ਗਲੂਕੋਮਾ ਦੀ ਸਮੇਂ ਸਿਰ ਪਛਾਣ ਜਰੂਰੀ -- ਡਾ. ਜਸਵਿੰਦਰ ਕੁਮਾਰੀ
- ਸਿਹਤ ਵਿਭਾਗ ਵੱਲੋਂ 6 ਮਾਰਚ ਤੋਂ 12 ਮਾਰਚ ਤੱਕ ਗਲੂਕੋਮਾ ਹਫ਼ਤਾ ਮਨਾਇਆ ਜਾਣਾ
ਖ਼ਬਰਨਾਮਾ ਇੰਡੀਆ ਬਬਲੂ। ਕਪੂਰਥਲਾ
ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਦਿਵਸ, ਪੰਦਰਵਾੜੇ, ਜਾਗਰੂਕ ਰੈਲੀਆਂ ਆਦਿ ਕਈ ਵੱਖ-ਵੱਖ ਗਤੀਵਿਧਅੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਲੋਕਾਂ ਨੂੰ ਚੰਗੀ ਸਿਹਤ ਸੰਬੰਧੀ ਜਾਗਰੂਕ ਕੀਤਾ ਜਾ ਸਕੇ। ਇਸੇ ਤਹਿਤ ਹੁਣ ਸਿਹਤ ਪਰਿਵਾਰ ਭਲਾਈ ਵਿਭਾਗ ਵੱਲੋਂ 6 ਮਾਰਚ ਤੋਂ 12 ਮਾਰਚ ਤੱਕ ਗਲੂਕੋਮਾ ਹਫ਼ਤਾ ਮਨਾਇਆ ਜਾਣਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਨੇ ਦੱਸਇਆ ਕਿ ਗਲੂਕੋਮਾ ਭਾਵ ਜੇਕਰ ਕਾਲੇ ਮੋਤੀਆ ਦੀ ਪਛਾਣ ਸਮੇਂ ਸਿਰ ਕਰ ਲਈ ਜਾਵੇ ਤਾਂ ਅਨ੍ਹੇਪਨ ਤੋਂ ਬਚਿਆ ਜਾ ਸਕਦਾ ਹੈ। ਉਨਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਾ ਮੋਤੀਆ (ਗਲੂਕੋਮਾ) ਅਜਿਹਾ ਨੇਤਰ ਰੋਗ ਹੈ ਜਿਸ ਦੇ ਇਲਾਜ ਵਿੱਚ ਦੇਰੀ ਜਾਂ ਅਣਗਹਿਲੀ ਕਾਰਨ ਪੀੜਿਤ ਵਿਅਕਤੀ ਹਮੇਸ਼ਾ ਲਈ ਅੱਖਾਂ ਦੀ ਰੌਸ਼ਨੀ ਤੋਂ ਵਾਂਝਾ ਹੋ ਸਕਦਾ ਹੈ।
- ਕਿ ਹਨ ਕਾਲਾ ਮੋਤੀਆਬਿੰਦ ਦੇ ਮੁੱਖ ਕਾਰਨ .....
ਇਸ ਮੌਕੇ ਬਲਾਕ ਐਕਸਟੇਂਬਲ ਐਜੁਕੇਟਰ ਬਿਕਰਮਜੀਤ ਸਿੰਘ ਅਤੇ ਮੋਨਿਕਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਧੂੰਧਲਾ ਦਿਖਾਈ ਦੇਣਾ, ਹਾਈਪਰਟੈਂਸ਼ਨ, ਸ਼ੂਗਰ, 60 ਸਾਲ ਤੋਂ ਵੱਧ ਉਮਰ, ਅੱਖ `ਚ ਪਹਿਲਾਂ ਲੱਗੀ ਸੱਟ, ਅੱਖ ਦੀ ਸਰਜਰੀ, ਮਾਏਓਪੀਆ, ਡਾਈਲੇਟਿੰਗ ਆਈਡ੍ਰੋਪਸ ਆਦਿ ਕਾਲਾ ਮੋਤੀਆਬਿੰਦ ਦੇ ਮੁੱਖ ਕਾਰਨ ਹੋ ਸਕਦੇ ਹਨ ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਵਰਗ ਦੇ ਭਾਵ ਬੱਚੇ, ਨੌਜਵਾਨ ਅਤੇ ਬਿਰਧ ਲੋਕਾਂ ਨੂੰ ਸਮੇਂ ਸਮੇਂ ਸਿਰ ਅੱਖਾਂ ਦੇ ਮਾਹਰ ਡਾਕਟਰ ਕੋੋਲੋਂ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣ ਲਈ ਕਿਹਾ ਤਾਂ ਜੋ ਸ਼ੁਰੂਆਤ ਵਿੱਚ ਹੀ ਬਿਮਾਰੀ ਦਾ ਯੋਗ `ਤੇ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਇਆ ਕਿ ਵਿਸ਼ਵ ਗਲੂਕੋਮਾ ਹਫਤਾ ਮਣਾਉਣ ਦਾ ਮੁੱਖ ਉਦੇਸ਼ ਕਾਲਾ ਮੋਤੀਆਬਿੰਦ ਤੋਂ ਬਚਾਅ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ
No comments