ਸਰਬੱਤ ਦਾ ਭਲਾ ਲੈਬ ਮਨੁੱਖਤਾ ਪ੍ਰਤੀ ਹਮੇਸ਼ਾਂ ਵਿਸ਼ਵਾਸ਼ਮਈ ਰਹੇਗੀ - ਬੱਬਰ ਸਿੰਘ
- ਲੋੜੀਂਦੇ ਟੈਸਟ ਬਜ਼ਾਰ ਨਾਲੋਂ ਵਾਜਬ ਰੇਟਾਂ ਤੇ ਉਪਲੱਬਧ ਹੋਣਗੇ
ਖ਼ਬਰਨਾਮਾ ਇੰਡੀਆ, ਬਬਲੂ। ਕਪੂਰਥਲਾ
ਕੋਰੋਨਾ ਮਹਾਂਮਾਰੀ ਅਤੇ ਮਹਿੰਗਾਈ ਦੌਰਾਨ ਜਿਥੇ ਲੋਕਾਂ ਦੀ ਆਰਥਿਕਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਉਹ ਆਪਣੀ ਸਰੀਰਕ ਤੰਦਰੁਸਤੀ ਨੂੰ ਕਾਇਮ ਰੱਖਣ ਵਿਚ ਵੀ ਸਫਲ ਨਹੀਂ ਹੋ ਰਹੇ, ਕਿਉਂਕਿ ਮਹਿੰਗੇ ਸਰੀਰਿਕ ਟੈਸਟ ਉਹਨਾਂ ਨੂੰ ਮਾਯੂਸੀ ਵੱਲ ਲਿਜਾ ਰਹੇ ਹਨ। ਮਨੁੱਖਤਾ ਦੀ ਸੇਵਾ ਲਈ ਹਮੇਸ਼ਾਂ ਤਤਪਰ ਰਹਿਣ ਵਾਲੀ ਸਰਬੱਤ ਦਾ ਭਲਾ ਲੈਬ ਲੋਕਾਂ ਨੂੰ ਬਾਜ਼ਾਰ ਨਾਲੋਂ ਘੱਟ ਅਤੇ ਵਾਜਬ ਰੇਟਾਂ ਰਾਹੀਂ ਹਰ ਪੱਖੋਂ ਪੂਰਨ ਸਹਿਯੋਗੀ ਅਤੇ ਵਿਸ਼ਵਾਸ਼ਮਈ ਰਹੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਫਾਊਂਡੇਸ਼ਨ ਦੇ ਸੰਸਥਾਪਕ ਸੁਖਜਿੰਦਰ ਸਿੰਘ ਬੱਬਰ ਨੇ ਕੀਤਾ।
ਉਨ੍ਹਾਂ ਕਿਹਾ ਮਨੁੱਖਤਾ ਦੀ ਸੇਵਾ ਕਰਨਾ ਅਜੋਕੇ ਸਮੇਂ ਦੀ ਮੁੱਖ ਲੋਡ਼ ਹੈ, ਪ੍ਰੰਤੂ ਬੜੇ ਅਫ਼ਸੋਸ ਦੀ ਗੱਲ ਹੈ ਕਿ ਅਜੋਕੀ ਸਰਕਾਰ ਨੇ ਗ਼ਰੀਬ ਅਤੇ ਲੋੜਵੰਦ ਵਿਅਕਤੀਆਂ ਨੂੰ ਮਹਿੰਗੇ ਇਲਾਜ ਅਤੇ ਦਵਾਈਆਂ ਵੱਲ ਧਕੇਲਿਆ ਹੋਇਆ ਹੈ। ਪ੍ਰੰਤੂ ਹੁਣ ਗੁਰਦੁਆਰਾ ਤਪ ਅਸਥਾਨ ਬਾਬਾ ਮੰਗਲ ਸਿੰਘ, ਨਜ਼ਦੀਕ ਪੁਰਾਣੀ ਸਬਜ਼ੀ ਮੰਡੀ ਵਿਖੇ ਸਥਿਤ ਇਹ ਲੈਬ ਲੋਕਾ ਦੇ ਆਰਥਿਕ ਬਜਟ ਨੂੰ ਮੁੱਖ ਰੱਖਦਿਆਂ ਹਰ ਪੱਖੋਂ ਪੂਰਨ ਸਹਿਯੋਗ ਦੇਵੇਗੀ। ਇਸ ਮੌਕੇ ਜਸਪਾਲ ਸਿੰਘ ਖੁਰਾਨਾ ਅਤੇ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਮਨੁੱਖਤਾ ਪ੍ਰਤੀ ਕੀਤੇ ਜਾ ਰਹੇ ਇਹੋ ਜਿਹੇ ਕਾਰਜਾਂ ਨੂੰ ਸ਼ਲਾਘਾਯੋਗ ਦੱਸਿਆ ਅਤੇ ਲੋਕਾਂ ਨੂੰ ਲੋੜੀਂਦੇ ਟੈਸਟਾਂ ਦੁਆਰਾ ਲੈਬ ਤੋਂ ਸਹੂਲਤ ਪ੍ਰਾਪਤ ਕਰਨ ਦੀ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ, ਜਸਕਰਨ ਸਿੰਘ, ਉਂਕਾਰ ਸਿੰਘ ਆਦਿ ਹਾਜ਼ਰ ਸਨ।
No comments