ब्रेकिंग न्यूज़

ਰੋਗੀ ਕਲਿਆਣ ਲਈ ਸਹੁੰ ਚੁੱਕਵਾਈ .... ਮਰੀਜਾਂ ਦੀ ਦੇਖਭਾਲ ਸਭਨਾਂ ਦੀ ਜਿੰਮੇਵਾਰੀ – ਸਿਵਲ ਸਰਜਨ

- ਇਲਾਜ ਦੇ ਨਾਲ ਨਾਲ ਮਰੀਜ ਨਾਲ ਭਾਵਨਾਤਮਕ ਲਗਾਅ ਅਤੇ ਪ੍ਰਾਪਰ ਕੇਅਰ ਬਹੁਤ ਜਰੂਰੀ 

ਖ਼ਬਰਨਾਮਾ ਇੰਡੀਆ ਬਬਲੂ। ਕਪੂਰਥਲਾ     

ਸਿਵਲ ਸਰਜਨ ਕਪੂਰਥਲਾ ਡਾ.ਪਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਦੇ ਸਟਾਫ ਨੂੰ ਰੋਗੀ ਕਲਿਆਣ ਹਫਤਾ ਦੇ ਤਹਿਤ ਰੋਗੀ ਕਲਿਆਣ ਸੰਹੁ ਚੁਕਵਾਈ ਗਈ। ਇਸ ਸੰਬੰਧੀ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ 11 ਸਤੰਬਰ ਤੋਂ 17 ਸਤੰਬਰ ਤੱਕ ਵਿਸ਼ਵ ਰੋਗੀ ਕਲਿਆਣ ਸਪਤਾਹ ਮਣਾਇਆ ਜਾਂਦਾ ਹੈ, ਇਸ ਸਪਤਾਹ ਦੇ ਤਹਿਤ ਮਰੀਜਾਂ ਦੀ ਭਲਾਈ ਅਤੇ ਸੁੱਰਖਿਆ ਲਈ ਸਿਹਤ ਵਿਭਾਗ ਵੱਲੋਂ ਮੈਡੀਕੇਸ਼ਨ ਸੇਫਟੀ, ਫਾਇਰ ਸੇਫਟੀ ਇਨ ਹਾਸਪਿਟਲ, ਰੈਡੀਏਸ਼ਨ ਸੇਫਟੀ, ਮੈਟਰਨਲ ਐਂਡ ਚਾਈਲਡ ਸੇਫਟੀ ਅਦਿ ਦਿਨ ਮਣਾਏ ਗਏ ਹਨ। 

ਉਨ੍ਹਾਂ ਦੱਸਿਆ ਕਿ ਇਸ ਹਫਤੇ ਨੂੰ ਮਣਾਏ ਜਾਣ ਦਾ ਉਦੇਸ਼ ਮਰੀਜ ਦੀ ਉੱਚਿਤ ਦੇਖਭਾਲ ਕਰਨ ਲਈ ਵਿਸ਼ਵ ਪੱਧਰ ਤੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਮਰੀਜ ਦੀ ਇਲਾਜ ਦੇ ਦੌਰਾਨ ਸੁੱਰਖਿਆ ਅਤੇ ਸਹੂਲਤ ਦਾ ਧਿਆਨ ਰੱਖਣਾ ਸਭਨਾਂ ਦੀ ਜਿੰਮੇਵਾਰੀ ਹੈ। ਇਹੀ ਨਹੀਂ ਮਰੀਜ ਦੇ ਇਲਾਜ ਨਾਲ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਮੁੱਹਇਆ ਕਰਵਾਉਣਾ ਵੀ ਸਿਹਤ ਵਿਭਾਗ ਅਤੇ ਸਟਾਫ ਦਾ ਫਰਜ ਹੈ। ਉਨ੍ਹਾਂ ਸਮੂਹ ਸਟਾਫ ਨੂੰ ਮਰੀਜ ਪ੍ਰਤੀ ਹਰ ਤਰ੍ਹਾਂ ਦੀ ਡਿਊਟੀ ਪੂਰੀ ਤਣਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ। 

ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਨੇ ਇਸ ਮੌਕੇ ਤੇ ਤੇ ਕਿਹਾ ਕਿ ਇਲਾਜ ਦੇ ਨਾਲ ਨਾਲ ਮਰੀਜ ਨਾਲ ਭਾਵਨਾਤਮਕ ਲਗਾਅ ਅਤੇ ਪ੍ਰਾਪਰ ਕੇਅਰ ਬਹੁਤ ਜਰੂਰੀ ਹੈ ਜੋਕਿ ਉਸ ਨੂੰ ਬੀਮਾਰੀ ਤੋਂ ਜਲਦੀ ਰਿਕਵਰ ਹੋਣ ਵਿਚ ਮਦਦ ਕਰਦੀ ਹੈ। 

ਇਸ ਮੌਕੇ ਤੇ ਜਿਲਾ ਐਪੀਡੀਮੋਲੋਜਿਸਟ ਡਾ.ਨਵਪ੍ਰੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਡਾ.ਬਲਜਿੰਦਰ ਕੌਰ, ਸੁਪਰੀਟੈਂਡੈਂਟ ਰਾਮ ਅਵਤਾਰ, ਬੀ.ਈ.ਈ.ਰਵਿੰਦਰ ਜੱਸਲ, ਬਿਕਰਮਜੀਤ, ਮੌਨਿਕਾ, ਸਤਨਾਮ ਸਿੰਘ ਤੇ ਹੋਰ ਹਾਜਰ ਸਨ।  


No comments