ਪੰਜਾਬ ਦੇ ਲੋਕ ਅਕਾਲੀ, ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਹਨ -- ਵਿਜੈ ਰੁਪਾਨੀ
- ਕਿਹਾ -- ਖਡੂਰ ਸਾਹਿਬ ਚ ਭਾਜਪਾ ਦਾ ਝੰਡਾ ਜ਼ਰੂਰ ਲਹਿਰਾਏਗਾ
- ਵਿਸ਼ਵ ਦੇ ਸ਼ਕਤੀਸ਼ਾਲੀ ਨੇਤਾ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ -- ਖੋਜੇਵਾਲ
ਖ਼ਬਰਨਾਮਾ ਇੰਡੀਆ ਬਬਲੂ। ਕਪੂਰਥਲਾ
ਲੋਕ ਸਭਾ ਚੋਣਾਂ ਦੇ ਚੱਲਦਿਆਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਪ੍ਰਭਾਰੀ ਵਿਜੇ ਰੁਪਾਨੀ ਬੀਤੀ ਦੇਰ ਰਾਤ ਖਡੂਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਹੱਕ ਵਿਚ ਕਪੂਰਥਲਾ ਦੇ ਮੰਡੀ ਜੰਜ ਘਰ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਆਯੋਜਿਤ ਬੈਠਕ ਵਿੱਚ ਪੁੱਜੇ। ਵਿਜੇ ਰੂਪਾਨੀ ਭਾਜਪਾ ਦੀ ਜਿੱਤ ਨੂੰ ਨਿਸ਼ਚਿਤ ਕਰਨ ਲਈ ਕਪੂਰਥਲਾ ਚ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਲਈ ਪੁੱਜੇ ਸਨ।
ਇਸ ਮੌਕੇ ਸੈਂਕੜਿਆਂ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਭਾਰੀ ਵਿਜੇ ਰੁਪਾਨੀ ਨੇ ਕਿਹਾ ਕਿ ਪੰਜਾਬ ਚ ਭਾਜਪਾ ਵੱਡੀ ਪੱਧਰ ਤੇ ਜਿੱਤ ਦਰਜ ਕਰਨ ਜਾ ਰਹੀ ਹੈ, ਕਿਉਂਕਿ ਸੂਬੇ ਦੇ ਲੋਕ ਜਿੱਥੇ ਅਕਾਲੀ, ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਹਨ, ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਮੁਖੀ ਏਜੰਡੇ ਨੂੰ ਸੂਬੇ ਚ ਜਲਦ ਤੋਂ ਜਲਦ ਲਾਗੂ ਹੋਇਆ ਵੇਖਣਾ ਚਾਹੁੰਦੇ ਹਨ।
ਉਨ੍ਹਾਂ ਨੇ ਮੀਟਿੰਗ ਚ ਭਾਜਪਾ ਆਗੂਆਂ ਤੇ ਵਰਕਰਾਂ ਦੇ ਹੌਸਲੇ ਨੂੰ ਵੇਖਦੇ ਹੋਏ ਕਿਹਾ ਕਿ ਹੁਣ ਇਸ ਲੋਕ ਸਭਾ ਹਲਕਾ ਖਡੂਰ ਸਾਹਿਬ ਚ ਕੋਈ ਵੀ ਤਾਕਤ ਮਨਜੀਤ ਸਿੰਘ ਮੰਨਾ ਦੀ ਜਿੱਤ ਨੂੰ ਨਹੀਂ ਰੋਕ ਸਕਦੀ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਚ ਭਾਜਪਾ ਦਾ ਝੰਡਾ ਜ਼ਰੂਰ ਲਹਿਰਾਏਗਾ।