ਜਾਨ ਮਾਲ ਦਾ ਖ਼ਤਰਾ ਪੈਦਾ ਹੋਇਆ ਹੈ ਅਤੇ ਅੱਤ ਦੇ ਔਖੇ ਸਮੇਂ ਵਿੱਚ ਵੀ ਮੋਦੀ ਸਰਕਾਰ ਵੱਲੋਂ ਪੰਜਾਬ ਵੱਲੋਂ ਖ਼ੁਦ ਚੁੱਪੀ ਧਾਰ ਲੈਣਾ ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਗੱਲ ਹੈ।
ਉਹਨਾਂ ਆਖਿਆ ਕਿ ਕੁਦਰਤੀ ਮਾਰ ਦੇ ਸ਼ਿਕਾਰ ਪੰਜਾਬ ਦੇ ਲੋਕ ਕਦੇ ਵੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਮੁਆਫ਼ ਨਹੀਂ ਕਰਨਗੇ।
ਆਪ ਆਗੂ ਪਰਵਿੰਦਰ ਸਿੰਘ ਢੋਟ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਓਹਨਾਂ ਕੋਲੋਂ ਪੰਜਾਬ ਦੇ ਮੰਗੇ 60 ਹਜਾਰ ਕਰੋੜ ਰੁਪਏ ਦੇ ਬਕਾਏ ਫੰਡਾਂ ਦੀ ਰਾਸ਼ੀ ਜਲਦ ਤੋਂ ਜਲਦ ਜਾਰੀ ਕਰਨ ਦੀ ਮੰਗ ਕੀਤੀ ਤਾਂ ਜੋ ਆਰਥਿਕ ਵਿਕਾਸ ਫੰਡਾਂ ਲਈ ਸੰਕਟ ਵਿੱਚ ਚੱਲ ਰਹੀ ਪੰਜਾਬ ਸਰਕਾਰ ਨੂੰ ਕੁੱਝ ਰਾਹਤ ਮਿਲ ਸਕੇ।



















No comments