ਕਿਸਾਨ ਨੇਤਾ ਬੋਲੇ ........ ਕਿਸਾਨਾਂ ਨਾਲ ਗੱਲਬਾਤ ਵਿੱਚ ਸਭ ਤੋਂ ਵੱਡਾ ਅੜਿੱਕਾ ਖੁਦ ਕੇਂਦਰ ਸਰਕਾਰ ....
- ਕੇਂਦਰ ਸਰਕਾਰ ਵੱਲੋਂ ਮੜ੍ਹੀਆਂ ਪਾਬੰਦੀਆਂ ਪੰਜਾਬ ਵਿਰੁੱਧ ਬਦਲੇ ਦੀ ਭਾਵਨਾ ਨਾਲ ਚੁੱਕਿਆ ਕਦਮ.
- ਕੋਰੋਨਾ ਦੀ ਆੜ ਹੇਠ ਕੈਪਟਨ ਸਰਕਾਰ ਦਾ 1 ਅਪਰੈਲ ਦੀ ਥਾਂ 10 ਅਪਰੈਲ ਨੂੰ ਕਣਕ ਖਰੀਦਣ ਦਾ ਫੈਸਲਾ ਕਿਸਾਨ ਵਿਰੋਧੀ ਫੈਸਲਾ ਹੈ.
ਖ਼ਬਰਨਾਮਾ ਇੰਡੀਆ ( ਗਗਨਦੀਪ ), ਪੰਜਾਬ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ, ਸਕੱਤਰ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮ ਨੰਗਲ ਜ਼ਿਲਾ ਪ੍ਰਧਾਨ ਅੰਮ੍ਰਿਤਸਰ ਆਗੂਆਂ ਨੇ ਕਿਹਾ ਕਿ ਆਰਐਸਐਸ ਦਾ ਜੋ ਬਿਆਨ ਆਇਆ ਹੈ ਕਿ ਦੇਸ਼ ਵਿਰੋਧੀ ਤਾਕਤਾਂ ਕਿਸਾਨ ਅੰਦੋਲਨ ਦੇ ਫੈਸਲੇ ਵਿੱਚ ਅੜਿੱਕਾ ਹਨ, ਜਦੋਂ ਕਿ ਇਸ ਦੇ ਉਲਟ ਕੇਂਦਰ ਸਰਕਾਰ ਖੁਦ ਕਿਸਾਨਾਂ ਨਾਲ ਗੱਲਬਾਤ ਵਿੱਚ ਸਭ ਤੋਂ ਵੱਡਾ ਅੜਿੱਕਾ ਹੈ। ਕੇਂਦਰ ਸਰਕਾਰ ਪੰਜਾਬ ਸਬੰਧੀ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਇਸੇ ਕਰਕੇ ਕਣਕ ਦੀ ਖਰੀਦ ਵਿੱਚ ਐਫਸੀਆਈ ਰਾਹੀਂ ਨਵੀਆਂ ਸ਼ਰਤਾਂ ਮੜ੍ਹੀਆਂ ਗਈਆਂ ਹਨ, ਜੋ ਅੰਨਦਾਤਾ ਵਿਰੋਧੀ ਹਨ।
ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਕਿਸਾਨ ਪੱਖੀ ਹੋਣ ਦਾ ਦਾਅਵਾ ਕਰਦੀ ਹੈ। ਉਸਦਾ ਦਾਅਵਾ ਹੈ ਕਿ ਅਸੀਂ ਪਹਿਲੇ ਪੈਟਰਨ ਨਾਲ ਹੀ ਮੰਡੀ ਵਿੱਚ ਖਰੀਦ ਕਰਾਂਗੇ। ਪਰ ਉਸਦੇ ਉਲਟ ਮੰਡੀ ਬੋਰਡ ਦੇ ਇੰਸਪੈਕਟਰ ਕਿਸਾਨਾਂ ਕੋਲੋਂ ਫਰਦਾਂ ਮੰਗ ਰਹੇ ਹਨ। ਕੈਪਟਨ ਸਰਕਾਰ ਕੋਰੋਨਾ ਦੀ ਆੜ ਹੇਠ 1 ਅਪਰੈਲ ਤੋਂ ਕਣਕ ਖਰੀਦਣ ਦੀ ਥਾਂ 10 ਅਪਰੈਲ ਤੋਂ ਕਣਕ ਖਰੀਦਣ ਦੇ ਐਲਾਨ ਕਰ ਰਹੀ ਹੈ। ਕੈਪਟਨ ਦਾ ਇਹ ਫੈਸਲਾ ਕਿਸਾਨ ਵਿਰੋਧੀ ਹੈ।
ਇਸਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਆਪਣੀ ਸੂਬਾ ਕਮੇਟੀ ਦੀ ਸੱਦ ਕੇ ਵਿਰੋਧ ਕਰਨ ਦਾ ਫੈਸਲਾ ਕਰੇਗੀ। ਅੱਜ ਦਿੱਲੀ ਮੋਰਚੇ ਦੀ ਸਟੇਜ ਤੋਂ ਰਣਜੀਤ ਸਿੰਘ ਕਲੇਰਬਾਲਾ, ਗੁਰਬਚਨ ਸਿੰਘ ਚੱਬਾ, ਸਕੱਤਰ ਸਿੰਘ ਕੋਟਲਾ, ਜਰਮਨਜੀਤ ਸਿੰਘ ਬੰਡਾਲਾ ਅਤੇ ਬਾਜ਼ ਸਿੰਘ ਸਾਰੰਗੜਾ ਨੇ ਸੰਬੋਧਨ ਕੀਤਾ।










No comments