ब्रेकिंग न्यूज़

ਜੰਗਲਾਤ ਵਿਭਾਗ ਨੇ ਪਿੰਡ ਕਾਦਪੁਰ ਵਿਖੇ ਵਿਭਾਗ ਦੀ ਜ਼ਮੀਨ ਤੇ ਕੀਤੇ ਨਜਾਇਜ਼ ਕਬਜ਼ੇ ਨੂੰ ਹਟਾਇਆ

- ਕਾਨੂੰਗੋ ਵਲੋਂ ਨਿਸ਼ਾਨਦੇਹੀ ਕਰਨ ਤੋਂ ਬਾਅਦ ਜਮੀਨ ਜੰਗਲਾਤ ਵਿਭਾਗ ਦੀ ਨਿਕਲੀ ਸੀ
ਖਬਰਨਾਮਾ ਇੰਡੀਆ। ਕਪੂਰਥਲਾ

ਜੰਗਲਾਤ ਵਿਭਾਗ ਵਲੋਂ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਕੀਤੇ ਗਏ ਨਾਜਾਇਜ਼ ਕਬਜਿਆਂ ਨੂੰ ਹਟਾਉਣ ਦੀ ਮੁਹਿੰਮ ਵਿੱਢੀ ਹੋਈ ਹੈ ਤੇ ਅੱਜ ਕਪੂਰਥਲਾ ਜੰਗਲਾਤ ਵਿਭਾਗ ਰੇਂਜ ਵਲੋਂ ਗੈਰ ਕਾਨੂੰਨੀ ਢੰਗ ਨਾਲ ਜੰਗਲਾਤ ਵਿਭਾਗ ਦੀ ਜਮੀਨ ਤੇ ਕੀਤੇ ਕਬਜ਼ੇ ਨੂੰ ਹਟਾਇਆ ਗਿਆ ਹੈ ਤਾਂ ਜੋ ਇਸ ਖਿੱਤੇ ਦੀ ਹਰਿਆਵਲ ਨੂੰ ਬਚਾਇਆ ਜਾ ਸਕੇ।  ਕਪੂਰਥਲਾ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਨੋਟੀਫਿਕੇਸ਼ਨ ਨੰਬਰ 39/155/2001 –ਐਫਟੀ111/14041 ਮਿਤੀ 14 ਸਤੰਬਰ 2001 ਤਹਿਤ ਬੀਰ ਕਾਦਰਪੁਰ  ਨੂੰ ਜੰਗਲਾਤ ਵਿਭਾਗ ਦੇ ਖੇਤਰ ਵਜੋਂ ਨੋਟੀਫਾਈਡ ਕੀਤਾ ਗਿਆ ਸੀ।

ਉਨਾਂ ਅੱਗੇ ਦੱਸਿਆ ਕਿ ਬਾਬਾ ਦੀਪ ਸਿੰਘ ਨਗਰ ਪਿੰਡ ਦੇ ਕੁਝ ਲੋਕਾਂ ਅਤੇ ਹੋਰ ਲੋਕਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਜੰਗਲਾਤ ਵਿਭਾਗ ਦੀ ਜਮੀਨ 'ਤੇ ਕਬਜਾ ਕੀਤਾ ਹੋਇਆ ਸੀ। ਉਨਾਂ ਦੱਸਿਆ ਕਿ ਸ੍ਰੀ ਹਰਦੀਪ ਸਿੰਘ ਵਲੋਂ ਨਜਾਇਜ ਕਬਜੇ ਨੂੰ ਹਟਾਉਣ ਲਈ ਕਪੂਰਥਲਾ ਦੇ ਤਹਿਸੀਲਦਾਰ ਨੂੰ ਖਸਰਾ ਨੰਬਰ 4649, 4650, 4652 ਤੇ 4654 ਦੀ ਨਿਸ਼ਨਾਦੇਹੀ ਕਰਨ ਲਈ ਪੱਤਰ ਦਿੱਤਾ ਗਿਆ ਸੀ ਤੇ ਕਾਨੂੰਗੋ ਵਲੋਂ ਨਿਸ਼ਾਨਦੇਹੀ ਕਰਨ ਲਈ 2 ਜੁਲਾਈ 2020 ਨਿਸ਼ਚਿਤ ਕੀਤੀ ਗਈ ਸੀ। ਜੰਗਲਾਤ ਵਿਭਾਗ ਦੇ ਸਟਾਫ ਅਤੇ ਸੋਹਣ ਲਾਲ ਪੁੱਤਰ ਸ੍ਰੀ ਹਰੀ ਰਾਮ ਦੀ ਹਾਜਰੀ ਵਿਚ ਖਸਰਾ ਨੰਬਰ 4649, 4650, 4652 ਤੇ 4654 ਦੀ ਨਿਸ਼ਨਾਦੇਹੀ ਕੀਤੀ ਗਈ। ਨਿਸ਼ਾਨਦੇਹੀ ਦੀ ਰਿਪੋਰਟ ਤਹਿਤ ਨਕਸ਼ਾ, ਜੰਗਲਾਤ ਵਿਭਾਗ ਦੀ ਜ਼ਮੀਨ ਉੱਪਰ ਕਬਜ਼ਾ ਕੀਤਾ ਗਿਆ ਦਰਸਾਉਂਦਾ ਹੈ।

ਜੰਗਲਾਤ ਵਿਭਾਗ ਦੀ ਅਪੀਲ ਤੇ ਐਸਐਸਪੀ ਕਪੂਰਥਲਾ ਵਲੋਂ ਪੁਲਿਸ ਫੋਰਸ ਮੁਹੱਈਆ ਕਰਵਾਈ ਗਈ। ਐਸ.ਐਚ.ਓ ਸਿਟੀ ਕਪੂਰਥਲਾ , ਦਵਿੰਦਰਾ ਪਾਲ ਸਿੰਘ ਰੇਂਜ ਅਫਸਰ ਜੰਗਲਾਤ ਵਿਭਾਗ ਕਪੂਰਥਲਾ, ਫੂਲਾ ਸਿੰਘ, ਰਣਜੀਤ ਸਿੰਘ ਤੇ ਜੋਲੀ ਜੰਗਲਾਤ ਗਾਰਡ ਦੀ ਹਾਜਰੀ ਵਿਚ ਨਜਾਇਜ ਕਬਜਾ ਹਟਾਇਆ ਗਿਆ ਤੇ ਬਾਊਂਡਰੀ ਨਿਸ਼ਚਿਤ ਕਰਕੇ ਤਾਰਬੰਦੀ ਕੀਤੀ ਗਈ।


No comments