ब्रेकिंग न्यूज़

ਕੋਵਿਡ ਵੈਕਸੀਨ ਮੈਨੇਜਮੈਂਟ ਤੇ ਵਰਕਸ਼ਾਪ ਦਾ ਆਯੋਜਨ ....... ਕੋਵਿਡ ਮਹਾਂਮਾਰੀ ਦੇ ਦੌਰ ਵਿਚ ਵਰਦਾਨ ਸਾਬਿਤ ਹੋਵੇਗੀ ਵੈਕਸੀਨ – ਸਿਵਲ ਸਰਜਨ

ਖ਼ਬਰਨਾਮਾ ਇੰਡੀਆ ( ਗਗਨਦੀਪ ), ਕਪੂਰਥਲਾ  

ਸਿਹਤ ਵਿਭਾਗ ਕਪੂਰਥਲਾ ਵੱਲੋਂ ਸਿਵਲ ਸਰਜਨ ਡਾ.ਸੁਰਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਕੋਵਿਡ ਵੈਕਸੀਨ ਮੈਨੇਜਮੈਂਟ ਤੇ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵਿਸ਼ਵ ਸਿਹਤ ਸੰਗਠਨ ਤੋਂ ਸਰਵੀਲੈਂਸ ਮੈਡੀਕਲ ਅਫਸਰ ਡਾ. ਗਗਨ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ, ਮੈਡੀਕਲ ਅਫਸਰਾਂ ਤੇ ਨੋਡਲ ਅਫਸਰਾਂ ਨੂੰ ਕੋਵਿਡ ਵੈਕਸੀਨ ਮੈਨੇਜਮੈਂਟ ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਿਵਲ ਸਰਜਨ ਡਾ.ਸੁਰਿੰਦਰ ਕੁਮਾਰ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਨਾਲ ਅੱਜ ਪੂਰਾ ਵਿਸ਼ਵ ਜੂਝ ਰਿਹਾ ਹੈ ਅਜਿਹੇ ਵਿਚ ਕੋਵਿਡ ਵੈਕਸੀਨ ਸਭਨਾਂ ਲਈ ਵਰਦਾਨ ਸਾਬਿਤ ਹੋਏਗੀ। ਉਨ੍ਹਾਂ ਜੋਰ ਦਿੱਤਾ ਕਿ ਵੈਕਸੀਨ ਮੈਨੇਜਮੈਂਟ ਦੀ ਪੂਰੀ ਤਿਆਰੀ ਕੀਤੀ ਜਾਏ ਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਾ ਵਰਤੀ ਜਾਏ। 

ਉਨ੍ਹਾਂ ਕਿਹਾ ਕਿ ਟੀਕਾਕਰਨ ਸੈਸ਼ਨ ਸਾਈਟ ਦੀ ਚੋਣ ਵਿਭਾਗ ਦੀਆਂ ਗਾਈਡਲਾਈਨਾਂ ਅਨੁਸਾਰ ਹੀ ਕੀਤੀ ਜਾਏ। ਉਸ ਵਿਚ ਥ੍ਰੀ ਰੂਮ ਸੈਟ ਅਪ ਜਰੂਰੀ ਹੋਣਾ ਚਾਹੀਦਾ ਹੈ। ਜਿਸ ਵਿਚ ਇੱਕ ਵੇਟਿੰਗ ਰੂਮ, ਵੈਕਸੀਨੇਸ਼ਨ ਰੂਮ ਤੇ ਇੱਕ ਆਬਜਰਵੇਸ਼ਨ ਰੂਮ ਹੋਣਾ ਜਰੂਰੀ ਹੈ। ਇਸ ਮੌਕੇ ਤੇ ਉਨ੍ਹਾਂ ਵੱਲੋਂ ਕੋਵਿਡ ਸੈੰਪਲਿੰਗ ਦੀ ਜਾਣਕਾਰੀ ਵੀ ਲਈ ਗਈ ਤੇ ਉਨ੍ਹਾਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਗਏ ਕਿ ਸੈੰਪਲਿੰੰਗ ਵੱਧ ਤੋਂ ਵੱਧ ਕੀਤੀ ਜਾਏ ਤਾਂ ਕਿ ਕਿਸੇ ਵੀ ਪੀੜਤ ਵਿਚ ਕੋਵਿਡ ਨੂੰ ਟਾਈਮਲੀ ਡਾਈਗਨੋਜ ਕੀਤਾ ਜਾ ਸਕੇ ਤੇ ਅਰਲੀ ਟ੍ਰੀਟਮੈਂਟ ਕੀਤਾ ਜਾ ਸਕੇ।

ਡਾ. ਗਗਨ ਵੱਲੋਂ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਰਾਹੀਂ ਆਪਰੇਸ਼ਨਲ ਪਲਾਨਿੰਗ ਫਾਰ ਵੈਕਸੀਨੇਸ਼ਨ , ਟਾਈਪਸ ਆਫ ਸੈਸ਼ਨ ਸਾਈਟਸ, ਕੋਲਡ ਚੈਨ ਮੈਨੇਜਮੈਂਟ, ਬਾਇਓ ਮੈਡੀਕਲ ਵੇਸਟ ਮੈਨੇਜਮੈਂਟ, ਏ.ਈ.ਐਫ.ਆਈ.ਮੈਨੇਜਮੈਂਟ, ਗਾਈਡੈਂਸ ਫਾਰ ਵੈਕਸੀਨੇਸ਼ਨ ਟੀਮ, ਸੇਫ ਇੰਜੈਕਸ਼ਨ ਪ੍ਰੈਕਟੀਸਿਜ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾਂ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱੁਗਲ, ਡਾ. ਸੋਨੀਆ ਸਰੋਆ ਤੋਂ ਇਲਾਵਾ ਬਲਾਕਾਂ ਤੋਂ ਆਏ ਹੋਏ ਸਮੂਹ ਸੀਨੀਅਰ ਮੈਡੀਕਲ ਅਫਸਰ ਹਾਜਰ ਸਨ। 

No comments