ਲੀਗਲ ਏਡ ਕਲੀਨਿਕ ਆਯੋਜਨ ...... 16 ਲੋੜਵੰਦ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਮੌਕੇ ਤੇ 12 ਨੂੰ ਦਿੱਤੀ ਮੁਫਤ ਕਾਨੂੰਨੀ ਸਹਾਇਤਾ .. ??
- ਮੁਫਤ ਕਾਨੂੰਨੀ ਸਹਾਇਤਾ ਸਕੀਮਾਂ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤਾਂ ਸੰਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ
ਖ਼ਬਰਨਾਮਾ ਇੰਡੀਆ ਬਬਲੂ। ਕਪੂਰਥਲਾ
ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ, ਨਿਊ ਦਿੱਲੀ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ (ਮੋਹਾਲੀ) ਅਤੇ ਮਾਣਯੋਗ ਸ਼੍ਰੀ ਅਮਰਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀ ਵੱਲੋਂ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਕਪੂਰਥਲਾ ਦੇ ਵੱਖ ਵੱਖ ਪਿੰਡਾਂ ਅਤੇ ਜ਼ਿਲ੍ਹਾ ਕਚਿਹਰੀ, ਕਪੂਰਥਲਾ ਵਿਖੇ ਲੀਗਲ ਏਡ ਕਲੀਨਿਕ ਸਥਾਪਤ ਕਰਕੇ ਆਮ ਲੋਕਾਂ ਨੂੰ ਨਾਲਸਾ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਦੇ ਮਨੋਰਥ ਨਾਲ ਸੈਮੀਨਾਰ/ਕੈਂਪਾਂ ਦੇ ਆਯੋਜਨ ਕਰਕੇ ਗਰੀਬ ਅਤੇ ਲੋੜ੍ਹਵੰਦ ਜਨਤਾ ਨੂੰ ਸਕੀਮਾਂ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਲੀਗਲ ਏਡ ਕਲੀਨਿਕਾਂ ਤੇ ਹਾਜਰ 12 ਲੋੜ੍ਹਵੰਦ ਲੋਕਾਂ ਦੇ ਕਾਨੂੰਨੀ ਸਹਾਇਤਾ ਦੇ ਫਾਰਮ ਭਰਕੇ ਮਹੇਸ਼ ਕੁਮਾਰ ਸ਼ਰਮਾ, ਚੀਫ ਜੂਡੀਸ਼ੀਅਲ ਮੈਜਿਸਟੇ੍ਰਟ ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੌਕੇ ਤੇ ਹੀ ਮੁਫਤ ਵਕੀਲਾਂ ਦੀਆਂ ਸੇਵਾਵਾਂ ਮੁਹੱਇਆ ਕੀਤੀਆ ਗਈਆਂ।
ਇਨ੍ਹਾਂ ਲੀਗਲ ਏਡ ਕਲੀਨਿਕਾਂ ਤੇ ਮਨੁਦੇਵ ਗੋਤਮ, ਹਰਅਨਮੋਲ ਸਿੰਘ ਅਰੋੜਾ, ਹਰਮਨਦੀਪ ਸਿੰਘ ਬਾਵਾ ਐਡਵੋਕੇਟਸ ਤੋਂ ਇਲਾਵਾ ਮਿਸ ਦਲਜੀਤ ਕੌਰ ਅਤੇ ਵੈਬਵ ਪ੍ਰਭਾਕਰ ਪੈਰਾ ਲੀਗਲ ਵਲੰਟੀਅਰਸ ਵੱਲੋਂ ਆਪਣੀ ਡਿਊਟੀ ਦਿੱਤੀ ਗਈ। ਸੈਮੀਨਾਰ/ਲੀਗਲ ਲਿਟਰੇਸੀ ਕੈਂਪਾਂ ਦੌਰਾਨ ਹਾਜਰ ਜਨਤਾ ਨੂੰ ਮੁਫਤ ਕਾਨੂੰਨੀ ਸਹਾਇਤਾ ਸਕੀਮਾਂ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤਾਂ ਸੰਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ।
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ (ਮੋਹਾਲੀ) ਵੱਲੋਂ ਭੇਜੀ ਗਈ ਬੋਲੈਰੋ ਗੱਡੀ ਰਾਹੀਂ ਵੱਖ ਵੱਖ ਪਿੰਡਾਂ ਵਿੱਚ ਸੈਮੀਨਾਰਾਂ ਦੇ ਆਯੋਜਨ ਕਰਕੇ ਵਿਭਾਗ ਵੱਲੋਂ ਚਲਾਈਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ। ਬੋਲੈਰੋ ਟੀਮ ਵਿੱਚ ਹਿਤੇੰਦਰ ਸੇਖੜੀ ਐਡਵੋਕੇਟ, ਪੁਸ਼ਕਰ ਫਰੰਟ ਆਫਿਸ ਕੋਆਰਡੀਨੇਟਰ ਅਤੇ ਗੁਰਿੰਦਰ ਸਿੰਘ ਡਰਾਇਵਰ ਵੱਲੋਂ ਪਿੰਡ ਇਨੋਵਾਲ ਅਤੇ ਪਿੰਡ ਅਕਬਰਪੁਰ ਬਲਾੱਕ ਨਡਾਲਾ ਦੀ ਜਨਤਾ ਨੂੰ ਜਾਗਰੂਕ ਕੀਤਾ ਗਿਆ।
Great work
ReplyDelete