ਵਿਜੇ ਰੁਪਾਨੀ ਨੇ ਹਾਜਰ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲਾਪਰਵਾਹੀ ਕਰਕੇ ਸੂਬੇ ਦੀ ਸਥਿਤੀ ਡਾਂਵਾਂਡੋਲ ਹੋ ਚੁਕੀ ਹੈ। ਪੰਜਾਬ ਪਹਿਲਾਂ ਹੀ ਭਾਰੀ ਕਰਜੇ ਹੇਠ ਦਬਿਆ ਹੋਇਆ ਹੈ। ਉਤੋਂ ਆਮ ਆਦਮੀ ਪਾਰਟੀ ਦੀ ਖਾਸ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਮੰਤਰੀਆਂ ਸਮੇਤ ਕੇਜਰੀਵਾਲ ਨੇ ਵੀ ਵੀਆਈਪੀ ਕਲਚਰ ਨੂੰ ਅਪਨਾ ਕੇ ਪੰਜਾਬ ਦੇ ਸਿਰ ਹੋਰ ਕਰਜ਼ਾ ਚੜਾ ਦਿੱਤਾ ਹੈ। ਜਦਕਿ ਇਹੋ ਕੇਜਰੀਵਾਲ ਅਤੇ ਭਗਵੰਤ ਮਾਨ ਚੋਣਾਂ ਚ ਵੀਆਈਪੀ ਕੱਲਚਰ ਨੂੰ ਖਤਮ ਕਰਨ ਦੇ ਵੱਡੇ-ਵੱਡੇ ਦਾਵੇ ਕਰਦੇ ਸਨ।
ਉਹਨਾਂ ਕਿਹਾ ਕਿ ਆਉਦੀਆਂ ਲੋਕ ਸਭਾ ਚੋਣਾਂ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਪੰਜਾਬ ਵਾਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜਬੂਤ ਕਰਨ ਅਤੇ ਫਿਰ ਦੇਸ ਦਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਨ। ਤਾਂ ਜੋ ਪੰਜਾਬ ਦਾ ਵੀ ਦੇਸ਼ ਦੇ ਭਾਜਪਾ ਸ਼ਾਸ਼ਿਤ ਸੂਬਿਆਂ ਵਾਂਗ ਸਰਬਪੱਖੀ ਵਿਕਾਸ ਹੋ ਸਕੇ।
ਇਸ ਮੌਕੇ ਤੇ ਮਨਜੀਤ ਸਿੰਘ ਰਾਏ, ਕਮਲ ਪਰਭਾਕਰ, ਰਕੇਸ਼ ਗੁਪਤਾ, ਹਨੀ ਕੰਬੋਜ, ਜਗਦੀਸ਼ ਸ਼ਰਮਾ, ਸੂਬਾ ਕਾਰਜਕਾਰਣੀ ਦੇ ਮੈਂਬਰ ਉਮੇਸ਼ ਸ਼ਾਰਦਾ, ਸ਼ਾਮ ਸੁੰਦਰ ਅਗਰਵਾਲ, ਯੱਗ ਦੱਤ ਐਰੀ, ਰਾਜੇਸ਼ ਪਾਸੀ, ਪਰਸ਼ੋਤਮ ਪਾਸੀ, ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਕਪੂਰ ਚੰਦ ਥਾਪਰ, ਨਿਰਮਲ ਨਾਹਰ, ਈਸ਼ਾ ਮਹਾਜਨ, ਮਧੂ ਸੂਦ, ਆਭਾ ਅਨੰਦ, ਰੀਤੂ ਕੁਮਰਾ, ਬਲਵੰਤ ਸਿੰਘ ਬੂਟਾ, ਰੋਸ਼ਨ ਲਾਲ ਸੱਭਰਵਾਲ, ਸਰਬਜੀਤ ਸਿੰਘ ਦਿਓਲ, ਪ੍ਰਦੀਪ ਠਾਕੁਰ, ਅਸ਼ਵਨੀ ਤੁਲੀ, ਯਾਦਵਿੰਦਰ ਪਾਸੀ, ਅਸ਼ੌਕ ਮਾਹਲਾ ਤੀਰਥ ਸਿੰਘ ਲੰਬੜਦਾਰ, ਚਰਨਜੀਤ ਕੌਰ, ਹਰਜਿੰਦਰ ਕੌਰ ਖਾਨੌਵਾਲ, ਸੰਤੌਖ ਸਿੰਘ, ਸੁਚਾ ਸਿੰਘ, ਦੀਪਾ ਬਡਿਆਲ, ਜਸਪਾਲ ਸਿੰਘ, ਜਗੀ ਅਹਿਮਦਪੁਰ, ਸਾਹਿਲ ਵਾਲੀਆ, ਸਰਬਜੀਤ ਬੰਟੀ, ਰਾਜਨ, ਅੰਕੁਸ਼ ਰੌਹਾਨ, ਅਸ਼ਵਨੀ ਭੌਲਾ, ਬੌਬੀ ਮਲਹੌਤਰਾ, ਰਕੇਸ਼ ਸ਼ਰਮਾ, ਪਰੌਫੈਸਰ ਸ਼ਰਮਾ, ਯਸ਼ ਮਹਾਜਨ, ਸਾਬੀ ਲੰਕੇਸ਼, ਰਕੇਸ਼ ਨੀਟੂ, ਰਕੇਸ਼ ਪੁਰੀ, ਰਣਜੀਤ ਸਿੰਘ ਬੀਬੜੀ, ਰਵਿੰਦਰ ਸ਼ਰਮਾਂ ਆਦਿ ਮਜੂਦ ਸਨ।
No comments