ब्रेकिंग न्यूज़

"ਵਿਸ਼ਵ ਸੁਣਨ ਸ਼ਕਤੀ ਸਬੰਧੀ ਦਿਵਸ" .... ਜ਼ਿੰਦਗੀ ਭਰ ਸੁਣਨ ਲਈ ਸਾਵਧਾਨੀ ਨਾਲ ਸੁਣੋ -- ਡਾ ਗੁਰਿੰਦਰਬੀਰ ਕੌਰ

- ਕੰਨਾਂ ਵਿਚ ਪਾਣੀ ਨਾ ਜਾਣ ਦਿਓ ਅਤੇ ਕਿਸੇ ਵੀ ਤਰ੍ਹਾਂ ਦੀ ਨੁਕੀਲੀ ਚੀਜ਼ ਨਾ ਮਾਰੋ   

- ਕੰਨਾਂ ਨੂੰ ਹਮੇਸ਼ਾ ਸਾਫ ਅਤੇ ਨਰਮ ਕਪੜੇ ਨਾਲ ਸਾਫ ਕਰੋ   

ਖ਼ਬਰਨਾਮਾ ਇੰਡੀਆ ਬਬਲੂ। ਕਪੂਰਥਲਾ      

ਬੋਲਾਪਣ ਤੋਂ ਬਚਾਅ ਅਤੇ ਕੰਟਰੋਲ ਸਬੰਧੀ ਰਾਸ਼ਟਰੀ ਪ੍ਰੋਗਰਾਮ ਤਹਿਤ ਸਿਵਲ ਹਸਪਤਾਲ ਕਪੂਰਥਲਾ ਵਿਖੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੀ ਅਗਵਾਈ ਵਿਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਹਰ ਸਾਲ 3 ਮਾਰਚ ਨੂੰ "ਵਿਸ਼ਵ ਹੇਅਰਿੰਗ ਦਿਵਸ" ਵਜੋਂ ਮਨਾਇਆ ਜਾਂਦਾ ਹੈ। 

ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਬੋਲੇਪਣ ਪ੍ਰਤੀ  ਜਾਗਰੂਕ ਕਰਨ ਲਈ ਐਨਪੀਪੀਸੀਡੀ ਪ੍ਰੋਗਰਾਮ ਅਧੀਨ ਜ਼ਿਲੇ ਭਰ 'ਚ ਮੈਡੀਕਲ ਕੈਂਪ ਤੇ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ। ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ "ਜ਼ਿੰਦਗੀ ਭਰ ਸੁਣਨ ਲਈ ਸਾਵਧਾਨੀ ਨਾਲ ਸੁਣੋ"। 

ਬੋਲੇਪਣ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕੰਨਾਂ ਵਿੱਚੋਂ ਪੀਕ ਆਉਣਾ, ਕੰਨਾਂ ਵਿਚ ਮੈਲ, ਬਚਪਨ ਦੇ ਰੋਗ ਜਿਵੇਂ  ਖਸਰਾ, ਦਿਮਾਗੀ ਬੁਖਾਰ, ਕੰਨਫੇੜੇ ਆਦਿ, ਗਰਭ ਦੌਰਾਨ ਸੁਣਨ ਸ਼ਕਤੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਦਵਾਈਆਂ ਦੀ ਵਰਤੋਂ, ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ, ਗਰਭ ਦੌਰਾਨ ਰੁਬੇਲਾ (ਜਰਮਨ ਮੀਜ਼ਲਜ਼) ਦੀ ਬੀਮਾਰੀ। 

ਕੰਨਾਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੰਦਿਆਂ ਡਾ ਅਮਨਜੋਤ ਕੌਰ (ਈਐਨਟੀ) ਮਾਹਿਰ ਨੇ ਦੱਸਿਆ ਕਿ ਕੰਨਾਂ ਵਿਚ ਪਾਣੀ ਨਾ ਜਾਣ ਦਿਓ ਅਤੇ ਕਿਸੇ ਵੀ ਤਰ੍ਹਾਂ ਦੀ ਨੁਕੀਲੀ ਚੀਜ਼ ਨਾ ਮਾਰੋ। ਕੰਨਾਂ ਨੂੰ ਹਮੇਸ਼ਾ ਸਾਫ ਅਤੇ ਨਰਮ ਕਪੜੇ ਨਾਲ ਸਾਫ ਕਰੋ, ਗੰਦੇ ਪਾਣੀ ਚ ਨਾ ਤੈਰੋ ਨਾ ਨਹਾਵੋ, 

- ਕੰਨਾਂ ਨੂੰ ਤੇਜ਼ ਆਵਾਜ਼ ਤੋਂ ਬਚਾਵੋ  ..... 

 ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ ਨੇ ਕਿਹਾ ਕਿ ਕੰਨਾਂ ਦੇ ਦਰਦ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਕੰਨਾਂ ਦੀ ਜਾਂਚ ਤੇ ਸਫਾਈ ਨੱਕ, ਕੰਨ ਤੇ ਗਲੇ ਦੇ ਮਾਹਿਰ ਡਾਕਟਰ ਤੋਂ ਹੀ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਏਸੀਐਸ ਡਾ ਅੰਨੂ ਸ਼ਰਮਾ, ਡੀਐਚਓ ਡਾ ਕੁਲਜੀਤ ਸਿੰਘ, ਡੀਐਫਪੀਓ ਡਾ ਅਸ਼ੋਕ ਕੁਮਾਰ, ਡੀਐਮਸੀ ਡਾ ਸਾਰੀਕਾ ਦੁੱਗਲ, ਐਸਐਮਓ ਡਾ ਸੰਦੀਪ ਧਵਨ, ਡਾ ਅਮਨਜੋਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਸ਼ਰਨਦੀਪ ਸਿੰਘ, ਡੀਪੀਐਮ ਸੁਖਵਿੰਦਰ ਕੌਰ, ਬੀਈਈ ਰਵਿੰਦਰ ਜੱਸਲ, ਤਰੁਨ ਕਲਸੀ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।  



No comments